ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨ ਤਾਰਨ `ਚ 90 ਲੱਖ ਦੇ ਪੁਰਾਣੇ ਕਰੰਸੀ ਨੋਟਾਂ ਸਮੇਤ ਛੇ ਗ੍ਰਿਫ਼ਤਾਰ

ਤਰਨ ਤਾਰਨ `ਚ 90 ਲੱਖ ਦੇ ਪੁਰਾਣੇ ਕਰੰਸੀ ਨੋਟਾਂ ਸਮੇਤ ਛੇ ਗ੍ਰਿਫ਼ਤਾਰ

ਤਰਨ ਤਾਰਨ ਪੁਲਿਸ ਦੇ ਸੀਆਈਏ ਵਿੰਗ ਨੇ ਹਰੀਕੇ ਕਸਬੇ `ਚ ਇੱਕ ਨਾਕੇ `ਤੇ ਛੇ ਵਿਅਕਤੀਆਂ ਨੂੰ 90 ਲੱਖ ਰੁਪਏ ਦੇ ਪੁਰਾਣੇ ਕਰੰਸੀ ਨੋਟਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਦੇਵਿਸ਼ ਕੁਮਾਰ, ਦੇਵਦੱਤ, ਰਿਸ਼ਾਦ, ਆਦੇਸ਼ ਕੁਮਾਰ ਵਾਸੀ ਸੁਜਾਨਪੁਰ (ਉੱਤਰ ਪ੍ਰਦੇਸ਼), ਹਰਬੰਸ ਸਿੰਘ ਪਿੰਡ ਦੀਨੇਵਾਲ (ਜਿ਼ਲ੍ਹਾ ਤਰਨ ਤਾਰਨ) ਅਤੇ ਕੁਲਦੀਪ ਸਿੰਘ ਵਾਸੀ ਫ਼ਤਿਹਗੜ੍ਹ ਚੂੜੀਆਂ (ਜਿ਼ਲ੍ਹਾ ਗੁਰਦਾਸਪੁਰ) ਵਜੋਂ ਹੋਈ ਹੈ।


ਸੀਆਈਏ ਵਿੰਗ ਦੇ ਇੰਚਾਰਜ ਇੰਸਪੈਕਟਰ ਹਰਿਤ ਸ਼ਰਮਾ ਨੇ ਦੱਸਿਆ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਦੀ ਟੀਮ ਨੇ ਹਰੀਕੇ `ਚ ਨਾਕਾ ਲਾਇਆ ਹੋਇਆ ਸੀ ਤੇ ਆਮ ਦਿਨਾਂ ਵਾਂਗ ਚੈਕਿੰਗ ਚੱਲ ਰਹੀ ਸੀ।


ਇੱਕ ਮਾਰੂਤੀ ਸੁਜ਼ੂਕੀ ਬਲੇਨੋ ਕਾਰ ਯੂਪੀ 25-ਓ 2215 ਨੂੰ ਰੋਕਿਆ ਗਿਆ। ਉਸੇ ਕਾਰ ਵਿੱਚ 90 ਲੱਖ ਰੁਪਏ ਦੀ ਪੁਰਾਣੀ ਕਰੰਸੀ ਮੌਜੂਦ ਸੀ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਇਹ ਪਾਬੰਦੀਸ਼ੁਦਾ ਕਰੰਸੀ ਲੈ ਕੇ ਕਿੱਥੋਂ ਆਏ ਸਨ। ਇਸ ਸਬੰਧੀ ਹਰੀਕੇ ਪੁਲਿਸ ਥਾਣੇ `ਚ ਕੇਸ ਦਰਜ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 arrested with Old Currency notes of Rs 90 lakh