ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਸਾ ਨੇੜੇ ਸੜਕ ਹਾਦਸੇ ’ਚ ਡੇਰਾ ਸੱਚਾ ਸੌਦਾ ਦੇ 5 ਸ਼ਰਧਾਲੂਆਂ ਦੀ ਮੌਤ

ਸਿਰਸਾ ਨੇੜੇ ਸੜਕ ਹਾਦਸੇ ’ਚ ਡੇਰਾ ਸੱਚਾ ਸੌਦਾ ਦੇ 5 ਸ਼ਰਧਾਲੂਆਂ ਦੀ ਮੌਤ

ਹਰਿਆਣਾ ਦੇ ਸਿਰਸਾ ਸ਼ਹਿਰ ਲਾਗੇ ਪਿੰਡ ਪਨਿਹਾਰੀ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ’ਚ ਡੇਰਾ ਸਿਰਸਾ ਦੇ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਅੱਜ ਸਵੇਰੇ ਟਵੇਰਾ ਕਾਰ ਦੀ ਟੱਕਰ ਐੱਚਪੀ ਗੈਸ ਦੇ ਇੱਕ ਟਰਾਲੇ ਨਾਲ ਟੱਕਰ ਕਾਰਨ ਇਹ ਭਾਣਾ ਵਰਤਿਆ।

 

 

ਟੱਕਰ ਇੰਨੀ ਜ਼ੋਰਦਾਰ ਸੀ ਟਵੇਰਾ ਕਾਰ ਦੇ ਪਰਖੱਚੇ ਉੱਡ ਗਏ। ਕਾਰ ’ਚ 9 ਵਿਅਕਤੀ ਸਵਾਰ ਸਨ; ਜਿਨ੍ਹਾਂ ਵਿੱਚੋਂ ਪੰਜ ਜਣੇ ਮੌਕੇ ’ਤੇ ਹੀ ਮਾਰੇ ਗਏ। ਉਹ ਸਾਰੇ ਸਤਿਸੰਗ ਲਈ ਸਿਰਸਾ ਸਥਿਤ ਡੇਰਾ ਸੱਚਾ ਸੌਦਾ ’ਚ ਜਾ ਰਹੇ ਸਨ।

 

 

ਹਾਦਸਾ ਵਾਪਰਨ ਤੋਂ ਬਾਅਦ ਟਰਾਲੇ ਦਾ ਡਰਾਇਵਰ ਮੌਕੇ ਤੋਂ ਫ਼ਰਾਰ ਹੋ ਗਿਆ। ਗੰਭੀਰ ਜ਼ਖ਼ਮੀ ਇਸ ਵੇਲੇ ਹਸਪਤਾਲ ’ਚ ਜ਼ੇਰੇ ਇਲਾਜ ਹਨ।

 

 

ਇਸ ਕਾਰ ਹਾਦਸੇ ਵਿੱਚ ਮਰਨ ਵਾਲਿਆਂ ’ਚ ਮਾਨਸਾ ਸਥਿਤ ਐੱਸਡੀਐੱਮ ਦਫ਼ਤਰ ’ਚ ਕਲਰਕ ਮੁਕੇਸ਼ ਕੁਮਾਰ, ਪੰਜਾਬ ਬਿਜਲੀ ਬੋਰਡ ’ਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦੇ ਬੰਤ ਸਿੰਘ, ਬੁਢਲਾਡਾ ਦੇ ਕੱਪੜਾ ਵਪਾਰੀ ਹਰਵਿੰਦਰ ਸਿੰਘ, ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਦੜਾ ਦੇ ਬੱਬੀ ਸਿੰਘ (ਜੋ ਕਾਰ ਚਲਾ ਰਿਹਾ ਸੀ) ਅਤੇ ਪਿੰਡ ਬਚਾਨਾ ਨਿਵਾਸੀ ਗੁਰਚਰਨ ਸਿੰਘ ਸ਼ਾਮਲ ਹਨ।

 

 

ਜ਼ਖ਼ਮੀਆਂ ’ਚ ਸੁਰਜੀਤ ਸਿੰਘ ਬੀਐੱਸਐੱਨਐੱਲ ਦੇ ਸੇਵਾ–ਮੁਕਤ ਮੁਲਾਜ਼ਮ, ਸਮੀ ਅਤੇ ਤਰਸੇਮ ਨਿਵਾਸੀ ਧਰਮਗੜ੍ਹ ਹਨ। ਸੁਰਜੀਤ ਸਿੰਘ ਅਤੇ ਸਮੀ ਨੂੰ ਡੇਰਾ ਸਿਰਸਾ ਦੇ ਹਸਪਤਾਲ ਅਤੇ ਤਰਸੇਮ ਨੂੰ ਸਿਰਸਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Devotees of Dera Sacha Sauda killed near Sirsa Road Mishap