ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ 'ਚ 6 ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ

ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ 'ਚ ਅੱਜ ਵੀਰਵਾਰ ਨੂੰ ਕੋਰੋਨਾ ਦੇ 6 ਹੋਰ ਪਾਜ਼ੀਟਿਵ ਕੇਸ ਪਾਏ ਗਏ। ਨਵੇਂ ਮਰੀਜ਼ਾਂ ਵਿੱਚ 8, 12, 15, 16 ਤੇ 17 ਸਾਲ ਦੇ ਪੰਜ ਬੱਚੇ-ਬੱਚੀਆਂ ਸ਼ਾਮਲ ਹਨ, ਜਦਕਿ ਇਕ 53 ਸਾਲਾ ਇੱਕ ਵਿਅਕਤੀ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। 
 

ਇਸ ਤੋਂ ਇਲਾਵਾ ਸੈਕਟਰ-15 ਵਾਸੀ 91 ਸਾਲਾ ਬਜ਼ੁਰਗ ਔਰਤ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਹ ਔਰਤ ਮੋਹਾਲੀ ਦੇ ਮੈਕਸ ਹਸਪਤਾਲ 'ਚ ਦਾਖਲ ਸੀ। ਉੱਥੇ ਉਸ ਦਾ ਗਰਦਨ 'ਚ ਫਰੈਕਚਰ ਦਾ ਇਲਾਜ ਚੱਲ ਰਿਹਾ ਹੈ। ਬੁਖਾਰ ਤੇ ਜੁਕਾਮ ਦੀ ਸ਼ਿਕਾਇਤ ਮਗਰੋਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ। 
 

ਸ਼ਹਿਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੁਣ 289 ਹੋ ਗਈ ਹੈ, ਜਿਨ੍ਹਾਂ ਵਿਚੋਂ 217 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ 4 ਲੋਕਾਂ ਦੀ ਮੌਤ ਹੋ ਗਈ ਹੈ।
 

ਕੋਰੋਨਾ ਸੰਕਟ ਵਿੱਚ ਬਾਪੂਧਾਮ ਕਾਲੋਨੀ ਦੇ ਲੋਕ ਦੋਹਰੀ ਮਾਰ ਝੱਲ ਰਹੇ ਹਨ। ਇੱਥੇ ਇੱਕ ਪਾਸੇ ਕੋਰੋਨਾ ਲੋਕਾਂ ਦਾ ਪਿੱਛਾ ਨਹੀਂ ਛੱਡ ਰਿਹਾ ਤਾਂ ਦੂਜੇ ਪਾਸੇ ਪ੍ਰਸ਼ਾਸਨ ਦੀ ਸਖ਼ਤੀ ਉਨ੍ਹਾਂ 'ਤੇ ਭਾਰੀ ਪੈ ਰਹੀ ਹੈ। ਕਾਲੋਨੀ ਵਿੱਚ ਜੇ ਕੋਈ ਘਰ ਤੋਂ ਬਾਹਰ ਰਾਸ਼ਨ ਜਾਂ ਸਬਜ਼ੀ-ਦੁੱਧ ਲੈਣ ਨਿਕਲੇ ਤਾਂ ਪੁਲਿਸ ਲਾਠੀਚਾਰਜ ਕਰਦੀ ਹੈ। ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਲੋਕਾਂ ਕੋਲ ਘਰਾਂ ਵਿੱਚ ਰਾਸ਼ਨ ਖ਼ਤਮ ਹੋ ਗਿਆ ਹੈ। ਕਈ ਲੋਕ ਬਿਮਾਰ ਹਨ ਪਰ ਦਵਾਈ ਖਰੀਦਣ ਲਈ ਨਾ ਪੈਸੇ ਹਨ ਅਤੇ ਨਾ ਹੀ ਪੁਲਿਸ ਬਾਹਰ ਜਾਣ ਦੇ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 corona positive patient found in chandigarh total counts reach at 289