ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਧਿਆਪਕ ਦਿਵਸ ਮੌਕੇ 55 ਅਧਿਆਪਕ ਸਟੇਟ ਐਵਾਰਡ ਨਾਲ ਸਨਮਾਨਤ

----ਸਿੱਧੀ ਭਰਤੀ ਵਾਲੇ 1933 ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ----

 

ਰਾਸ਼ਟਰ ਦੇ ਨਿਰਮਾਣ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਠੋਸ ਅਤੇ ਨਿਰੋਈਆਂ ਕਦਮਾਂ-ਕੀਮਤਾਂ ਪੈਦਾ ਕਰਨ ’ਤੇ ਆਪਣਾ ਪੂਰਾ ਧਿਆਨ ਕੇਂਦਰਤ ਕਰਨ ਦਾ ਸੱਦਾ ਦਿੱਤਾ ਹੈ।

 

ਅੱਜ ਅਧਿਆਪਕ ਦਿਵਸ ਦੇ ਮੌਕੇ ਸਿੱਖਿਆ ਮੰਤਰੀ ਨੇ 55 ਅਧਿਆਪਕਾਂ ਦਾ ਸਟੇਟ ਐਵਾਰਡ ਨਾਲ ਸਨਮਾਨ ਕੀਤਾ ਅਤੇ ਸਿੱਧੀ ਭਰਤੀ ਵਾਲੇ 1933 ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਪੰਜਾਬ ਸਕੂਲ ਸਿੱਖਿਆ ਬੋਰਡ ਦੇ  ਐਡੀਟੋਰੀਅਮ ਵਿਖੇ ਅਧਿਆਪਕਾਂ ਨੂੰ ਸੰਬੋਧਨ ਵਿੱਚ ਸ੍ਰੀ ਸਿੰਗਲਾ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਨੇ ਹੀ ਅੱਗੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ ਜਿਸ ਕਰਕੇ ਇਨ੍ਹਾਂ ਦੀ ਬੁਨਿਆਦ ਨੂੰ ਮਜ਼ਬੂਤ ਬਨਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਤਕਦੀਰ ਬਦਲਣ ਅਤੇ ਉਨ੍ਹਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਅਤੇ ਕਦਰਾਂ ਕੀਮਤਾਂ ਪੈਦਾ ਕਰਨ ਲਈ ਅਧਿਆਪਕਾਂ ਨੂੰ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।

 

ਉਨ੍ਹਾਂ ਕਿਹਾ ਕਿ ਅਧਿਆਪਕ ਹਮੇਸ਼ਾ ਹੀ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਹੁੰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਚੁਣੌਤੀਆਂ ਪੇਸ਼ ਆਉਂਦੀਆਂ ਹਨ ਤਾਂ ਉਹ ਉਨ੍ਹਾਂ ਤੋਂ ਅਗਵਾਈ ਲੈਂਦੇ ਹਨ ਅਤੇ ਅਧਿਆਪਕ ਹੀ ਦੇਸ਼ ਦੇ ਰੌਸ਼ਨ ਭਵਿੱਖ ਨੂੰ ਯਕੀਨੀ ਬਣਾਉਂਦੇ ਹਨ।

 

ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਸਿੱਖਿਆ ਮੰਤਰੀ ਨੇ ਉਘੇ ਸਿੱਖਿਆ ਮਾਹਿਰ, ਮਹਾਨ ਦਰਸ਼ਨ ਸਾਸ਼ਤਰੀ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਸਰਵਪੱਲੀ ਰਾਧਾਕ੍ਰਿਸ਼ਨ ਨੂੰ ਵੀ ਯਾਦ ਕੀਤਾ ਜਿਨ੍ਹਾਂ ਦੇ ਜਨਮ ਦਿਵਸ ਦੇ ਸਬੰਧ ਵਿੱਚ ਅਧਿਆਪਿਕ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਢੁਕਵਾਂ ਮਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਬਚਨਵੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕ ਭਾਈਚਾਰੇ ਨੂੰ ਆਪਣੀ ਜ਼ਿਮੇਂਵਾਰੀ ਹੋਰ ਹੀ ਬਚਨਵੱਧਤਾ, ਦਿ੍ਰੜਤਾ ਅਤੇ ਸੰਜੀਦਗੀ ਨਾਲ ਨਿਭਾਉਣ ਦਾ ਸੱਦਾ ਦਿੱਤਾ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਸ੍ਰੀ ਸਿੰਗਲਾ ਨੇ ਅਧਿਆਪਕਾਂ ਦੀ ਤਬਾਦਲਾ ਨੀਤੀ ਨੂੰ ਰੂਪ ਦੇਣ ਲਈ ਸਕੱਤਰ ਸਕੂਲ ਸਿੱਖਿਆ ਸ੍ਰੀ ਿਸ਼ਨ ਕੁਮਾਰ ਦੀ ਪ੍ਰਸ਼ੰਸਾ ਕੀਤੀ। ਇਸੇ ਦੌਰਾਨ ਸਿੱਖਿਆ ਮੰਤਰੀ ਨੇ ਸਕੂਲੀ ਖੇਡ ਪ੍ਰਬੰਧ ਨੂੰ ਮਜ਼ਬੂਤ ਬਨਾਉਣ ਅਤੇ ਸਕੂਲਾਂ ਵਿੱਚ ਖੇਡ ਸਰਗਰਮੀਆਂ ਵਧਾਉਣ ਵਧਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਨਵੀਂ ਖੇਡ ਨੀਤੀ ਛੇਤੀਂ ਬਨਾਉਣ ਦੀ ਗੱਲ ਵੀ ਆਖੀ।

 

ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੀ ਤੰਦਰੁਸਤੀ ਦਾ ਰਾਜ ਹਨ ਅਤੇ ਇਨ੍ਹਾਂ ਨੂੰ ਅਣਗੌਲਿਆਂ ਨਹੀਂ ਜਾ ਸਕਦਾ। ਉਨ੍ਹਾਂ ਨੇ ਗਰੀਬ ਬੱਚਿਆਂ ਦੀ ਪੜ੍ਹਾਈ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਿੱਖਿਆ ਨੀਤੀ ਅਤੇ ਸੂਚਨਾ ਦੇ ਅਧਿਕਾਰ ’ਤੇ ਧਿਆਨ ਕੇਂਦਰਤ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ ਅਤੇ ਇਸ ਨੇ ਪ੍ਰੀ ਸਕੂਲ ਸਿੱਖਿਆ ਨੀਤੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ।

 

ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਇਸ ਮੌਕੇ ਵਿਭਾਗ ਵੱਲੋਂ ਕੀਤੀਆਂ ਪਹਿਲ ਕਦਮੀਆਂ ’ਤੇ ਚਾਨਣਾ ਪਾਇਆ। ਐਵਾਰਡ ਜੇਤੂ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਨੇ ਉਨ੍ਹਾਂ ਕਿਹਾ ਕਿ ਇਸ ਹੋਰ ਅਧਿਆਪਿਕ ਵੀ ਪ੍ਰੇਰਤ ਹੋਣਗੇ ਅਤੇ ਉਹ ਵੀ ਮੁਕਾਬਲੇਬਾਜ਼ੀ ਵਿੱਚ ਵਧੀਆ ਸੇਵਾਵਾਂ ਨਿਭਾਉਣਗੇ। ਸਿੱਧੀ ਭਰਤੀ ਦਾ ਜ਼ਿਕਰ ਕਰਦੇ ਹੋਏ ਸਿੱਖਿਆ ਸਕੱਤਰ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ।

 

ਇਸ ਮੌਕੇ ਵਰਲਡ ਸਪੈਸ਼ਲ ਉਲੰਪਿਕ ਆਬੂਧਾਬੀ ਵਿੱਚ ਤਮਗੇ ਜਿੱਤਣ ਵਾਲੀ ਸਪੈਸ਼ਲ ਖਿਡਾਰੀਆਂ ਦਾ ਸਨਮਾਣ ਵੀ ਕੀਤੀ ਗਿਆ। ਇਸ ਮੌਕੇ 55 ਅਧਿਆਪਕਾਂ ਨੂੰ ਸਟੇਟ ਐਵਾਰਡ ਅਤੇ 17 ਪ੍ਰਸ਼ੰਸ਼ਾ ਪੱਤਰ ਵੀ ਦਿੱਤੇ ਗਏ।

 

