ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

59,318 ਸ਼ਰਧਾਲੂ ਹੁਣ ਤੱਕ ਕਰ ਚੁੱਕੇ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ

59,318 ਸ਼ਰਧਾਲੂ ਹੁਣ ਤੱਕ ਕਰ ਚੁੱਕੇ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ

ਪਿਛਲੇ ਵਰ੍ਹੇ 9 ਨਵੰਬਰ ਨੂੰ ਉਦਘਾਟਨ ਤੋਂ ਲੈ ਕੇ ਕੱਲ੍ਹ 8 ਮਾਰਚ ਤੱਕ ਪਾਕਿਸਤਾਨੀ (ਲਹਿੰਦੇ) ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਸਥਿਤ ਪਿੰਡ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ 59,318 ਸ਼ਰਧਾਲੂਆਂ ਵੱਲੋਂ ਕੀਤੇ ਜਾ ਚੁੱਕੇ ਹਨ। ਇਹ ਅੰਕੜੇ ਗੁਰਦਾਸਪੁਰ ਜ਼ਿਲ੍ਰੇ ਦੇ ਕਸਬੇ ਡੇਰਾ ਬਾਬਾ ਨਾਨਕ ਸਥਿਤ ‘ਇੰਟੈਗਰੇਟਡ ਚੈੱਕ ਪੋਸਟ’ (IGP) ਵੱਲੋਂ ਦਿੱਤੇ ਗਏ ਹਨ।

 

 

ਪਿਛਲੇ ਚਾਰ ਮਹੀਨਿਆਂ ਦੌਰਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕਦੇ ਕੋਈ ਚੋਖਾ ਵਾਧਾ ਦਰਜ ਨਹੀਂ ਕੀਤਾ ਗਿਆ। ਪਿਛਲੇ ਸਾਲ ਇਸ ਦਾ ਉਦਘਾਟਨ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਆਪੋ–ਆਪਣੇ ਤਰੀਕੇ ਬਹੁਤ ਜੋਸ਼ੋ–ਖ਼ਰੋਸ਼ ਨਾਲ ਕੀਤਾ ਸੀ।

 

 

ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹਿਲਾਂ ਚਾਰ ਕਿਲੋਮੀਟਰ ਲੰਮੇ ਇੱਕ ਲਾਂਘੇ ਦੀ ਸਥਾਪਨਾ ਕੀਤੀ ਗਈ ਸੀ, ਜਿਸ ਨੂੰ ਕਰਤਾਰਪੁਰ ਸਾਹਿਬ ਲਾਂਘੇ ਵਜੋਂ ਜਾਣਿਆ ਜਾਂਦਾ ਹੈ।

 

 

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਵਰ੍ਹੇ ਕਰਤਾਰਪੁਰ ਸਾਹਿਬ ਵਿਖੇ ਹੀ ਬਿਤਾਏ ਸਨ।

 

 

ਸ਼ੁਰੂਆਤੀ ਨਵੰਬਰ 2019 ਦੇ ਮਹੀਨੇ ਦੌਰਾਨ ਕੁੱਲ 21 ਦਿਨਾਂ ਵਿੱਚ 11,192 ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ ਤੇ ਦਸੰਬਰ ਮਹੀਨੇ ਇਹ ਗਿਣਤੀ ਵਧ ਕੇ 23,383 ਹੋ ਗਈ ਸੀ। ਇੰਝ ਇਨ੍ਹਾਂ ਮਹੀਨਿਆਂ ਦੀ ਔਸਤ ਕ੍ਰਮਵਾਰ 508 ਅਤੇ 754 ਰਹੀ।

 

 

ਜਨਵਰੀ ਮਹੀਨੇ ਇਹ ਗਿਣਤੀ ਘਟ ਕੇ 10,529 ਰਹਿ ਗਈ ਤੇ ਸ਼ਰਧਾਲੂਆਂ ਦੀ ਔਸਤ ਘਟ ਕੇ 339 ਰਹਿ ਗਈ। ਫ਼ਰਵਰੀ ਮਹੀਨੇ ਵੀ ਸ਼ਰਧਾਲੂਆਂ ਦੀ ਗਿਣਤੀ ਇੰਨੀ ਹੀ ਰਹੀ ਤੇ ਮਾਰਚ ਦੇ ਪਹਿਲੇ ਅੱਠ ਦਿਨ ਕੁੱਲ 4,020 ਸ਼ਰਧਾਲੂ ਆਏ, ਇਹ ਰੋਜ਼ਾਨਾ ਔਸਤ 502 ਬਣਦੀ ਹੈ।

 

 

ਦਰਅਸਲ, ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਦੀ ਸ਼ਰਤ, ਅਰਜ਼ੀ ਦੇਣ ਦੀ ਕੁਝ ਗੁੰਝਲਦਾਰ ਪ੍ਰਕਿਰਿਆ ਤੇ ਸਰਵਿਸ ਫ਼ੀਸ ਜਿਹੇ ਤਿੰਨ ਮੁੱਖ ਕਾਰਨਾਂ ਕਰਕੇ ਸ਼ਰਧਾਲੂਆਂ ਦੀ ਗਿਣਤੀ ਕੁਝ ਘੱਟ ਰਹਿ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:59318 devotees have paid obeisance at Kartarpur Sahib till now