ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿੰਡ ਸ਼ੇਰਪੁਰ ’ਚ ਰਾਸ਼ਨ ਡਿੱਪੂ 'ਤੇ ਹੋਈ ਝੜਪ ਦੇ ਪੀੜਤਾਂ ਨੂੰ ਦਿੱਤੇ 5000-5000

----ਕਪੂਰਥਲਾ ਦੇ ਰਾਹਤ ਕਾਰਜਾਂ ’ਚ ਲਗਾਈਆਂ 5 ਐਂਬੂਲੈਂਸਾਂ, 20 ਮੈਡੀਕਲ ਟੀਮਾਂ ਤੇ 16 ਕਿਸ਼ਤੀਆਂ----

---ਦੋ ਦਿਨਾਂ 'ਚ 1600 ਰਾਸ਼ਨ ਪੈਕਟਾਂ ਸਮੇਤ 20 ਲਿਟਰ ਵਾਲੀਆਂ ਪਾਣੀ ਦੀਆਂ ਕੈਨਾਂ ਵੰਡੀਆਂ---

 

 

ਕਪੂਰਥਲਾ ਚ ਹੜ੍ਹਾਂ ਕਰਕੇ ਹੋਏ ਭਾਰੀ ਨੁਕਸਾਨ ਨਾਲ ਨਜਿੱਠਣ ਲਈ 5 ਐਂਬੂਲੈਂਸਾਂ, 20 ਮੈਡੀਕਲ ਟੀਮਾਂ ਅਤੇ 16 ਕਿਸ਼ਤੀਆਂ ਉਪਲਬਧ ਕਰਵਾਈਆਂ ਗਈਆਂ ਹਨ ਤਾਂ ਜੋ ਬਚਾਅ ਕਾਰਜਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ। ਇਸ ਤੋਂ ਇਲਾਵਾ ਦੋ ਦਿਨਾਂ 'ਚ 1600 ਰਾਸ਼ਨ ਦੇ ਪੈਕਟਾਂ ਸਮੇਤ 20 ਲੀਟਰ ਦੀਆਂ ਪਾਣੀ ਦੀਆਂ ਕੈਨਾਂ ਵੀ ਵੰਡੀਆਂ ਗਈਆਂ ਹਨ। ਪੰਜਾਬ ਸਰਕਾਰ ਦੇ ਬੁਲਾਰੇ ਵਲੋਂ ਇਹ ਜਾਣਕਾਰੀ ਦਿੱਤੀ ਗਈ।

 

ਪਿੰਡ ਸ਼ੇਰਪੁਰ ਵਿੱਚ ਰਾਸ਼ਨ ਡਿੱਪੂ 'ਤੇ ਹੋਈ ਝੜਪ ਦੌਰਾਨ ਜ਼ਖ਼ਮੀ ਹੋਏ 5 ਵਿਅਕਤੀਆਂ ਨੂੰ 5000 ਰੁਪਏ ਪ੍ਰਤੀ ਵਿਅਕਤੀ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਲਈ ਜਿਲ੍ਹਾਂ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।

 

ਮਿਲੀ ਜਾਣਕਾਰੀ ਮੁਤਾਬਕ 5 ਐਂਬੂਲੈਂਸਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾ ਦਿੱਤੀਆਂ ਗਈਆਂ ਤੇ 4 ਹੋਰ ਐਂਬੁਲੈਂਸਾਂ ਇੱਕ ਦਿਨ ਵਿੱਚ ਪਹੁੰਚਾ ਦਿੱਤੀਆਂ ਜਾਣਗੀਆਂ। ਸ਼ੁੱਕਰਵਾਰ ਨੂੰ 20 ਪਿੰਡ-ਵਾਰ ਟੀਮਾਂ ਵੱਲੋਂ 1100 ਰਾਸ਼ਨ ਪੈਕਟਾਂ ਸਮੇਤ 20 ਲੀਟਰ ਪਾਣੀ (3 ਦਿਨਾਂ ਲਈ ਕਾਫੀ) ਵੰਡੇ ਗਏ ਜਦਕਿ 500 ਰਾਸ਼ਨ ਪੈਕਟ ਸ਼ਨੀਵਾਰ ਨੂੰ ਵੰਡੇ ਗਏ, ਇਸ ਨਾਲ ਲਗਭਗ ਸਾਰੀ ਹੜ੍ਹ ਪ੍ਰਭਾਵਿਤ ਆਬਾਦੀ ਨੂੰ ਲਾਭ ਮਿਲੇਗਾ।

 

ਕਪੂਰਥਲਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੀ 20 ਟੀਮਾਂ ਜਿਸ ਵਿੱਚ ਫੂਡ ਸਪਲਾਈ, ਸਿਹਤ, ਪਸ਼ੂ ਪਾਲਣ ਅਤੇ ਮਾਲ ਵਿਭਾਗ ਦੇ ਨਾਲ ਸਰਪੰਚ ਵੀ ਸ਼ਾਮਲ ਹਨ, ਨੂੰ ਜ਼ਿਲ੍ਹੇ ਦੇ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਪਿੰਡਾਂ (ਹਰ ਪਿੰਡ 'ਚ 1 ਟੀਮ) ਵਿੱਚ ਲਗਾਇਆ ਗਿਆ ਹੈ। ਇਹ ਟੀਮਾਂ ਕਿਸ਼ਤੀਆਂ ਰਾਹੀਂ ਘਰ-ਘਰ ਜਾ ਕੇ ਪਾਣੀ ਵਿੱਚ ਫਸੇ ਪੀੜਤਾਂ ਦੀ ਹਰ ਕਿਸਮ ਨਾਲ ਸਹਾਇਤਾ ਕਰ ਰਹੀਆਂ ਹਨ। ਟੀਮਾਂ ਵੱਲੋਂ 680 ਮਰੀਜ਼ਾਂ ਅਤੇ 249 ਪਸ਼ੂਆਂ ਦੀ ਜਾਂਚ ਤੇ ਇਲਾਜ ਕੀਤਾ ਗਿਆ ਹੈ।

 

ਸਥਾਨਕ ਪ੍ਰਸ਼ਾਸਨ ਵੱਲੋਂ ਦਾਨੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦਾਣਾ ਮੰਡੀ, ਸੁਲਤਾਨਪੁਰ ਲੋਧੀ ਵਿਖੇ ਸਥਾਪਤ ਕੀਤੇ ਇਕੱਤਰਤਾ ਤੇ ਡਿਸਪੈਚ ਕੇਂਦਰ ਵਿੱਚ ਸੁੱਕਾ ਰਾਸ਼ਨ ਪਹੁੰਚਾਉਣ। ਐਸਡੀਐਮ ਕਪੂਰਥਲਾ ਨੂੰ ਜ਼ਿਲ੍ਹਾ ਹੜ੍ਹ ਰਾਹਤ ਅਫ਼ਸਰ ਜਦਕਿ ਜ਼ਿਲ੍ਹਾ ਫੂਡ ਤੇ ਸਿਵਲ ਸਪਲਾਈ ਕੰਟ੍ਰੋਲਰ ਨੂੰ ਸਹਾਇਕ ਜ਼ਿਲ੍ਹਾ ਹੜ੍ਹ ਰਾਹਤ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5000-5000 given to the victims of a clash on the ration depot in the village of Sherpur