ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲੋਹੀਆਂ ਲਾਗੇ ਸਤਲੁਜ ਦਰਿਆ ’ਚ ਪਿਆ 500 ਫ਼ੁੱਟ ਲੰਮਾ ਪਾੜ ਪੁਰਿਆ

​​​​​​​ਲੋਹੀਆਂ ਲਾਗੇ ਸਤਲੁਜ ਦਰਿਆ ’ਚ ਪਿਆ 500 ਫ਼ੁੱਟ ਲੰਮਾ ਪਾੜ ਪੁਰਿਆ

ਜਲੰਧਰ ਜ਼ਿਲ੍ਹੇ ’ਚ ਲੋਹੀਆਂ ਖ਼ਾਸ ਲਾਗਲੇ ਪਿੰਡ ਜਾਨੀਆ ਚਾਹਲ ’ਚ ਸਤਲੁਜ ਦਰਿਆ ਵਿੱਚ ਪਏ 500 ਫ਼ੁੱਟ ਲੰਮੇ ਪਾੜ ਨੂੰ ਅੱਜ ਸਵੇਰੇ 7:00 ਵਜੇ ਪੂਰ ਦਿੱਤਾ ਗਿਆ ਹੈ। ਇਸ ਕੰਮ ਵਿੱਚ ਮੁੱਖ ਤੌਰ ਉੱਤੇ ਸਹਿਯੋਗ ਕਾਰ–ਸੇਵਕਾਂ ਤੇ ਪ੍ਰਸ਼ਾਸਨ ਦਾ ਰਿਹਾ।

 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਟਵਿਟਰ ਉੱਤੇ ਸੁਚਿਤ ਕਰਦਿਆਂ ਉਨ੍ਹਾਂ ਇਹ ਪਾੜ ਪੂਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫ਼ੌਜ, ਡਰੇਨੇਜ ਵਿਭਾਗ ਦੇ ਅਧਿਕਾਰੀਆਂ ਤੇ ਸਥਾਨਕ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਵੀ ਕੀਤਾ ਤੇ ਇਹ ਪਾੜ ਪੂਰਨ ਉੱਤੇ ਮੁਬਾਰਕਬਾਦ ਵੀ ਦਿੱਤੀ।

 

 

ਇਸ ਇਲਾਕੇ ’ਚ ਹਾਲੇ ਮੀਂਹ ਜਾਰੀ ਹੈ। ਪਹਾੜਾਂ ਉੱਤੇ ਵੀ ਮੀਂਹ ਲਗਾਤਾਰ ਪੈ ਰਹੇ ਹਨ; ਜਿਸ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਕਾਫ਼ੀ ਤੇਜ਼ ਹੈ। ਹੁਣ ਭਾਵੇਂ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਪਰ ਫਿਰ ਵੀ ਦਰਿਆ ਦੇ ਕੰਢਿਆਂ ਉੱਤੇ ਸਥਿਤ ਪਿੰਡਾਂ ਦੇ ਵਾਸੀਆਂ ਦੀਆਂ ਰਾਤਾਂ ਦੀ ਨੀਂਦਰ ਉੱਡੀ ਹੋਈ ਹੈ।

ਲੋਹੀਆਂ ਲਾਗੇ ਸਤਲੁਜ ਦਰਿਆ ’ਚ ਪਿਆ 500 ਫ਼ੁੱਟ ਲੰਮਾ ਪਾੜ ਪੁਰਿਆ

 

ਇਸ ਵਾਰ ਰੋਪੜ, ਲੁਧਿਆਣਾ, ਜਲੰਧਰ, ਫ਼ਿ਼ਰੋਜ਼ਪੁਰ ਜ਼ਿਲ੍ਹਿਆਂ ਵਿੱਚ ਮੀਂਹ ਕਾਰਨ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਤੇ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਕੇ ਰਹਿ ਗਈ। ਹੁਣ ਸਰਕਾਰ ਨੇ ਗਿਰਦਾਵਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।

 

 

ਸਤਲੁਜ ਦਰਿਆ ਦੇ ਪਾਣੀ ਦੇ ਵੇਗ ਉੱਤੇ ਲਗਾਤਾਰ ਚੌਕਸ ਨਜ਼ਰ ਰੱਖੀ ਜਾ ਰਹੀ ਹੈ। ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ 24 ਘੰਟੇ ਮੁਸਤੈਦ ਹਨ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ ਆਦੇਸ਼ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:500 feet long breach plugged in Sutlej river near Lohian