ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਮਾਰਚ 2017 ਤੋਂ ਹੁਣ ਤੱਕ 50,000 ਕਰੋੜ ਦਾ ਨਿਵੇਸ਼: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਵੱਖ ਵੱਖ ਵਿਦੇਸ਼ੀ ਮਿਸ਼ਨਾਂ ਦੇ ਨੁਮਾਇੰਦਿਆਂ ਅਤੇ ਸਫੀਰਾਂ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਤੇ ਉਨਾਂ ਨੂੰ ਸੂਬੇ ਨਿਵੇਸ਼ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ

 

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਇਸ ਵੇਲੇ ਖੇਤੀਬਾੜੀ ਆਧਾਰਿਤ ਰਵਾਇਤੀ ਅਰਥ ਵਿਵਸਥਾ ਤੋਂ ਉਦਯੋਗੀਕਰਨ ਵੱਲ ਤੇਜ਼ੀ ਨਾਲ ਬਦਲ ਰਿਹਾ ਹੈ ਕਿਉਕਿ ਖੇਤੀਬਾੜੀ ਵਿੱਚ ਸੂਬੇ ਵੱਲੋਂ ਪਹਿਲਾ ਹੀ ਸਿਖਰਲਾ ਸਥਾਨ ਹਾਸਲ ਕਰਨ ਕਰ ਕੇ ਹੋਰ ਤਰੱਕੀ ਦੀ ਸੰਭਾਵਨਾਵਾਂ ਮੌਜੂਦ ਨਹੀਂ ਸੀ ਸੂਬਾ ਸਰਕਾਰ ਵੱਲੋਂ ਨਵੀਂ ਸਨਅਤੀ ਨੀਤੀ ਲਿਆਂਦੀ ਗਈ ਹੈ ਜਿਸ ਨਾਲ ਨਿਵੇਸ਼ਕਾਂ ਨੂੰ ਸਹੂਲਤਾਂ ਦਿੰਦਿਆਂ ਵਪਾਰ ਲਈ ਉਦਮੀਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ

 

ਉਨਾਂ ਕਿਹਾ ਕਿ ਸੂਬੇ ਵਿੱਚ ਨਿਵੇਸ਼ ਪੱਖੀ ਨੀਤੀਆਂ ਨਾਲ ਉਦਯੋਗਿਕ ਵਿਕਾਸ ਵਿੱਚ ਸਾਕਾਰਤਮਕ ਨਿਵੇਸ਼ ਦੇ ਮਾਹੌਲ ਦੇ ਰੂਪ ਵਿੱਚ ਨਵੀਂ ਲਹਿਰ ਪੈਦਾ ਹੋਈ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਮਾਰਚ 2017 ਤੋਂ ਹੁਣ ਤੱਕ 50,000 ਕਰੋੜ (7 ਬਿਲੀਅਨ ਅਮਰੀਕੀ ਡਾਲਰ) ਦਾ ਨਿਵੇਸ਼ ਜ਼ਮੀਨੀ ਪੱਧਰਤੇ ਆਉਣ ਤੋਂ ਮਿਲਦਾ ਹੈ

 

ਮੁੱਖ ਮੰਤਰੀ ਨੇ ਸਾਰੇ ਮੁਲਕਾਂ ਦੇ ਨਿਵੇਸ਼ਕਾਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਨਾਂ ਦੀ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਸੂਬੇ ਵਿੱਚ ਆਪਣਾ ਯੂਨਿਟ ਲਗਾਉਣ ਲਈ ਪੂਰਾ ਸਾਥ ਤੇ ਸਹਿਯੋਗ ਦਿੱਤਾ ਜਾਵੇਗਾ ਅਤੇ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਫਾਸਟ ਟਰੈਕ ਉਤੇ ਪਾਉਦਿਆਂ ਘੱਟ ਤੋਂ ਘੱਟ ਅਤੇ ਤੈਅ ਸਮੇਂ ਅੰਦਰ ਦਿੱਤੀਆਂ ਜਾ ਰਹੀਆਂ ਹਨ
 

ਉਨਾਂ ਕਿਹਾ ਕਿ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ..) ਦਾ ਖੇਤਰ ਸੂਬੇ ਵਿੱਚ ਸਮਾਜਿਕ ਆਰਥਿਕ ਵਿਕਾਸ ਦਾ ਧੁਰਾ ਹੈ ਅਤੇ ਉਦਯੋਗਿਕ ਵਿਕਾਸ ਦੀ ਰੀੜ ਦੀ ਹੱਡੀ ਹੈ ਜਿਸ ਨੂੰ ਸੂਬਾ ਸਰਕਾਰ ਵੱਲੋਂ ਬਹੁਤ ਤਰਜੀਹ ਦਿੱਤੀ ਜਾ ਰਹੀ ਹੈ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:50000 crore investment in Punjab from March 2017 till now says Captain