ਇਸ ਮੌਕੇ ਸ੍ਰੀ ਮੁਹੰਮਦ ਤਾਇਅਬ ਡੀ.ਜੀ.ਐੱਸ.ਈ., ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਸ.ਸੀ.ਈ.ਆਰ.ਟੀ),ਸੁਖਜੀਤ ਪਾਲ ਸਿੰਘ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ,ਬਲਦੇਵ ਸਚਦੇਵਾ, ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਹਾਜ਼ਰ ਸਨ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਂਵਾਰੀ ਰਵਿੰਦਰ ਕੌਰ ਗਰੇਵਾਲ ਨੇ ਨਿਭਾਈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

ਸਟੇਟ ਐਵਾਰਡ ਵਾਲੇ ਅਧਿਆਪਕਾਂ ਦੀ ਸੂਚੀ-ਅਸ਼ੂ ਵਿਸ਼ਾਲ ਜੀ.ਐਸ.ਐਸ.ਐਸ. ਸੰਘਾਨਾ (ਅੰਮਿ੍ਰਤਸਰ), ਬਲਰਾਜ ਸਿੰਘ ਜੀ.ਐਸ.ਐਸ.ਐਸ. ਲੋਪੇਕੇ (ਅੰਮਿ੍ਰਤਸਰ), ਭੁਪਿੰਦਰ ਸਿੰਘ ਜੀ.ਐਸ.ਐਸ.ਐਸ. ਭਕਨਾ ਕਲਾਂ (ਅੰਮਿ੍ਰਤਸਰ), ਜਸਵਿੰਦਰ ਸਿੰਘ ਜੀ.ਐਚ.ਐਸ. ਕਮਸਕੇ (ਅੰਮਿ੍ਰਤਸਰ), ਮਨਦੀਪ ਕੌਰ ਬੱਲ ਜੀ.ਐਸ.ਐਸ.ਐਸ. ਮਾਲ ਰੋਡ (ਅੰਮਿ੍ਰਤਸਰ), ਰਵਿੰਦਰ ਪਾਲ ਸਿੰਘ ਜੀ.ਐਸ.ਐਸ.ਐਸ.ਸੰਧੂ ਪੱਟੀ (ਬਰਨਾਲਾ), ਸੰਜੀਵ ਕੁਮਾਰ ਜੀ.ਐਸ.ਐਸ.ਐਸ. ਤਪਾ (ਬਰਨਾਲਾ), ਸਿਮਰਦੀਪ ਸਿੰਘ ਜੀ.ਐਚ.ਐਸ.ਭੈਣੀ ਜੱਸਾ (ਬਰਨਾਲਾ), ਸੁਰਿੰਦਰ ਸਿੰਘ ਜੀ.ਐਚ.ਐਸ.ਦਿੱਖ (ਬਠਿੰਡਾ), ਰਜਿੰਦਰ ਕੁਮਾਰ ਜੀ.ਪੀ.ਐਸ.ਵਡਾ ਭਾਈਕਾ (ਫਰਦੀਕੋਟ), ਜਸਪ੍ਰੀਤ ਸਿੰਘ ਜੀ.ਐਚ.ਐਸ.ਆਰੀਆਂ ਮਾਜਰਾ (ਫਤਿਹਗੜ. ਸਾਹਿਬ), ਰੂਬੀ ਖੁੱਲਰ ਜੀ.ਐਸ.ਐਸ.ਐਸ..ਲਟੌਰ (ਫਤਿਹਗੜ. ਸਾਹਿਬ), ਬਰਿਜ ਮੋਹਣ ਸਿੰਘ ਜੀ.ਐਸ.ਐਸ.