ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਦੀ ਮਾਰਕੁੱਟ ਦਾ ਮਾਮਲਾ : ਪੁਲਿਸ ਵੱਲੋਂ 6 ਗ੍ਰਿਫਤਾਰ

ਔਰਤ ਦੀ ਮਾਰਕੁੱਟ ਦਾ ਮਾਮਲਾ : ਪੁਲਿਸ ਵੱਲੋਂ 6 ਗ੍ਰਿਫਤਾਰ

ਮੁਕਤਸਰ ਵਿਚ ਕਾਂਗਰਸ ਕੌਂਸਲਰ ਦੇ ਭਰਾ ਤੇ ਹੋਰਨਾਂ ਵੱਲੋਂ ਇਕ ਔਰਤ ਦੀ ਕੁੱਟਮਾਰ ਕਰਨ ਸਬੰਧੀ ਵੀਡੀਓ ਸਾਹਮਣੇ ਆਉਣ ਪਿੱਛੋਂ ਪੁਲਿਸ ਨੇ ਸੰਨੀ ਚੌਧਰੀ ਸਮੇਤ 10 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਹੁਣ ਤੱਕ ਇਸ ਮਾਮਲੇ ਵਿਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।

 

ਪੀੜਤ ਔਰਤ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਮੁਕਤਸਰ ਵਿਖੇ ਭਰਤੀ ਕਿਰਵਾਇਆ ਗਿਆ ਹੈ।

ਇਹ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਆਗੂ, ਮਹਿਲਾ ਕਮਿਸ਼ਨ ਦੀ ਮੈਂਬਰ ਕਿਰਨਪ੍ਰੀਤ ਕੌਰ ਧਾਮੀ ਅਤੇ ਸਤਿਕਾਰ ਕਮੇਟੀ ਦੇ ਮੈਂਬਰ ਪੀੜਤਾ ਨੂੰ ਹਸਪਤਾਲ ਵਿਚ ਜਾ ਕੇ ਮਿਲੇ। ਉਨ੍ਹਾਂ ਪੀੜਤ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਨੂੰ ਇਨਸਾਫ ਦਿਵਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।

 

ਜ਼ਿਕਰਯੋਗ ਹੈ ਕਿ ਸੰਨੀ ਚੌਧਰੀ ਦਾ ਔਰਤ ਨਾਲ ਕੋਈ ਪੈਸੇ ਨੂੰ ਲੈ ਕੇ ਵਿਵਾਦ ਚਲ ਰਿਹਾ ਸੀ। ਇਸ ਨੂੰ ਲੈ ਕੇ ਬੀਤੇ ਸ਼ੁੱਕਰਵਾਰ ਨੂੰ ਸੰਨੀ ਚੌਧਰੀ ਆਪਣੇ ਸਾਥੀਆਂ ਨਾਲ ਔਰਤ ਦੇ ਘਰ ਗਿਆ। ਇਸ ਦੌਰਾਨ ਉਨ੍ਹਾਂ ਔਰਤ ਨੂੰ ਸੜਕ ਉਤੇ ਲਿਆ ਕੇ ਬੁਰੀ ਤਰ੍ਹਾਂ ਮਾਰਕੁੱਟ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ।

 

ਪੁਲਿਸ ਥਾਣਾ ਮੁਕਤਸਰ ਦੇ ਇੰਚਾਰਜ ਅਸੋਕ ਕੁਮਾਰ ਨੇ ਕਿਹਾ ਕਿ ਸੰਨੀ ਚੌਧਰੀ, ਰੂਪ ਲਾਲ, ਸੁਰੇਸ਼ ਚੌਧਰੀ, ਰਾਕੇਸ਼ ਚੌਧਰੀ ਅਤੇ ਹੋਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਸੰਨੀ ਚੌਧਰੀ, ਰੂਪ ਲਾਲ, ਸੁਰੇਸ਼ ਚੌਧਰੀ, ਗੁੱਡੀ, ਸੇਖੁ, ਜਮਬੋ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 held in Muktsar woman thrashing case