ਅਗਲੀ ਕਹਾਣੀ

ਪ੍ਰਕਾਸ਼ ਪੁਰਬ ਸਮਾਗਮ: ਨੌਜਵਾਨ ਵਲੰਟੀਅਰਾਂ ਦੀ ਮੇਜ਼ਬਾਨੀ ਨੇ ਕੀਲੇ ਸ਼ਰਧਾਲੂ

ਵੱਖ-ਵੱਖ ਵਿਦਿਅਕ ਸੰਸਥਾਵਾਂ ਤੇ ਹੋਰ ਅਦਾਰਿਆਂ ਤੋਂ ਸੈਂਕੜੇ ਵਲੰਟੀਅਰ ਨਿਭਾਅ ਰਹੇ ਨੇ ਸੇਵਾ

ਹੈਲਪ ਡੈਸਕ, ਮੁੱਖ ਪੰਡਾਲ, ਟੈਂਟ ਸਿਟੀਜ਼ ਤੇ ਅਹਿਮ ਸਥਾਨਾਂ 'ਤੇ ਤਾਇਨਾਤ ਹਨ ਕੇਸਰੀ ਕੁੜ੍ਹਤਿਆਂ 'ਚ ਸਜੇ ਨੌਜਵਾਨ

 

ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਸਮਾਗਮਾਂ ਵਿੱਚ ਸੈਂਕੜੇ ਨੌਜਵਾਨ ਵਲੰਟੀਅਰ ਪੂਰੀ ਤਨਦੇਹੀ, ਸ਼ਰਧਾ ਭਾਵ ਤੇ ਹਲੀਮੀ ਨਾਲ ਸੇਵਾਵਾਂ ਨਿਭਾਅ ਰਹੇ ਹਨ। ਕੇਸਰੀ ਕੁੜ੍ਹਤਿਆਂ 'ਚ ਸਜੇ ਵਲੰਟੀਅਰ ਦੁਨੀਆਂ ਦੇ ਕੋਨੇ ਕੋਨੇ ਤੋਂ ਸੁਲਤਾਨਪੁਰ ਲੋਧੀ ਪੁੱਜਣ ਵਾਲੀ ਸੰਗਤ ਦਾ ਮਾਰਗ ਦਰਸ਼ਨ ਕਰ ਰਹੇ ਹਨ।


ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਵਿਦਿਅਕ ਅਦਾਰਿਆਂ ਤੇ ਹੋਰ ਸੰਸਞਾਵਾਂ 'ਚੋਂ 800 ਤੋਂ ਵੱਧ ਵਲੰਟੀਅਰ ਸੁਲਤਾਨਪੁਰ ਲੋਧੀ ਵਿਖੇ ਹੈਲਪ ਡੈਸਕ, ਮੁੱਖ ਪੰਡਾਲ, ਰੌਸ਼ਨੀ ਤੇ ਆਵਾਜ਼ ਪ੍ਰੋਗਰਾਮ, ਧਾਰਮਿਕ ਪ੍ਰਦਰਸ਼ਨੀ, ਮੁੱਖ ਦੂਆਰਾਂ 'ਤੇ ਸੰਗਤ ਲਈ ਸੇਵਾ ਨਿਭਾਅ ਰਹੇ ਹਨ। 

 

 

 

ਇਸ ਸਬੰਧੀ ਬਣੀ 'ਇੰਟਰ ਕਮੇਟੀ' ਦੇ ਡਿਪਟੀ ਮੈਨੇਜਰ ਨਵੀਨ ਨੇ ਦੱਸਿਆ ਕਿ ਸੈਂਕੜੇ ਵਲੰਟੀਅਰ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸੇਵਾ ਕਰ ਰਹੇ ਹਨ। ਇਹ ਵਲੰਟੀਅਰ ਰੇਲਵੇ ਸਟੇਸ਼ਨ, ਬੱਸ ਸਟੈਂਡ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਪਾਰਕਿੰਗ ਸਥਾਨਾਂ, ਮੁੱਖ ਸਮਾਗਮਾਂ ਵਾਲੇ ਪੰਡਾਲਾਂ, ਟੈਂਟ ਸਿਟੀਜ਼ , ਮੀਡੀਆ ਸੈਂਟਰ, ਪ੍ਰਬੰਧਕੀ ਬਲਾਕਾਂ, ਪ੍ਰਦਰਸ਼ਨੀਆਂ 'ਚ  ਸੰਗਤ ਦਾ ਰਾਹ ਦਸੇਰਾ ਬਣ ਰਹੇ ਹਨ। 

 

ਉਨ੍ਹਾਂ ਦੱਸਿਆ ਕਿ ਵਲੰਟੀਅਰਾਂ ਦੀਆਂ ਸੇਵਾਵਾਂ ਸੁਚੱਜੇ ਤਰੀਕੇ ਨਾਲ ਲੈਣ ਲਈ 7 ਕਮੇਟੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਕਮੇਟੀਆਂ ਵਿੱਚ ਸੂਚਨਾ ਡੈਸਕ ਕਮੇਟੀ, ਪ੍ਰੋਟੋਕੋਲ ਕਮੇਟੀ, ਇੰਟਰ ਕਮੇਟੀ, ਪੰਡਾਲ ਮੈਨੇਜਮੈਂਟ ਕਮੇਟੀ, ਟਰੇਨਡ ਗਾਈਡ ਕਮੇਟੀ, ਲਾਈਟ ਐਂਡ ਸਾਊਂਡ ਸ਼ੋਅ ਕਮੇਟੀ, ਐਗਜੀਬੀਸ਼ਨ ਕਮੇਟੀ ਸ਼ਾਮਲ ਹਨ, ਜਿਨ੍ਹਾਂ ਦੇ ਮੈਨੇਜਰ ਵਲੰਟੀਅਰਾਂ ਦੀਆਂ ਸੇਵਾਵਾਂ ਲਗਾਤਾਰ ਵਾਚ ਰਹੇ ਹਨ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:550TH PARKASH PURAB CELEBRATIONS: TEAM OF YOUNG VOLUNTEERS WIN HEARTS OF DEVOTEES