ਤਸਵੀਰ: ਕੇਸ਼ਵ ਸਿੰਘ, ਹਿੰਦੁਸਤਾਨ ਟਾਈਮਜ਼–ਚੰਡੀਗੜ੍ਹ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਅੱਜ ਸਵੇਰੇ 30 ਸੈਕਟਰ ’ਚੋਂ ਦੋ ਔਰਤਾਂ ਸਣੇ ਪੰਜ ਜਣੇ ਹੋਰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇੰਝ ਰਾਜਧਾਨੀ ’ਚ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 50 ਹੋ ਗਈ ਹੈ। ਜਿਸ ਇਲਾਕੇ ’ਚੋਂ ਇਹ ਮਰੀਜ਼ ਮਿਲੇ ਹਨ, ਉਹ ਇਲਾਕਾ ਪਹਿਲਾਂ ਹੀ ਸੀਲ ਕੀਤਾ ਹੋਇਆ ਹੈ।
ਇਸ ਤੋਂ ਪਹਿਲਾਂ ਕੱਲ੍ਹ ਸੋਮਵਾਰ ਨੂੰ ਚੰਡੀਗੜ੍ਹ ’ਚ ਕੋਰੋਨਾ ਦੇ ਹੋਰ ਮਰੀਜ਼ ਮਿਲੇ ਸਨ। ਇਸ ਤੋਂ ਪਹਿਲਾਂ ਇੱਕੋ ਦਿਨ ਵਿੱਚ ਚੰਡੀਗੜ੍ਹ ’ਚ ਕਦੇ ਇੰਨੇ ਜ਼ਿਆਦਾ ਮਰੀਜ਼ ਨਹੀਂ ਮਿਲੇ।
ਇਨ੍ਹਾਂ ’ਚੋਂ ਪੰਜ ਜਣੇ ਸੈਕਟਰ–32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ’ਚ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਤਿੰਨ ਲੇਡੀ ਡਾਕਟਰ, ਇੱਕ ਵਾਰਡ ਅਟੈਂਡੈਂਟ ਤੇ ਇੱਕ ਹਸਪਤਾਲ ’ਚ ਹਾਊਸ–ਕੀਪਰ ਹੈ।
ਸੈਕਟਰ–52 ਦੀ 19 ਸਾਲਾ ਇੱਕ ਔਰਤ ਵੀ ਪਾਜ਼ਿਟਿਵ ਪਾਈ ਗਈ ਹੈ, ਜੋ ਬਾਪੂ ਧਾਮ ਕਾਲੋਨੀ ਦੇ ਉਸ ਵਿਅਕਤੀ ਦੇ ਸੰਪਰਕ ਵਿੱਚ ਸੀ, ਜੋ ਪਹਿਲਾਂ ਪਾਜ਼ਿਟਿਵ ਪਾਇਆ ਗਿਆ ਸੀ।
41 ਸਾਲਾਂ ਦਾ ਇੱਕ ਵਿਅਕਤੀ ਤੇ 65 ਸਾਲ ਦੀ ਔਰਤ ਸੈਕਟਰ–30 ਚੋਂ ਮਿਲੇ ਸਨ, ਜੋ ਇੱਕੋ ਘਰ ਤੋਂ ਸਨ।