ਐਸ. ਮਾਹਮੂ ਜੋਇਆ (ਫਾਜਿਲਕਾ) ਓਮ ਪ੍ਰਕਾਸ਼ ਜੀ.ਪੀ.ਐਸ. ਜੋਰਕੀ ਅੰਧੇਵਾਲੀ (ਫਾਜਿਲਕਾ), ਪਰਵੀਨ ਲਤਾ ਜੀ.ਐਸ.ਐਸ.ਐਸ. (ਫਾਜਿਲਕਾ), ਪਵਨ ਕੁਮਾਰ ਜੀ.ਐਸ.ਐਸ..ਐਸ. ਜਲਾਲਾਬਾਦ (ਫਾਜਿਲਕਾ) ਸੁਰਿੰਦਰ ਨਾਗਪਾਲ ਜੀ.ਪੀ.ਐਸ. ਧਨੀ ਸ਼ਿਵ ਸ਼ਾਕੀਆ (ਫਾਜਿਲਕਾ), ਗੁਰਜੀਤ ਸਿੰਘ ਜੀ.ਪੀ.ਐਸ. ਸੁੱਖੇ ਵਾਲਾ(ਫਿਰੋਜ਼ਪੁਰ), ਜਗਦੀਪ ਸਿੰਘ ਜੀ.ਐਸ.ਐਸ.ਐਸ. ਮਾਨਾ ਸਿੰਘ ਵਾਲਾ(ਫਿਰੋਜ਼ਪੁਰ), ਮਹਿੰਦਰ ਸਿੰਘ ਜੀ.ਪੀ.ਐਸ. ਮਹਾਲਮ (ਫਿਰੋਜ਼ਪੁਰ), ਉਮੇਸ਼ ਕੁਮਾਰ ਰੰਗਬੁੱਲਾ ਜੀ.ਐਸ.ਐਸ.ਐਸ. ਗਰਲਜ਼ ਜੀ ਐਚ ਐਚ ਐਸ (ਫਿਰੋਜ਼ਪੁਰ), ਰਾਜਵਿੰਦਰ ਪਾਲ ਕੌਰ ਜੀ.ਪੀ.ਐਸ. ਬੱਜੇ ਚੱਕੇ ਗੁਰਦਾਸ ਪੁਰ (ਗੁਰਦਾਸ ਪੁਰ), ਡਾ. ਕੁਲਦੀਪ ਸਿੰਘ ਜੀ.ਐਸ.ਐਸ.ਐਸ. ਅੰਬਾਲਾ ਜੱਟਾਂ (ਹੁਸ਼ਿਆਰਪੁਰ), ਰਮਨਦੀਪ ਸਿੰਘ ਜੀ.ਪੀ.ਐਸ. ਧਾਮੀਆਂ (ਹੁਸ਼ਿਆਰਪੁਰ), ਮਨਜਿੰਦਰ ਕੌਰ ਜੀ.ਪੀ.ਐਸ. ਨੂਰਪੁਰ (ਜਲੰਧਰ), ਜਸਵਿੰਦਰ ਪਾਲ ਜੀ.ਐਚ.ਭਾਦਸ (ਕਪੂਰਥਲਾ), ਅਸ਼ੋਕ ਕੁਮਾਰ ਜੀ.ਐਸ.ਐਸ.ਐਸ. ਕੋਟਰਾ ਕਲਾਂ (ਮਾਨਸਾ), ਗੁਰਨਾਇਬ ਸਿੰਘ ਜੀ.ਪੀ.ਐਸ. ਮਘਾਨੀਆਂ (ਮਾਨਸਾ), ਜਗਜੀਤ ਸਿੰਘ ਜੀ.ਪੀ.ਐਸ. ਮੂਸਾ (ਮਾਨਸਾ), ਜਸਮੀਤ ਸਿੰਘ ਜੀ.ਐਸ.ਐਸ.ਐਸ. ਚਹਿਲਾਂ ਵਾਲਾ (ਮਾਨਸਾ), ਮੱਖਣ ਸਿੰਘ ਜੀ.ਐਸ.ਐਸ.ਐਸ. ਬਛੌਣਾ (ਮਾਨਸਾ), ਪਰਵਿੰਦਰ ਸਿੰਘ ਜੀ.ਪੀ.ਐਸ. ਘਰੰਗਣਾ (ਮਾਨਸਾ), ਸਤਪਾਲ ਸਿੰਘ ਜੀ.ਪੀ.ਐਸ. ਜੀਤ ਸਰ ਬਛੌਣਾ (ਮਾਨਸਾ), ਵਨੀਤ ਕੁਮਾਰ ਸਿੰਗਲਾ ਜੀ.ਐਸ.ਐਸ.ਐਸ. ਬੁਢਲਾਡਾ (ਮਾਨਸਾ), ਚਰਨ ਸਿੰਘ ਜੀ.ਐਸ.ਐਸ.