ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰੰਕਾਰੀ ਭਵਨ ਧਮਾਕੇ ਦੇ ਦੋਵੇਂ ਮੁਲਜ਼ਮਾਂ ਦਾ 6 ਦਿਨਾ ਹੋਰ ਪੁਲਿਸ ਰਿਮਾਂਡ

ਨਿਰੰਕਾਰੀ ਭਵਨ ਧਮਾਕੇ ਦੇ ਦੋਵੇਂ ਮੁਲਜ਼ਮਾਂ ਦਾ 6 ਦਿਨਾ ਹੋਰ ਪੁਲਿਸ ਰਿਮਾਂਡ

ਬੀਤੀ 18 ਨਵੰਬਰ ਨੂੰ ਅੰਮ੍ਰਿਤਸਰ ਜਿ਼ਲ੍ਹੇ `ਚ ਰਾਜਾਸਾਂਸੀ ਲਾਗਲੇ ਪਿੰਡ ਅਦਲੀਵਾਲਾ ਦੇ ਨਿਰੰਕਾਰੀ ਭਵਨ `ਚ ਹੱਥਗੋਲ਼ਾ ਸੁੱਟ ਕੇ ਫ਼ਰਾਰ ਹੋਣ ਵਾਲੇ ਦੋਵੇਂ ਮੁਲਜ਼ਮਾਂ ਬਿਕਰਮਜੀਤ ਸਿੰਘ ਤੇ ਅਵਤਾਰ ਸਿੰਘ ਦਾ ਅਦਾਲਤ ਨੇ ਛੇ ਦਿਨਾਂ ਲਈ ਪੁਲਿਸ ਰਿਮਾਂਡ ਹੋਰ ਵਧਾ ਦਿੱਤਾ ਹੈ।

ਨਿਰੰਕਾਰੀ ਭਵਨ `ਚ ਸ਼ਰਧਾਲੂਆਂ `ਤੇ ਬੰਬ ਸੁੱਟ ਕੇ ਤਿੰਨ ਨਿਰਦੋਸ਼ ਵਿਅਕਤੀਆਂ ਦੀ ਜਾਨ ਲੈਣ ਵਾਲਾ ਕਥਿਤ ਮੁਲਜ਼ਮ ਬਿਕਰਮਜੀਤ ਸਿੰਘ (26) ਅੰਮ੍ਰਿਤਸਰ ਜਿ਼ਲ੍ਹੇ ਦੇ ਪਿੰਡ ਧਾਰੀਵਾਲ ਦਾ ਅਤੇ ਅਵਤਾਰ ਸਿੰਘ ਇਸੇ ਜਿ਼ਲ੍ਹੇ ਦੇ ਲੋਪੋਕੇ ਲਾਗਲੇ ਪਿੰਡ ਚੱਕ ਮਿਸ਼ਰੀ ਖ਼ਾਨ ਦਾ ਵਸਨੀਕ ਹੈ।

ਪੁਲਿਸ ਸੂਤਰਾਂ ਨੇ ਪਹਿਲਾਂ ਦੱਸਿਆ ਸੀ ਕਿ ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਦੋਵਾਂ ਨੂੰ ਹੱਥਗੋਲਾ ਪਾਕਿਸਤਾਨ `ਚ ਕਿਸੇ ਹੈਪੀ ਨਾਂਅ ਦੇ ਵਿਅਕਤੀ ਨੇ ਦਿੱਤਾ ਸੀ। ਹੈਪੀ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ `ਚ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦਾ ਮੁਖੀ ਹਰਮੀਤ ਸਿੰਘ ਹੈਪੀ ਉਰਫ਼ ਪੀ-ਐੱਚ.ਡੀ. ਹੈ।

ਹਰਮੀਤ ਸਿੰਘ ਹੈਪੀ `ਤੇ ਦੋਸ਼ ਹੈ ਕਿ ਉਸੇ ਨੇ ਪੰਜਾਬ ਦੇ ਲੁਧਿਆਣਾ ਤੇ ਜਲੰਧਰ ਵਿੱਚ ਸਿ਼ਵ ਸੈਨਾ, ਆਰਐੱਸਐੱਸ ਦੇ ਆਗੂਆਂ ਤੇ ਮਸੀਹੀ ਪਾਦਰੀ ਦਾ ਕਤਲ ਕਰਵਾਇਆ ਸੀ।‘


ਬਿਕਰਮਜੀਤ ਸਿੰਘ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਕਿ ਅਵਤਾਰ ਸਿੰਘ ਨੇ ਬੀਤੀ 3 ਨਵੰਬਰ ਨੂੰ ਦੇਰ ਰਾਤੀਂ ਫ਼ੋਨ ਕਰ ਕੇ ਉਸ ਨੂੰ ਅਗਲੀ ਸਵੇਰੇ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਤਿਆਰ ਰਹਿਣ ਲਈ ਕਿਹਾ ਸੀ। ਤੜਕੇ ਸਾਢੇ ਚਾਰ ਵਜੇ ਅਵਤਾਰ ਤਦ ਬਿਕਰਮਜੀਤ ਸਿੰਘ ਦੇ ਘਰ ਪੁੱਜ ਗਿਆ ਸੀ।

ਦੋਵੇਂ ਬਿਕਰਮਜੀਤ ਸਿੰਘ ਦੇ ਬਜਾਜ ਪਲਸਰ ਮੋਟਰਸਾਇਕਲ `ਤੇ ਹਥਗੋਲਾ ਲੈ ਕੇ ਨਿੱਕਲ ਤੁਰੇ ਅਤੇ ਲਗਭਗ ਇੱਕ ਕਿਲੋਮੀਟਰ ਦੂਰ ਮਜੀਠਾ-ਹਰਿਆਣਾ ਲਿੰਕ ਰੋਡ `ਤੇ ਰੁੱਖਾਂ ਦੇ ਹੇਠਾਂ ਹੱਥਗੋਲਾ ਅੱਧਾ ਫ਼ੁੱਟ ਦਾ ਟੋਆ ਪੁੱਟ ਕੇ ਦਬਾ ਦਿੱਤਾ ਸੀ।
ਨਿਰੰਕਰ ਭਵਨ ਦੀ ਰੇਕੀ 13 ਨਵੰਬਰ ਨੂੰ ਕੀਤੀ ਗਈ ਸੀ; ਜਦੋਂ ਉੱਥੇ ਕੋਈ ਵੀ ਨਹੀਂ ਸੀ। ਫਿਰ ਦੋਵਾਂ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਤੇ ਫਿਰ ਰੂਟ ਤੈਅ ਕੀਤਾ ਗਿਆ ਕਿ ਉਨ੍ਹਾਂ ਨੂੰ ਹਿੰਸਕ ਵਾਰਦਾਤ ਨੂੰ ਅੰਜਾਮ ਦੇ ਕੇ ਕਿੱਧਰ ਨੂੰ ਨੱਸਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 more days of remand for both accused of Nirankari Bhawan blast