ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਸਪਾ ਵਰਕਰ ਕਤਲ ਕੇਸ: ਫਿਲੌਰ ਨੇੜਿਓਂ 6 ਮੁਲਜ਼ਮ ਗ੍ਰਿਫ਼ਤਾਰ

ਬਸਪਾ ਵਰਕਰ ਕਤਲ ਕੇਸ: ਫਿਲੌਰ ਨੇੜਿਓਂ 6 ਮੁਲਜ਼ਮ ਗ੍ਰਿਫ਼ਤਾਰ

ਬਸਪਾ ਕਾਰਕੁੰਨ ਕਤਲ ਕੇਸ `ਚ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੀ 25 ਦਸੰਬਰ ਨੂੰ ਜਲੰਧਰ ਜਿ਼ਲ੍ਹੇ ਦੀ ਫਿਲੌਰ ਸਬ-ਡਿਵੀਜ਼ਨ `ਚ ਬਸਪਾ ਵਰਕਰ ਰਾਮ ਸਰੂਪ ਨੂੰ ਦਿਨ-ਦਿਹਾੜੇ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ।


ਅੱਜ ਜਿਹੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਗੜ੍ਹਸ਼ੰਕਰ ਦਾ ਧਰਮਿੰਦਰ ਸਿੰਘ ਉਰਫ਼ ਬਿੰਦਾ, ਮਾਛੀਵਾੜਾ ਦਾ ਮੰਗਤ ਰਾਮ, ਫਿਲੌਰ ਦੇ ਹਰਜਿੰਦਰਪਾਲ ਉਰਫ਼ ਹਨੀ, ਰਣਜੀਤ ਸਿੰਘ ਉਰਫ਼ ਜੀਤਾ ਤੇ ਬਰਿੰਦਰਜੀਤ ਸਿੰਘ ਸ਼ਾਮਲ ਹਨ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਪਿਸਤੌਲ, ਇੱਕ ਮੈਗਜ਼ੀਨ, ਸੱਤ ਕਾਰਤੂਸ, ਇੱਕ ਦਾਤਰੀ ਤੇ ਦੋ ਕਾਰਾਂ ਬਰਾਮਦ ਕੀਤੀਆਂ ਹਨ।


ਐੱਸਪੀ (ਇਨਵੈਸਟੀਗੇਸ਼ਨ) ਬਲਕਾਰ ਸਿੰਘ ਨੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ ਪਹਿਲਾਂ ਤੋਂ ਸੂਹ ਮਿਲਣ `ਤੇ ਸੋਮਵਾਰ ਦੀ ਰਾਤ ਨੂੰ ਹੀ ਔਜਲਾ ਬੱਸ ਅੱਡੇ `ਤੇ ਇੱਕ ਨਾਕਾ ਲਾਇਆ ਹੋਇਆ ਸੀ। ਛੇ ਮੁਲਜ਼ਮ ਦੋ ਕਾਰਾਂ `ਚ ਮੁਕੰਦਪੁਰ ਵਾਲੇ ਪਾਸਿਓਂ ਆ ਰਹੇ ਸਨ, ਜਦੋਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ।


ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਹੈ। ਕਤਲ ਸਰਬਜੀਤ ਸਿੰਘ ਨੇ ਕੀਤਾ ਸੀ। ਬਾਕੀ ਦੇ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।


ਕਤਲ ਦੇ ਛੇਤੀ ਮਗਰੋਂ ਮੁੱਖ ਮੁਲਜ਼ਮ ਸਰਬਜੀਤ ਸਿੰਘ ਵਢੌਂਗਾ ਖਿ਼ਲਾਫ਼ ਉਸ ਦੇ ਦੋ ਸਾਥੀਆਂ ਗੁਰਪ੍ਰੀਤ ਸਿੰਘ ਉਰਫ਼ ਹੈਪਾ ਤੇ ਪ੍ਰਦੀਪ ਗੋਚਰ ਸਮੇਤ ਕੇਸ ਦਰਜ ਕਰ ਲਿਆ ਸੀ।


ਮੁੱਖ ਮੁਲਜ਼ਮਾਂ `ਚੋਂ ਸਿਰਫ਼ ਹੈਪਾ ਹੀ ਗ੍ਰਿਫ਼ਤਾਰ ਹੋ ਸਕਿਆ ਹੈ; ਸਰਬਜੀਤ ਤੇ ਗੋਚਰ ਹਾਲੇ ਫ਼ਰਾਰ ਹਨ।


ਮੁਲਜ਼ਮਾਂ ਦੀ ਗ੍ਰਿਫ਼ਤਾਰੀ `ਚ ਦੇਰੀ ਵਿਰੁੱਧ ਬਸਪਾ ਕਾਰਕੁੰਨ ਫਿਲੌਰ ਦੇ ਡੀਐੱਸਪੀ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰੇ ਕਰਦੇ ਰਹੇ ਹਨ। ਸੋਮਵਾਰ ਨੂੰ ਉਨ੍ਹਾਂ ਜਲੰਧਰ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਘਰ ਦਾ ਘਿਰਾਓ ਵੀ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 accused arrested in BSP Worker murder case