ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਦੇ ਪਿੰਡ ਦਾਊਂ `ਚ ਛੇ ਮਹੀਨਿਆਂ ਦੇ ਬੱਚੇ ਦੀ ਨਾਲੇ `ਚ ਡਿੱਗ ਕੇ ਮੌਤ

ਮੋਹਾਲੀ ਦੇ ਪਿੰਡ ਦਾਊਂ `ਚ ਛੇ ਮਹੀਨਿਆਂ ਦੇ ਬੱਚੇ ਦੀ ਨਾਲੇ `ਚ ਡਿੱਗ ਕੇ ਮੌਤ

ਮੋਹਾਲੀ ਦੇ ਪਿੰਡ ਦਾਊਂ `ਚੋਂ ਵਹਿੰਦੇ ਇੱਕ ਖੁੱਲ੍ਹੇ ਨਾਲੇ `ਚ ਡਿੱਗ ਕੇ ਛੇ ਮਹੀਨਿਆਂ ਦੇ ਇੱਕ ਬੱਚੇ ਦੀ ਮੌਤ ਹੋ ਗਈ। ਇਹ ਘਟਨਾ ਅੱਜ ਮੰਗਲਵਾਰ ਨੂੰ ਵਾਪਰੀ। ਮ੍ਰਿਤਕ ਬੱਚੇ ਦੀ ਸ਼ਨਾਖ਼ਤ ਰੋਹਿਤ ਵਜੋਂ ਹੋਈ ਹੈ। ਉਸ ਦੇ ਪਿਤਾ ਵਿਸ਼ਨੂੰ ਇੱਕ ਦਿਹਾੜੀਦਾਰ ਮਜ਼ਦੂਰ ਹਨ।


ਸ੍ਰੀ ਵਿਸ਼ਨੂੰ  ਨੇ ਦੱਸਿਆ ਕਿ ਬੱਚਾ ਵਾਕਰ `ਚ ਸੀ ਤੇ ਉਹ ਵਾਕਰ ਸਮੇਤ ਵਰਾਂਡੇ ਤੋਂ ਬਾਹਰ ਚਲਾ ਗਿਆ ਤੇ ਨਾਲੇ ਵਿੱਚ ਡਿੱਗ ਪਿਆ। ਉਹ ਨਾਲਾ 3 ਫ਼ੁੱਟ ਡੂੰਘਾ ਤੇ ਡੇਢ ਫ਼ੁੱਟ ਚੌੜਾ ਹੈ।


15 ਕੁ ਮਿੰਟਾਂ ਬਾਅਦ ਸ੍ਰੀ ਵਿਸ਼ਨੂੰ ਨੇ ਬੱਚੇ ਨੂੰ ਇੱਧਰ-ਉੱਧਰ ਲੱਭਿਆ। ਉਹ ਨਾਲੇ `ਚੋਂ ਮਿਲਿਆ। ਉਸ ਨੂੰ ਫ਼ੇਜ਼-6 ਦੇ ਸਿਵਲ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੁੰ ਮ੍ਰਿਤਕ ਐਲਾਨ ਦਿੱਤਾ।


ਇਹ ਪਰਿਵਾਰ ਮੂਲ ਰੁਪ ਵਿੱਚ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਰਹਿਣ ਵਾਲਾ ਹੈ ਤੇ ਪਿਛਲੇ ਚਾਰ ਵਰ੍ਹਿਆਂ ਤੋਂ ਕਿਰਾਏ `ਤੇ ਇੱਥੇ ਰਹਿ ਰਿਹਾ ਹੈ।


ਪਿੰਡ ਦਾਊਂ ਸੰਸਦ ਆਦਰਸ਼ ਗ੍ਰਾਮ ਯੋਜਨਾ ਅਧੀਨ ਸ੍ਰੀ ਅਨੰਦਪੁਰ ਸਾਹਿਬ ਦੇ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਪਣਾਇਆ ਹੋਇਆ ਹੈ। ਉਂਝ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਇਹ ਪਿੰਡ ਸ਼ਬਦ ‘ਆਦਰਸ਼` ਤੋਂ ਕੋਹਾਂ ਦੂਰ ਹੈ ਤੇ ਨਾਲੇ ਇੰਝ ਹੀ ਖੁੱਲ੍ਹੇ ਪਏ ਹਨ।


ਪਿੰਡ ਦੇ ਵਸਨੀਕ ਸਤਨਾਮ ਸਿੰਘ ਨੇ ਸ੍ਰੀ ਚੰਦੂਮਾਜਰਾ ਦੇ ਨਾਲ-ਨਾਲ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਚਿੱਠੀਆਂ ਲਿਖੀਆਂ ਹਨ ਤੇ ਪਿੰਡ ਦੀਆਂ ਸੜਕਾਂ, ਗਲੀਆਂ ਤੇ ਨਾਲੀਆਂ ਦੀ ਮਾੜੀ ਹਾਲਤ ਬਿਆਨ ਕੀਤੀ ਹੈ।


ਸ੍ਰੀ ਚੰਦੂਮਾਜਰਾ ਕਿਸੇ ਤਰ੍ਹਾਂ ਦੀ ਟਿੱਪਣੀ ਲਈ ਉਪਲਬਧ ਨਹੀਂ ਹੋ ਸਕੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 months child drowns in open drain in daun