ਐਸ. ਖੋਸਾ ਰਣਧੀਰ (ਮੋਗਾ), ਅਸ਼ੋਕ ਕੁਮਾਰ ਜੀ.ਐਚ.ਐਸ. ਦੌਲਾ (ਮੁਕਤਸਰ), ਸੁਰਿੰਦਰ ਸਿੰਘ ਜੀ.ਪੀ.ਐਸ. ਗੋਬਿੰਦ ਨਗਰੀ (ਮੁਕਤਸਰ), ਅਮਰਜੋਤ ਸਿੰਘ ਜੀ.ਐਸ.ਐਸ.ਐਸ. ਮਲਟੀਪਰਪਜ਼ (ਪਟਿਆਲਾ), ਅਵਤਾਰ ਸਿੰਘ ਜੀ.ਪੀ.ਐਸ. ਕਾਦਰਾ ਬਾਦ (ਪਟਿਆਲਾ), ਡਾ. ਰਜਨੀਸ਼ ਗੁਪਤਾ ਜੀ.ਐਸ.ਐਸ.ਐਸ. ਬਹਾਦਰ ਗੜ੍ਹ (ਪਟਿਆਲਾ), ਪ੍ਰਗਟ ਸਿੰਘ ਜੀ.ਐਸ.ਐਸ.ਐਸ. ਫੀਲ ਖਾਨਾ (ਪਟਿਾਲਾ), ਪੂਨਮ ਗੁਪਤਾ ਜੀ.ਐਮ.ਐਸ. ਖੇੜੀ ਗੁੱਜਰਾਂ (ਪਟਿਆਲਾ), ਪ੍ਰਭਦੀਪ ਕੌਰ ਜੀ.ਪੀ.ਐਸ. ਭੰਗਲ (ਰੂਪਨਗਰ), ਵਿਕਾਸ ਵਰਮਾ ਜੀ.ਪੀ.ਐਸ. ਰੇਲਵੇ ਰੋਡ ਨੰਗਲ (ਰੂਪ ਨਗਰ), ਸ਼ਰਨਜੀਤ ਕੌਰ ਜੀ.ਪੀ.ਐਸ. ਨਿੰਬੂਆਂ (ਐਸ.ਏ.ਐਸ.), ਚਰਨ ਸਿੰਘ ਜੀ.ਐਸ.ਐਸ.ਐਸ. ਗਰਲਜ਼ ਧੂਰੀ (ਸੰਗਰੂਰ), ਪ੍ਰਵੀਨ ਕੁਮਾਰ ਜੀ.ਐਸ.ਐਸ.ਐਸ. ਘਨੌਰੀ ਕਲਾਂ (ਸੰਗਰੂਰ), ਸੁਰਿੰਦਰ ਸਿੰਘ ਜੀ.ਐਸ.ਐਸ.ਐਸ. ਸੁਨਾਮ ਲੜਕੇ (ਸੰਗਰੂਰ), ਨਵਦੀਪ ਸਿੰਘ ਜੀ. ਈ. ਐਸ. ਕੋਟਲੀ ਸਾਰੂ ਖਾਨ (ਤਰਨ ਤਾਰਨ), ਸੁਖਵਿੰਦਰ ਸਿੰਘ ਜੀ.ਈ.ਐਸ. ਪੰਡੋਰੀ ਤਖਤ ਮੱਲ (ਤਰਨ ਤਰਨ), ਅਰੁਨ ਜੈਨ ਜੀ.ਐਸ.ਐਸ.ਐਸ. ਫੀਲਖਾਨਾ (ਪਟਿਆਲਾ), ਨਿਰਲੇਪ ਕੌਰ ਜੀ.ਐਸ.ਐਸ.ਐਸ. ਘੋਗਾ (ਪਟਿਆਲਾ), ਆਂਚਲ ਜੀ.ਪੀ.ਐਸ. ਹੀਨਾ ਖੁਰਦ (ਪਟਿਆਲਾ), ਡਾ. ਇਦਰਜੀਤ ਸਿੰਘ ਜੀ.ਐਚ.ਐਸ. ਕਾਲਾ ( ਅੰਮਿ੍ਰਤਸਰ), ਜਸਵੀਰ ਸਿੰਘ ਜੀ.ਪੀ.ਐਸ. ਫੇਜ਼ 9 (ਐਸ.ਐਸ. ਨਗਰ) ਸ਼ਾਮਲ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:55 Teachers State Awards honored at Teacher s Day