ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਬਜੀਤ ਕੌਰ ਦੇ ਕਤਲ ਦੀ ‘ਸਾਜ਼ਿਸ਼ ’ਚ ਸ਼ਾਮਲ ਸੱਸ’ ਦਾ 5 ਦਿਨਾ ਪੁਲਿਸ ਰਿਮਾਂਡ

ਸਰਬਜੀਤ ਕੌਰ ਦੇ ਕਤਲ ਦੀ ‘ਸਾਜ਼ਿਸ਼ ’ਚ ਸ਼ਾਮਲ ਸੱਸ’ ਦਾ 5 ਦਿਨਾ ਪੁਲਿਸ ਰਿਮਾਂਡ

ਖਰੜ ਦੀ 31 ਸਾਲਾ ਅਧਿਆਪਕਾ ਸਰਬਜੀਤ ਕੌਰ ਦੇ ਕਤਲ ਕੇਸ ’ਚ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਸੰਧੂ ਦੀ ਮਾਂ ਸ਼ਿੰਦਰ ਕੌਰ (60) ਨੂੰ ਅੱਜ ਅਦਾਲਤ ਨੇ ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਅਧਿਆਪਕਾ ਦਾ ਕਤਲ ਬੀਤੀ 5 ਦਸੰਬਰ ਨੂੰ ਖਰੜ ਦੇ ਸੰਨੀ ਇਨਕਲੇਵ ਸਥਿਤ ਨੌਲੇਜ ਬੱਸ ਸਕੂਲ ਦੇ ਸਾਹਮਣੇ ਪਾਰਕਿੰਗ ’ਚ ਹੋ ਗਿਆ ਸੀ।

 

 

ਪੁਲਿਸ ਦਾ ਦੋਸ਼ ਹੈ ਕਿ ਇਹ ਕਤਲ ਕਥਿਤ ਤੌਰ ’ਤੇ ਹਰਵਿੰਦਰ ਸਿੰਘ ਸੰਧੂ ਨੇ ਸੁਪਾਰੀ ਦੇ ਕੇ ਕਰਵਾਇਆ ਸੀ। ਸਰਬਜੀਤ ਕੌਰ ਇਸ ਵੇਲੇ ਹਰਵਿੰਦਰ ਸਿੰਘ ਸੰਧੂ ਨਾਲ ਲਿਵਿੰਗ–ਇਨ ਰਿਲੇਸ਼ਨ ਵਿੱਚ ਰਹਿ ਰਹੀ ਸੀ।

 

ਮੁੱਖ ਮੁਲਜ਼ਮ ਦੀ ਮਾਂ ਸ਼ਿੰਦਰ ਕੌਰ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਅਲਕੜਾ ਦੀ ਰਹਿਣ ਵਾਲੀ ਹੈ। ਦੋਸ਼ ਹੈ ਕਿ ਪੁੱਤਰ ਦੀ ਸਾਜ਼ਿਸ਼ ਵਿੱਚ ਮਾਂ ਨੇ ਵੀ ਸਾਥ ਦਿੱਤਾ ਸੀ। ਖਰੜ ਸਦਰ ਥਾਣੇ ਦੇ SHO ਅਮਨਦੀਪ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮਾਂ ਨੇ ਮੰਨ ਲਿਆ ਹੈ ਕਿ ਉਸ ਨੇ ਆਪਣੇ ਪੁੱਤਰ ਦੀ ਸਾਜ਼ਿਸ਼ ਵਿੱਚ ਸਾਥ ਦਿੱਤਾ ਸੀ।

 

 

SHO ਮੁਤਾਬਕ ਹਰਵਿੰਦਰ ਸਿੰਘ ਸੰਧੂ (35) ਆਪਣੇ ਇਸ ਵਿਆਹ ਤੋਂ ਅੱਕ ਚੁੱਕਾ ਸੀ ਤੇ ਉਹ ਸਰਬਜੀਤ ਕੌਰ ਨੂੰ ਆਪਣੇ ਰਾਹ ’ਚੋਂ ਹਟਾਉਣਾ ਚਾਹੁੰਦਾ ਸੀ। ਮਾਂ ਨੇ ਇਸ ਕੰਮ ਵਿੱਚ ਉਸ ਦਾ ਸਾਥ ਦਿੱਤਾ।

 

 

ਪੁਲਿਸ ਹੁਣ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਸੰਧੂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰ ਰਹੀ ਹੈ। ਭਾੜੇ ਦੇ ਕਾਤਲਾਂ ਨੇ ਖਰੜ ਦੇ ਪ੍ਰਾਈਵੇਟ ਸਕੂਲ ਦੇ ਬਾਹਰ ਸਰਬਜੀਤ ਕੌਰ ਨੂੰ ਉਸ ਵੇਲੇ ਉਸ ਦੀ ਪੰਜ ਸਾਲਾ ਧੀ ਦੇ ਸਾਹਮਣੇ ਤਿੰਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

 

 

ਸਰਬਜੀਤ ਕੌਰ ਆਪਣੇ ਪਿੱਛੇ ਆਪਣੀ ਧੀ, ਆਪਣੇ ਮਾਪੇ ਤੇ ਇੱਕ ਛੋਟਾ ਭਰਾ ਛੱਡ ਗਈ ਹੈ। ਉਸ ਦਾ ਭਰਾ ਲਾਂਡਰਾਂ ਦੇ ਇੱਕ ਪ੍ਰਾਈਵੇਟ ਕਾਲਜ ਵਿੱਚ ਬੀਬੀਏ ਕਰ ਰਿਹਾ ਹੈ।

 

 

ਬੀਤੇ ਸਤੰਬਰ–ਅਕਤੂਬਰ ਦੌਰਾਨ ਸਰਬਜੀਤ ਕੌਰ ਨੇ 18 ਪੰਨਿਆਂ ਦੀ ਇੱਕ ਚਿੱਠੀ ਪੁਲਿਸ ਨੂੰ ਭੇਜ ਕੇ ਬਿਆਨ ਕੀਤਾ ਸੀ ਕਿ ਹਰਵਿੰਦਰ ਸਿੰਘ ਸੰਧੂ ਕਿਵੇਂ ਪਿਛਲੇ 10 ਸਾਲਾਂ ਤੋਂ ਉਸ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ ਤੇ ਉਸ ਉੱਤੇ ਤਸ਼ੱਦਦ ਢਾਹ ਰਿਹਾ ਸੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Day Police remand for mother in law of deceased Sarabjit Kaur