ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਮਕੌਰ ਸਾਹਿਬ `ਚ 5 ਸਾਲਾ ਬੱਚੀ ਦੀ ਸਕੂਲ ਬੱਸ ਹੇਠਾਂ ਆ ਕੇ ਮੌਤ

ਚਮਕੌਰ ਸਾਹਿਬ `ਚ 5 ਸਾਲਾ ਬੱਚੀ ਦੀ ਸਕੂਲ ਬੱਸ ਹੇਠਾਂ ਆ ਕੇ ਮੌਤ

ਚਮਕੌਰ ਸਾਹਿਬ ਲਾਗਲੇ ਪਿੰਡ ਖਾਨਪੁਰ `ਚ ਅੱਜ ਪੰਜ ਸਾਲਾਂ ਦੀ ਇੱਕ ਬੱਚੀ ਦੀ ਆਪਣੀ ਹੀ ਸਕੂਲੀ ਬੱਸ ਦੇ ਹੇਠਾਂ ਆ ਕੇ ਮੌਤ ਹੋ ਗਈ ਹੈ।


ਬੱਚੀ ਦੀ ਸ਼ਨਾਖ਼ਤ ਸ਼ਬਦਜੋਤ ਕੌਰ ਵਾਸੀ ਪਿੰਡ ਖਾਨਪੁਰ ਵਜੋਂ ਹੋਈ ਹੈ। ਉਹ ਬਹਿਰਾਮਪੁਰ ਬੇਟ ਦੇ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ `ਚ ਯੂਕੇਜੀ `ਚ ਪੜ੍ਹਦੀ ਸੀ।


ਪੁਲਿਸ ਅਨੁਸਾਰ ਮੰਗਲਵਾਰ ਬਾਅਦ ਦੁਪਹਿਰ ਜਦੋਂ ਸ਼ਬਦਜੋਤ ਕੌਰ ਪਰਤਦੇ ਸਮੇਂ ਬੱਸ `ਚੋਂ ਉੱਤਰੀ, ਤਾਂ ਉਹ ਉਸ ਦੇ ਪਹੀਆਂ ਦੀ ਲਪੇਟ `ਚ ਆ ਕੇ ਮੌਕੇ `ਤੇ ਹੀ ਮਾਰੀ ਗਈ।


ਬੱਸ ਡਰਾਇਵਰ ਜਸਵਿੰਦਰ ਸਿੰਘ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 year old girl overrun by school bus