ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਗਾਂਡਾ ’ਚ 3 ਪੰਜਾਬੀਆਂ ਤੋਂ 60 ਲੱਖ ਲੁੱਟੇ, ਕਪੂਰਥਲਾ ਦੇ 5 ਟ੍ਰੈਵਲ ਏਜੰਟਾਂ ’ਤੇ ਕੇਸ

ਯੂਗਾਂਡਾ ’ਚ 3 ਪੰਜਾਬੀਆਂ ਤੋਂ 60 ਲੱਖ ਲੁੱਟੇ, ਕਪੂਰਥਲਾ ਦੇ 5 ਟ੍ਰੈਵਲ ਏਜੰਟਾਂ ’ਤੇ ਕੇਸ

ਜ਼ਿਲ੍ਹਾ ਪੁਲਿਸ ਨੇ ਪੰਜ ਅਜਿਹੇ ਟ੍ਰੈਵਲ ਏਜੰਟਾਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ ਉੱਤੇ ਯੂਗਾਂਡਾ ’ਚ ਇੱਕ ਵਿਅਕਤੀ, ਉਸ ਦੀ ਭੈਣ ਤੇ ਭਾਣਜੀ ਨੂੰ ਅਗ਼ਵਾ ਕਰਨ ਦਾ ਦੋਸ਼ ਹੈ। ਦਰਅਸਲ, ਉਨ੍ਹਾਂ ਨੂੰ ਯੂਗਾਂਡਾ ਭੇਜਣ ਦਾ ਲਾਰਾ ਲਾ ਕੇ ਕਥਿਤ ਤੌਰ ਉੱਤੇ ਉਨ੍ਹਾਂ ਤੋਂ 60 ਲੱਖ ਰੁਪਏ ਲੁੱਟ ਲਏ ਗਏ ਸਨ। ਇਹ ਰਕਮ ਲੈਣ ਲਈ ਉਨ੍ਹਾਂ ਨੂੰ ਜਾਨੋਂ ਮਾਰਨ ਤੱਕ ਦੀ ਧਮਕੀ ਦਿੱਤੀ ਗਈ ਸੀ।

 

 

ਹਾਲੇ ਤੱਕ ਦੋਸ਼ੀ ਫਰਾਰ ਹਨ ਤੇ ਉਨ੍ਹਾਂ ਵਿਰੁੱਧ ਧਾਰਾਵਾਂ 420 ਤੇ 120–ਬੀ ਕੇਸ ਦਰਜ ਕਰ ਲਿਆ ਗਿਆ ਹੈ। ਭੁਲੱਥ ਲਾਗਲੇ ਪਿੰਡ ਖਲੀਲ ਦੇ ਸ਼ਿਕਾਇਤਕਰਤਾ ਮਨਮਹਿੰਦਰ ਸਿੰਘ ਨੇ 13 ਅਕਤੂਬਰ, 2018 ’ਚ ਕਪੂਰਥਲਾ ਦੇ ਐੱਸਐੱਸਪੀ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੋਸ਼ੀਆਂ ਨੇ ਉਨ੍ਹਾਂ ਲਈ ਖ਼ੁਦ, ਉਨ੍ਹਾਂ ਦੀ ਭੈਣ ਉਪਿੰਦਰਪਾਲ ਕੌਰ ਤੇ ਭਾਣਜੀ ਗੁਰਸੀਰਤ ਕੌਰ ਵਾਸਤੇ ਅਮਰੀਕੀ ਵੀਜ਼ਾ ਦਿਵਾਉਣ ਦੇ ਬਹਾਨੇ 42 ਲੱਖ ਰੁਪਏ ਲੁੱਟ ਲਏ ਸਨ।

 

 

ਸ੍ਰੀ ਮਨਮਹਿੰਦਰ ਸਿੰਘ ਦਾ ਕਹਿਣਾ ਸੀ ਕਿ ‘ਬਲਜੀਤ ਸਿੰਘ ਤੇ ਉਸ ਦੀ ਪਤਨੀ ਵੀਜ਼ਾ ਦਿਵਾਉਣ ਦਾ ਲਾਰਾ ਲਾਉਂਦੇ ਰਹੇ ਹਨ ਤੇ ਬਾਕੀ ਦੇ ਉਨ੍ਹਾਂ ਦਾ ਸਾਥ ਦਿੰਦੇ ਸਨ। ਉਨ੍ਹਾਂ ਸਾਡੇ ਲਈ ਅਮਰੀਕਾ ਦਾ ਵੀਜਾ਼ ਦਿਵਾਉਣ ਦਾ ਦਾਅਵਾ ਕੀਤਾ ਸੀ। ਅਸੀਂ 12 ਦਸੰਬਰ, 2017 ਨੂੰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਤੋਂ ਰਵਾਨਾ ਹੋਏ ਸਾਂ। ਬਲਜੀਤ ਸਿੰਘ ਤੇ ਉਸ ਦੀ ਪਤਨੀ ਵੀ ਸਾਡੇ ਨਾਲ ਹੀ ਗਏ ਸਨ।’

 

 

ਸ੍ਰੀ ਮਨਮਹਿੰਦਰ ਸਿੰਘ ਮੁਤਾਬਕ – ‘ਉਹ ਸਾਨੂੰ ਪਹਿਲਾਂ ਕਤਰ ਲੈ ਗਏ ਤੇ ਫਿਰ ਯੂਗਾਂਡਾ। ਉੱਥੇ ਜਾ ਕੇ ਸਾਨੂੰ ਉਨ੍ਹਾਂ ਇੱਕ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਮੁਲਜ਼ਮਾਂ ਨੇ ਸਾਡੇ ਉੱਤੇ ਪਹਿਲਾਂ 21,000 ਅਮਰੀਕੀ ਡਾਲਰ ਤੇ ਫਿਰ 16,000 ਅਮਰੀਕੀ ਡਾਲਰ ਦੇਣ ਲਈ ਦਬਾਅ ਪਾਇਆ ਸੀ। ਧਮਕੀਆਂ ਦੇਣ ਲਈ ਪਿਸਤੌਲ ਵਿਖਾਈ ਗਈ ਸੀ। ਇੰਝ ਉਨ੍ਹਾਂ ਸਾਡੇ ਤੋਂ ਕੁੱਲ 60 ਲੱਖ ਰੁਪਏ ਲੁੱਟ ਲਏ ਸਨ।’

 

 

ਸ੍ਰੀ ਮਨਮਹਿੰਦਰ ਸਿੰਘ ਨੇ ਦੱਸਿਆ ਕਿ ਉਹ 23 ਮਈ, 2018 ਨੂੰ ਭਾਰਤ ਵਾਪਸ ਆ ਗਏ ਸਨ। ਪਰ ਮੁਲਜ਼ਮ ਬਲਜੀਤ ਸਿੰਘ ਨੇ ਉਨ੍ਹਾਂ ਦੀ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

 

 

ਭੁਲੱਥ ਦੇ ਐੱਸਐੱਚਓ ਕਰਨੈਲ ਸਿੰਘ ਨੇ ਦੱਸਿਆ ਕਿ ਕਪੂਰਥਲਾ ਦੇ ਐੱਸਐੱਸਪੀ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਸ ਤੋਂ ਬਾਅਦ ਹੀ ਪੰਜ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Travel Agents of Kapurthala booked who duped Rs 60 lakh from Punjabis in Uganda