ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਗਵਾੜਾ ’ਚ ਅਫ਼ਰੀਕੀ ਔਰਤ ਤੋਂ 5 ਕਿਲੋ ਹੈਰੋਇਨ ਫੜੀ

ਫ਼ਗਵਾੜਾ ’ਚ ਅਫ਼ਰੀਕੀ ਔਰਤ ਤੋਂ 5 ਕਿਲੋ ਹੈਰੋਇਨ ਫੜੀ

ਫ਼ਗਵਾੜਾ ਪੁਲਿਸ ਨੇ ਪਿੰਡ ਸਪਰੋੜ ਕੋਲ ਕੱਲ੍ਹ ਇੱਕ ਅਫ਼ਰੀਕਨ ਔਰਤ ਨੂੰ ਕਾਬੂ ਕਰ ਕੇ ਉਸ ਕੋਲੋਂ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੂੰ ਇਸ ਪਿੱਛੇ ਕਿਸੇ ਵੱਡੇ ਗਿਰੋਹ ਦੇ ਹੋਣ ਦਾ ਸ਼ੱਕ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਨਸ਼ਿਆਂ ਦੇ ਸਮੱਗਲਰਾਂ ਨੂੰ ਫੜਨ ਲਈ ਥਾਂ–ਥਾਂ ਉੱਤੇ ਨਾਕੇ ਲਾਏ ਗਏ ਹਨ।

 

 

ਕੱਲ੍ਹ ਸਵੇਰੇ ਜੀਟੀ ਰੋਡ ਉੱਤੇ ਵੀ ਨਾਕਾ ਲਾਇਆ ਗਿਆ ਸੀ। ਉੱਥੇ ਸਲਿੱਪ ਰੋਡ ਉੱਤੇ ਇੱਕ ਔਰਤ ਪੁਲਿਸ ਨੂੰ ਵੇਖ ਕੇ ਕੁਝ ਘਬਰਾ ਗਈ ਤੇ ਜਲੰਧਰ ਵੱਲ ਨੂੰ ਜਾਣ ਲੱਗੀ। ਪੁਲਿਸ ਨੂੰ ਸ਼ੱਕ ਪੈ ਗਿਆ ਤੇ ਉਸ ਨੂੰ ਰੋਕ ਕੇ ਉਸ ਦਾ ਨਾਂਅ ਅਤੇ ਪਤਾ ਪੁੱਛਿਆ ਗਿਆ।

 

 

ਉਸ ਨੇ ਆਪਣਾ ਨਾਂਅ ਪ੍ਰੀਸ਼ੀਅਸ ਪੁੱਤਰੀ ਕੇਹੀ ਨਿਵਾਸੀ ਕੈਮਰੂਨ ਤੇ ਮੌਜੂਦਾ ਪਤਾ ਚੰਦਨ ਨਗਰ, ਦਿੱਲੀ ਦੰਸਿਆ। ਉਸ ਕੋਲ ਮੌਜੂਦ ਬੈਗ ਦੀ ਜਦੋਂ ਤਲਾਸ਼ੀ ਲਈ ਗਈ, ਤਾਂ ਉਸ ਵਿੱਚੋਂ 5 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਉਸ ਕੋਲੋਂ ਉਸ ਦਾ ਪਾਸਪੋਰਟ, 1200 ਰੁਪਏ ਨਕਦ ਤੇ ਇੱਕ ਮੋਬਾਇਲ ਫ਼ੋਨ ਬਰਾਮਦ ਹੋਏ ਹਨ।

 

 

ਪੁਲਿਸ ਮੁਤਾਬਕ ਦੱਖਣੀ ਅਫ਼ਰੀਕਾ ਦੀ ਨਾਗਰਿਕ ਇਹ ਔਰਤ ਬਿਜ਼ਨੇਸ ਵੀਜ਼ਾ ਰਾਹੀਂ ਭਾਰਤ ਆਈ ਸੀ। ਉਸ ਵਿਰੁੱਧ ਹੁਣ NDPS ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

 

 

ਪੁੱਛਗਿੱਛ ਦੌਰਾਨ ਇਸ ਅਫ਼ਰੀਕਨ ਔਰਤ ਨੇ ਦੱਸਿਆ ਕਿ ਉਹ ਪਹਿਲਾਂ ਵੀ ਪੰਜਾਬ ਆ ਚੁੱਕੀ ਹੈ ਤੇ ਦਿੱਲੀ ਤੋਂ ਮਾਈਕ ਨਾਂਅ ਦੇ ਇੱਕ ਵਿਅਕਤੀ ਤੋਂ ਹੈਰੋਇਨ ਲੈ ਕੇ ਅੱਗੇ ਸਪਲਾਈ ਕਰਦੀ ਹੈ।

 

 

ਅਦਾਲਤ ਨੇ ਉਸ ਦਾ ਪੰਜ ਦਿਨਾ ਪੁਲਿਸ ਰਿਮਾਂਡ ਦਿੱਤਾ ਹੈ। ਪੁਲਿਸ ਨੂੰ ਇਸ ਔਰਤ ਕੋਲੋਂ ਹਾਲੇ ਹੋਰ ਵੀ ਕਈ ਖ਼ੁਲਾਸੇ ਹੋਣ ਦੀ ਆਸ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Kg Heroin recovered from African Woman in Phagwara