ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

90 ਸਾਲਾ ਬਜ਼ੁਰਗ ਪਿਓ ਦੀ ਹੱਤਿਆ ਕਰ ਕੇ 50 ਸਾਲਾ ਪੁੱਤਰ ਫ਼ਰਾਰ

90 ਸਾਲਾ ਬਜ਼ੁਰਗ ਪਿਓ ਦੀ ਹੱਤਿਆ ਕਰ ਕੇ 50 ਸਾਲਾ ਪੁੱਤਰ ਫ਼ਰਾਰ

90 ਸਾਲਾਂ ਦੇ ਇੱਕ ਬਜ਼ੁਰਗ ਕ੍ਰਿਪਾਲ ਸਿੰਘ ਨੂੰ ਉਸ ਦੇ ਆਪਣੇ ਹੀ ਪੁੱਤਰ ਨੇ ਕਤਲ ਕਰ ਦਿੱਤਾ ਹੈ। ਇਹ ਘਟਨਾ ਮੋਗਾ ਜਿ਼ਲ੍ਹਾ ਦੇ ਘੋਲੀਆਂ ਖੁਰਦ `ਚ ਵਾਪਰੀ। ਕਤਲ ਦੀ ਚਸ਼ਮਦੀਦ ਗਵਾਹ ਕਥਿਤ ਕਾਤਲ ਸੇਵਕ ਸਿੰਘ (50) ਦੀ ਆਪਣੀ ਧੀ ਹੈ, ਉਸੇ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਦੇ ਦਾਦੇ ਦੀ ਜਾਨ ਲੈ ਲਈ ਹੈ।


ਪਿਤਾ ਤੇ ਪੁੱਤਰ ਦਾ 10 ਮਰਲੇ ਦੇ ਘਰ ਨੂੰ ਲੈ ਕੇ ਵਿਵਾਦ ਚੱਲਿਆ ਆ ਰਿਹਾ ਸੀ। ਦਰਅਸਲ, ਸੇਵਕ ਸਿੰਘ ਮਕਾਨ ਵੇਚਣਾ ਚਾਹੁੰਦਾ ਸੀ ਪਰ ਕ੍ਰਿਪਾਲ ਸਿੰਘ ਲਗਾਤਾਰ ਉਸ ਦੀ ਇਸ ਮੰਗ ਨੂੰ ਰੱਦ ਕਰਦੇ ਜਾ ਰਹੇ ਸਨ। ਸੋਮਵਾਰ ਨੂੰ ਇਸੇ ਮੁੱਦੇ ਨੂੰ ਲੈ ਕੇ ਝਗੜਾ ਹਿੰਸਕ ਹੋ ਗਿਆ।


ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੇਵਕ ਸਿੰਘ ਕੱਲ੍ਹ ਫਿਰ ਘਰ ਵੇਚਣ ਦੀ ਆਪਣੀ ਜਿ਼ੱਦ ਲੈ ਕੇ ਆਪਣੇ ਪਿਓ ਕੋਲ ਪੁੱਜਾ ਸੀ ਪਰ ਦੋਵਾਂ ਵਿਚਾਲੇ ਬਹਿਸ ਵਧ ਗਈ ਤੇ ਪਹਿਲਾਂ ਦੋਵਾਂ ਵਿਚਾਲੇ ਹੱਥੋਪਾਈ ਵੀ ਹੋਈ। ਸੇਵਕ ਸਿੰਘ ਨੇ ਆਪਣੇ ਪਿਤਾ ਸ੍ਰੀ ਕ੍ਰਿਪਾਲ ਸਿੰਘ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਏ। 


ਸੇਵਕ ਸਿੰਘ ਦੀ ਵੱਡੀ ਧੀ ਬਲਜੀਤ ਕੌਰ ਨੇ ਇਹ ਸਭ ਅੱਖੀਂ ਵੇਖਿਆ ਪਰ ਸੇਵਕ ਸਿੰਘ ਨੇ ਉਸ ਨੂੰ ਵੀ ਚੁੱਪ ਰਹਿਣ ਦੀ ਧਮਕੀ ਦਿੱਤੀ ਸੀ।


ਸੇਵਕ ਸਿੰਘ ਇਹ ਕਾਰਾ ਕਰਨ ਤੋਂ ਬਾਅਦ ਪਿੰਡ `ਚ ਗਿਆ ਅਤੇ ਦੱਸਿਆ ਕਿ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਪਰ ਬਲਜੀਤ ਕੌਰ ਆਪਣੇ ਪਿਤਾ ਦੀਆਂ ਧਮਕੀਆਂ ਦੀ ਪਰਵਾਹ ਨਾ ਕਰਦਿਆਂ ਪਿੰਡ ਵਾਸੀਆਂ ਨੂੰ ਸਾਰੀ ਕਹਾਣੀ ਸੱਚੋ-ਸੱਚ ਬਿਆਨ ਕਰ ਦਿੱਤੀ।


ਨਿਹਾਲ ਸਿੰਘ ਵਾਲਾ ਦੇ ਐੱਸਐੱਚਓ ਦਿਲਬਾਗ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਫ਼ਰਾਰ ਦੋਸ਼ੀ ਸੇਵਕ ਸਿੰਘ ਨੂੰ ਫੜਨ ਲਈ ਟੀਮਾਂ ਕਾਇਮ ਕਰ ਦਿੱਤੀਆਂ ਹਨ। ਬਜ਼ੁਰਗ ਦੀ ਮ੍ਰਿਤਕ ਦੇਹ ਪੋਸਟ-ਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:50 years old son kills 90 years old father