ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

550ਵੇਂ ਪ੍ਰਕਾਸ਼ ਪੁਰਬ ਸਮਾਰੋਹ: ਲੇਡੀ ਬਾਦਲ ਸਾਨੂੰ ਪਿੱਛੇ ਰੱਖਣਾ ਚਾਹੁੰਦੇ ਨੇ: ਕੈਪਟਨ

550ਵੇਂ ਪ੍ਰਕਾਸ਼ ਪੁਰਬ ਸਮਾਰੋਹ: ਲੇਡੀ ਬਾਦਲ ਸਾਨੂੰ ਪਿੱਛੇ ਰੱਖਣਾ ਚਾਹੁੰਦੇ ਨੇ: ਕੈਪਟਨ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

 

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ – ‘ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸ ਦਿੱਤਾ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਅੰਦਰ ਕੁਝ ਵੀ ਹੈ, ਉਹ ਤੁਹਾਡੇ ਅਧਿਕਾਰ–ਖੇਤਰ ਅੰਦਰ ਆਉਂਦਾ ਹੈ। ਅਸੀਂ ਹਰ ਤਰ੍ਹਾਂ ਮਦਦ ਵੀ ਕਰਾਂਗੇ ਤੇ ਉਨ੍ਹਾਂ ਦੇ ਸਮਾਰੋਹਾਂ ਵਿੱਚ ਭਾਗ ਵੀ ਲਵਾਂਗੇ। ਪਿਛਲੀ ਇੱਕ ਮੀਟਿੰਗ ਵਿੱਚ ਸਾਡੇ ਇੱਕ ਮੰਤਰੀ (ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ) ਗਏ ਸਨ; ਦੋਵੇਂ ਧਿਰਾਂ ਇੱਕ–ਦੂਜੇ ਦੇ ਸਮਾਰੋਹਾਂ ਵਿੱਚ ਭਾਗ ਲੈਣਗੀਆਂ। ਕੈਬਿਨੇਟ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਵਿਚਾਰਿਆ ਗਿਆ ਸੀ।’

 

 

ਸੁਆਲਾਂ ਦੇ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ 550ਵੇਂ ਪ੍ਰਕਾਸ਼ ਪੁਰਬ ਲਈ ਸੱਦਾ ਭੇਜਣਾ ਗ਼ਲਤ ਸੀ। ਉਹ ਜਿਵੇਂ ਇਸ ਮਾਮਲੇ ਵਿੱਚ ਉਨ੍ਹਾਂ ਦਾ ਹੱਥ ਉੱਤੇ ਦਰਸਾਉਣ ਦਾ ਜਤਨ ਕਰ ਰਹੇ ਹਨ। ਜਦੋਂ ਦੋ ਕਾਂਗਰਸੀ ਮੰਤਰੀਆਂ, ਦੋ ਅਕਾਲੀਆਂ ਤੇ ਇੱਕ ਆਜ਼ਾਦ ਮੈਂਬਰਾਂ ਦੀ ਟੀਮ ਕਾਇਮ ਹੋ ਚੁੱਕੀ ਹੈ, ਉਸ ਟੀਮ ਨੂੰ ਉੱਥੇ ਜਾਣਾ ਚਾਹੀਦਾ ਹੈ ਪਰ ਇਹ ਲੇਡੀ ਬਾਦਲ (ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ) ਸਾਨੂੰ ਸਭ ਨੂੰ ਪਿਛਾਂਹ ਧੱਕਣਾ ਚਾਹੁੰਦੇ ਹਨ। ਉਹ ਇੰਝ ਹੀ ਕੰਮ ਕਰ ਰਹੇ ਹਨ। ਇਹ ਮੰਦਭਾਗੀ ਗੱਲ ਹੈ ਕਿ ਉਨ੍ਹਾਂ ਦੀ ਕਥਨੀ ਤੇ ਕਰਨੀ ਵਿੱਚ ਬਹੁਤ ਫ਼ਰਕ ਹੈ।

 

 

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਸਮਾਰੋਹ ਵਿੱਚ ਭਾਗ ਲੈਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਸੱਦਿਆ ਹੈ। ‘ਸਾਨੂੰ ਪਤਾ ਨਹੀਂ ਉਹ ਕਿਹੜੀ ਤਰੀਕ ਨੂੰ ਆਉਣਗੇ ਪਰ ਮੈਨੂੰ 100 ਫ਼ੀ ਸਦੀ ਯਕੀਨ ਹੈ ਕਿ ਉਹ ਸਰਕਾਰੀ ਸਮਾਰੋਹ ’ਚ ਜ਼ਰੂਰ ਆਉਣਗੇ। ਉਹ ਅਮਰੀਕਾ ਤੋਂ ਪਰਤ ਆਉਣ, ਮੈਂ ਫਿਰ ਉਨ੍ਹਾਂ ਨੂੰ ਮਿਲਣ ਜਾਵਾਂਗਾ।’

 

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ - Contd. ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:550th Parkash Purb: Lady Badal wants to push back says Captain