ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

6 ਫੋਗਿੰਗ ਟੀਮਾਂ ਕਿਸ਼ਤੀਆਂ 'ਤੇ ਕਰਨਗੀਆਂ ਜਲੰਧਰ ਦੇ ਪਿੰਡ ਕਵਰ

6 ਫੋਗਿੰਗ ਟੀਮਾਂ ਕਿਸ਼ਤੀਆਂ 'ਤੇ ਕਰਨਗੀਆਂ ਜਲੰਧਰ ਦੇ ਪਿੰਡ ਕਵਰ

            ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 6 ਫੋਗਿੰਗਾਂ ਟੀਮਾਂ ਦੁਆਰਾ ਕਿਸ਼ਤੀਆਂ 'ਤੇ ਫੋਗਿੰਗ ਕਰਵਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

 

 

            ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪਿੰਡਾਂ ਵਿੱਚ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਲਈ ਫੋਗਿੰਗ ਕਰਵਾਉਣਾ ਬਹੁਤ ਜਰੂਰੀ ਹੈ।

 

 

            ਉਨ੍ਹਾਂ ਕਿਹਾ ਕਿ ਫੋਗਿੰਗ ਜਾਨੀਆਂ, ਜਾਨੀਆਂ ਚਾਹਲ, ਮਹਿਰਾਜ ਵਾਲਾ, ਗੱਟੀ ਰਾਏਪੁਰ, ਮੰਡੀ ਕਾਸੂ, ਮੰਡਾਲਾ ਚੰਨਾ, ਮੁੰਡੀ ਸ਼ਹਿਰੀਆਂ, ਮੰਡੀ ਕਾਲੂ, ਗੱਟੀ ਮੰਡੀ ਕਾਸੂ, ਮੰਡਾਲਾ, ਨਸੀਰਪੁਰ ਅਤੇ ਹੋਰ ਪਿੰਡਾਂ ਵਿੱਚ ਕਰਵਾਈ ਜਾਵੇਗੀ।

 

 

            ਸ੍ਰੀ ਸ਼ਰਮਾ ਨੇ ਕਿਹਾ ਕਿ ਫੋਗਿੰਗ ਮਸ਼ੀਨਾਂ ਰਾਹੀਂ ਕਿਸ਼ਤੀਆਂ ਵਿਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੋਗਿੰਗ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮੈਡੀਕਲ ਕੈਂਪਾਂ ਵਿੱਚ ਡਾਇਰੀਆ, ਬੁਖ਼ਾਰ, ਗਲੇ ਦੀ ਇੰਫੈਕਸ਼ਨ ਅਤੇ ਚਮੜੀ ਦੀ ਬਿਮਾਰੀ ਦੀ ਜਾਂਚ ਕੀਤੀ ਜਾ ਰਹੀ ਹੈ। 

 

 

ਉਨ੍ਹਾਂ ਕਿਹਾ ਕਿ ਸਿਹਤ ਟੀਮਾਂ ਵਲੋਂ ਕਿਸ਼ਤੀਆਂ ਰਾਹੀਂ ਘਰ-ਘਰ ਜਾ ਕੇ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 Fogging Teams will cover Jalandhar villages on boats