ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅੰਮ੍ਰਿਤਸਰ ’ਚ ਦੋ ਦੋਸਤਾਂ ’ਤੇ ਗੋਲੀਆਂ ਚਲਾਉਣ ਵਾਲੇ ਛੇ ਕਾਬੂ

​​​​​​​ਅੰਮ੍ਰਿਤਸਰ ’ਚ ਦੋ ਦੋਸਤਾਂ ’ਤੇ ਗੋਲੀਆਂ ਚਲਾਉਣ ਵਾਲੇ ਛੇ ਕਾਬੂ

ਅੰਮ੍ਰਿਤਸਰ ਪੁਲਿਸ ਨੇ ਤਰਨ ਤਾਰਨ ਰੋਡ ਉੱਤੇ ਅਪਾਰਟਮੈਂਟ ਦੀਆਂ ਇਮਾਰਤਾਂ ਨੇੜੇ ਦੋ ਦੋਸਤਾਂ ਉੱਤੇ ਗੋਲੀਆਂ ਚਲਾਉਣ ਦੀ ਵਾਰਦਾਤ ਵਿੱਚ ਕਾਰਵਾਈ ਕਰਦਿਆਂ ਛੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇੱਕ ਮੁਲਜ਼ਮ ਦੀ ਸ਼ਨਾਖ਼ਤ ਬਲਜੀਤ ਸਿੰਘ ਉਰਫ਼ ਰਾਜਾ ਨਿਵਾਸੀ ਭਾਈ ਮੰਝ ਸਿੰਘ ਰੋਡ – ਅੰਮ੍ਰਿਤਸਰ ਵਜੋਂ ਹੋਈ ਹੈ; ਬਾਕੀ ਦੇ ਮੁਲਜ਼ਮਾਂ ਦੀ ਹਾਲੇ ਸ਼ਨਾਖ਼ਤ ਨਹੀਂ ਹੋ ਸਕੀ।

 

 

ਅੰਮ੍ਰਿਤਸਰ ਦੇ ਸੰਜੂ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਆਪਣੇ ਭਰਾ ਟਿੰਕੂ ਨਾਲ ਘਰ ਵਿੱਚ ਸੀ; ਜਦੋਂ ਦੋ ਵੱਖੋ–ਵੱਖਰੇ ਨੰਬਰਾਂ ਤੋਂ ਧਮਕੀ ਭਰੇ ਫ਼ੋਨ ਆਏ। ਉਸ ਵਿਅਕਤੀ ਨੇ ਅਪਾਰਟਮੈਂਟ ਬਿਲਡਿੰਗਜ਼ ਲਾਗੇ ਮਿਲਣ ਲਈ ਕਿਹਾ। ਉਸ ਨੇ ਆਪਣੇ ਭਰਾ, ਦੋਸਤਾਂ ਸਾਜਨ ਤੇ ਰਾਜਨ ਨਾਲ ਉਨ੍ਹਾਂ ਨੂੰ ਮਿਲਣ ਦਾ ਫ਼ੈਸਲਾ ਕੀਤਾ।

 

 

ਜਦੋਂ ਉਹ ਤਰਨ ਤਾਰਨ ਰੋਡ ਉੱਤੇ ਪੁੱਜੇ, ਤਾਂ ਦੋ ਮੋਟਰਸਾਇਕਲਾਂ ਉੱਤੇ ਛੇ ਅਣਪਛਾਤੇ ਵਿਅਕਤੀ ਮੌਜੂਦ ਸਨ। ਇੱਕ ਮੁਲਜ਼ਮ ਕੋਲ ਸ਼ਾਟਗੰਨ ਸੀ, ਜਦ ਕਿ ਬਾਕੀਆਂ ਕੋਲ ਕ੍ਰਿਪਾਨਾਂ ਤੇ ਸੋਟੀਆਂ ਸਨ।

 

 

ਸੰਜੂ ਮੁਤਾਬਕ – ‘ਮੁਲਜ਼ਮ ਬਲਜੀਤ ਸਿੰਘ ਨੇ ਮੇਰੇ ਭਰਾ ਟਿੰਕੂ ਉੱਤੇ ਦੋਸ਼ ਲਾਇਆ ਕਿ ਉਸ ਨੇ ਮੁਲਜ਼ਮ ਦੀ ਭੈਣ ਨਾਲ ਕੋਈ ਛੇੜਖਾਨੀ ਕੀਤੀ ਹੈ ਤੇ ਇੰਝ ਹੀ ਬਹਿਸਬਾਜ਼ੀ ਸਿਖ਼ਰ ਉੱਤੇ ਪੁੱਜ ਗਈ। ਫਿਰ ਮੁਲਜ਼ਮ ਨੇ ਆਪਣੀ ਸ਼ਾਟਗੰਨ ਕੱਢ ਕੇ ਮੇਰੇ ਭਰਾ ਤੇ ਟਿੰਕੂ ਤੇ ਉਸ ਦੇ ਦੋਸਤ ਸਾਜਨ ਵੱਲ ਤਾਣ ਦਿੱਤੀ ਤੇ ਫ਼ਾਇਰ ਕਰ ਦਿੱਤਾ। ਦੋਵੇਂ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਸਾਰੇ ਮੁਲਜ਼ਮ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ।’

 

 

ਏਐੱਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 booked for a firing incident in Amritsar