ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਤੋਂ 50 ਹਿੰਦੂ ਪਰਿਵਾਰ ਭਾਰਤ ਪੁੱਜੇ, ਨਹੀਂ ਜਾਣਾ ਚਾਹੁੰਦੇ ਵਾਪਸ

ਪਾਕਿਸਤਾਨ ਤੋਂ 25 ਦਿਨਾਂ ਦੇ ਵੀਜ਼ਾ 'ਤੇ 50 ਪਰਿਵਾਰ ਸੋਮਵਾਰ ਦੇਰ ਸ਼ਾਮ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚੇ। ਸਰਹੱਦ 'ਤੇ ਸਥਿਤ ਇਨ੍ਹਾਂ ਪਰਿਵਾਰਾਂ ਦੇ ਲੋਕਾਂ ਨੇ ਦਰਦ ਬਿਆਨ ਕੀਤਾ ਅਤੇ ਕਿਹਾ ਕਿ ਉਹ ਵਾਪਸ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ, ਇਸ ਲਈ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਇਥੇ ਵੱਸਣ ਦੀ ਆਗਿਆ ਦੇਣੀ ਚਾਹੀਦੀ ਹੈ। ਪਾਕਿਸਤਾਨ ਹਿੰਦੂਆਂ ਲਈ ਸੁਰੱਖਿਅਤ ਨਹੀਂ ਹੈ।


ਅਟਾਰੀ ਸਰਹੱਦ 'ਤੇ ਪਾਕਿਸਤਾਨ ਤੋਂ ਆਏ ਹਿੰਦੂ ਪਰਿਵਾਰ ਇਸ ਸਮੇਂ ਹਰਿਦੁਆਰ ਲਈ ਵੀਜ਼ਾ ਲੈ ਕੇ ਆਏ ਹਨ, ਪਰ ਉਹ ਭਾਰਤ ਵਿੱਚ ਵੱਸਣਾ ਚਾਹੁੰਦੇ ਹਨ। ਪਾਕਿਸਤਾਨ ਦੇ ਸਿੰਧ ਪ੍ਰਾਂਤ ਤੋਂ ਆਏ ਇਨ੍ਹਾਂ ਪਰਿਵਾਰਾਂ ਨੇ ਕਿਹਾ ਕਿ ਸਾਡੀ ਤਸਵੀਰ ਨਾ ਦਿਖਾਓ, ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਲੋਕ ਅਜੇ ਵੀ ਉਥੇ ਵਸੇ ਹੋਏ ਹਨ। ਇਸ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਵੇਗੀ।

 

 

ਸਿੰਧ ਤੋਂ ਆਏ ਭਰਤ, ਲਾਲੀ ਅਤੇ ਲਕਸ਼ਮਣ ਕੁਮਾਰ ਨੇ ਦੱਸਿਆ ਕਿ ਸੈਂਕੜੇ ਪਰਿਵਾਰ ਅਜੇ ਵੀ ਪਾਕਿਸਤਾਨ ਵਿੱਚੋਂ ਭਾਰਤ ਆਉਣ ਲਈ ਤਿਆਰ ਹਨ। ਪਾਕਿਸਤਾਨ ਵਿੱਚ ਹਿੰਦੂਆਂ ਨੂੰ ਜ਼ਬਰੀ ਧਰਮ ਬਦਲਣ ਲਈ ਮਜਬੂਰ ਕੀਤਾ ਜਾਂਦਾ ਹੈ। ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨੂੰ ਪੜ੍ਹਨ ਲਈ ਨਹੀਂ ਭੇਜਿਆ ਜਾਂਦਾ ਕਿਉਂਕਿ ਮੁਸਲਮਾਨ ਉਨ੍ਹਾਂ ਨੂੰ ਅਗ਼ਵਾ ਕਰ ਲੈਂਦੇ ਹਨ ਅਤੇ ਵਿਆਹ ਕਰਵਾ ਲੈਂਦੇ ਹਨ।

 

ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਪਾਕਿਸਤਾਨ ਇੱਕ ਚੰਗਾ ਦੇਸ਼ ਹੈ ਪਰ ਉੱਥੋਂ ਦੇ ਲੋਕ ਚੰਗੇ ਨਹੀਂ ਹਨ। ਜਿਹੇ ਵਿੱਚ ਭਾਰਤ ਇੱਕ ਇੱਕਲੌਤਾ ਦੇਸ਼ ਹੈ, ਜਿਥੇ ਪਹੁੰਚਣ ਤੋਂ ਬਾਅਦ ਸੁਰੱਖਿਅਤ ਅਤੇ ਅਜ਼ਾਦ ਮਹਿਸੂਸ ਕਰਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:50 Hindu families from Pakistan arrived in India today at Wagah border