ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਰੇਲ ਦੁਖਾਂਤ ਦੇ 21 ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ

ਅੰਮ੍ਰਿਤਸਰ ਰੇਲ ਦੁਖਾਂਤ ਦੇ 21 ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ

ਪੰਜਾਬ ਸਰਕਾਰ ਨੇ ਅੱਜ ਅੰਮ੍ਰਿਤਸਰ ਰੇਲ ਦੁਖਾਂਤ ਦੇ 21 ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀ। ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ (ਜਿਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੁਸਹਿਰੇ ਦੇ ਉਸ ਸਮਾਰੋਹ `ਚ ਮੁੱਖ ਮਹਿਮਾਨ ਸਨ, ਜਿੱਥੇ ਇਕੱਠੇ ਹੋਏ ਕੁਝ ਵਿਅਕਤੀ ਰੇਲ ਪਟੜੀਆਂ `ਤੇ ਖੜ੍ਹੇ ਸਨ। ਉੱਥੋਂ ਲੰਘ ਰਹੀ ਰੇਲ ਗੱਡੀ ਨੇ ਉਨ੍ਹਾਂ `ਚੋਂ 61 ਦੀ ਜਾਨ ਲੈ ਲਈ ਸੀ ਤੇ 100 ਤੋਂ ਵੱਧ ਜ਼ਖ਼ਮੀ ਹੋ ਗਏ ਸਨ) ਮੌਜੂਦ ਸਨ।


ਸ੍ਰੀ ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਐਲਾਨ ਕੀਤਾ ਕਿ ਉਹ ਆਪਣੀ ਪਤਨੀ ਨਾਲ ਮਿਲ ਕੇ ਉਨਾਂ ਸਾਰੇ ਬੱਚਿਆਂ ਨੂੰ ਗੋਦ ਲੈਣਗੇ, ਜਿਹੜੇ ਉਸ ਮੰਦਭਾਗੀ ਸ਼ਾਮ ਨੂੰ ਯਤੀਮ ਹੋ ਗਏ ਸਨ।


ਮੁਆਵਜ਼ਾ ਦੇਣ ਲਈ ਸਮਾਰੋਹ ਅੰਮ੍ਰਿਤਸਰ ਦੇ ਸਰਕਟ ਹਾਊਸ `ਚ ਰੱਖਿਆ ਗਿਆ ਸੀ।


ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਬਾਕੀ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਅਗਲੇ ਦੋ ਦਿਨਾਂ ਅੰਦਰ ਦੇ ਦਿੱਤਾ ਜਾਵੇਗਾ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਜ਼ਰਾਇਲ ਤੋਂ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਉਹ ਤਿੰਨ ਦਿਨ ਉਸ ਦੇਸ਼ ਦੀ ਰਾਜਧਾਨੀ ਤੇਲ ਅਵੀਵ ਤੇ ਇਜ਼ਰਾਇਲ ਦੇ ਕੁਝ ਹੋਰ ਸ਼ਹਿਰਾਂ ਦਾ ਦੌਰਾ ਕਰਨਗੇ।


ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਹਰੇਕ ਜ਼ਖ਼ਮੀ ਨੂੰ ਬਿਹਤਰੀਨ ਇਲਾਜ ਦਿੱਤਾ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Lakh rs each compensation to Asr 21 families