ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾ ਤੇ ਫ਼ਿਲੌਰ ਲਾਗੇ 6 ਹੋਰ ਮਿਲੇ ਕੋਰੋਨਾ–ਪਾਜ਼ਿਟਿਵ, ਪੰਜਾਬ ’ਚ ਮਰੀਜ਼ਾਂ ਦੀ ਗਿਣਤੀ ਵਧ ਕੇ ਹੋਈ 29

ਫ਼ਿਲੌਰ ਦਾ ਸਿਵਲ ਹਸਪਤਾਲ। ਤਸਵੀਰ: ਪ੍ਰਦੀਪ ਪੰਡਿਤ

ਤਸਵੀਰਾਂ: ਪ੍ਰਦੀਪ ਪੰਡਿਤ

 

ਪੰਜਾਬ ’ਚ ਕੋਰੋਨਾ ਵਾਇਰਸ ਤੋਂ ਪੀੜਤ (ਪਾਜ਼ਿਟਿਵ) ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 29 ਹੋ ਗਈ ਹੈ। ਅੱਜ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹਿਆਂ ’ਚ ਤਿੰਨ–ਤਿੰਨ ਹੋਰ ਭਾਵ ਕੁੱਲ ਛੇ ਹੋਰ ਮਾਮਲੇ ਸਾਹਮਣੇ ਆਉਣ ਨਾਲ ਇਹ ਗਿਣਤੀ ਵਧ ਕੇ 29 ਹੋ ਗਈ ਹੈ।

 

 

ਤਿੰਨ ਮਾਮਲੇ ਬੰਗਾ ਲਾਗਲੇ ਇੱਕ ਪਿੰਡ ’ਚ ਅਤੇ ਤਿੰਨ ਹੋਰ ਮਾਮਲੇ ਜਲੰਧਰ ਜ਼ਿਲ੍ਹੇ ਦੇ ਕਸਬੇ ਫ਼ਿਲੌਰ ਲਾਗਲੇ ਪਿੰਡ ਵਿਰਕ ’ਚ ਸਾਹਮਣੇ ਆਏ ਹਨ। ਇਨ੍ਹਾਂ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਪਿੰਡਾਂ ’ਚ ਹੁਣ ਨਾ ਕੋਈ ਬਾਹਰੋਂ ਜਾ ਸਕਦਾ ਹੈ ਤੇ ਨਾ ਹੀ ਕੋਈ ਉੱਥੋਂ ਕਿਤੇ ਹੋਰ ਬਾਹਰ ਜਾ ਸਕਦਾ ਹੈ।

 

 

ਜਲੰਧਰ ਜ਼ਿਲ੍ਹੇ ਦੇ ਪਿੰਡ ਵਿਰਕ ਦੇ ਤਿੰਨ ਨਵੇਂ ਕੋਰੋਨਾ–ਪਾਜ਼ਿਟਿਵ ਕੇਸ ਦਰਅਸਲ, ਬੰਗਾ (ਨਵਾਂਸ਼ਹਿਰ) ਲਾਗਲੇ ਪਿੰਡ ਪਠਲਾਵਾ ਦੇ ਉਸ ਬਜ਼ੁਰਗ ਵਿਅਕਤੀ ਦੇ ਹੀ ਰਿਸ਼ਤੇਦਾਰ ਹਨ, ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਉਹ ਬਜ਼ੁਰਗ ਜਰਮਨੀ ਤੋਂ ਬਰਾਸਤਾ ਇਟਲੀ ਆਪਣੇ ਵਤਨ ਪਰਤਿਆ ਸੀ।

 

 

ਇਸ ਤੋਂ ਪਹਿਲਾਂ ਕੱਲ੍ਹ ਨਵਾਂਸ਼ਹਿਰ ਜ਼ਿਲ੍ਹੇ ’ਚ ਬੰਗਾ ਲਾਗਲੇ ਪਿੰਡ ਪਠਲਾਵਾ ਦੇ ਦੋ ਸਾਲਾ ਇੱਕ ਬੱਚੇ ਦੇ ਵੀ ਇਸ ਵਾਇਰਸ ਦੀ ਲਪੇਟ ’ਚ ਆਉਣ ਦੀ ਜਾਣਕਾਰੀ ਮਿਲੀ ਸੀ। ਇਹ ਬੱਚਾ ਉਸ 70 ਸਾਲਾ ਵਿਅਕਤੀ ਦਾ ਪੋਤਰਾ ਹੈ; ਜਿਸ ਦੀ ਬੀਤੇ ਦਿਨੀਂ ਕੋਵਿਡ–19 ਕਾਰਨ ਮੌਤ ਹੋ ਗਈ ਸੀ।

ਜਲੰਧਰ 'ਚ  ਕਰਫ਼ਿਊ ਦੌਰਾਨ ਇੱਕ ਚੌਕ ਵਿੱਚ ਖੜ੍ਹੇ ਚੌਕਸ ਪੁਲਿਸ ਕਰਮਚਾਰੀ ਤੇ ਅਧਿਕਾਰੀ। ਤਸਵੀਰ: ਪ੍ਰਦੀਪ ਪੰਡਿਤ

 

ਇਸ ਤੋਂ ਇਲਾਵਾ ਕੱਲ੍ਹ ਹੀ ਮੋਹਾਲੀ ਦੀ 80 ਸਾਲਾ ਇੱਕ ਔਰਤ ਦੇ ਵੀ ਕੋਰੋਨਾ–ਪਾਜ਼ਿਟਿਵ ਹੋਣ ਦੀ ਸ਼ਨਾਖ਼ਤ ਹੋਈ ਸੀ। ਇੰਝ ਕੱਲ੍ਹ ਸੋਮਵਾਰ ਨੂੰ ਦੋ ਹੋਰ ਮਰੀਜ਼ ਨਾਲ ਪੰਜਾਬ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 23 ਹੋ ਗਈ ਸੀ।

 

 

ਪੰਜਾਬ ਦੇ ਸਿਹਤ ਵਿਭਾਗ ਮੁਤਾਬਕ ਸਾਰੇ 22 ਮਰੀਜ਼ਾਂ ਦੀ ਹਾਲਤ ਇਸ ਵੇਲੇ ਸਥਿਰ ਬਣੀ ਹੋਈ ਹੈ ਤੇ ਉਹ ਵੱਖੋ–ਵੱਖਰੇ ਸਰਕਾਰੀ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਸਭਨਾਂ ਦੇ ਨੇੜੇ ਰਹੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਦੇ ਸੈਂਪਲ ਵੀ ਜਾਂਚ ਲਈ ਲੈਬਜ਼ ’ਚ ਭੇਜੇ ਗਏ ਹਨ।

 

 

ਇਕੱਲੇ ਨਵਾਂਸ਼ਹਿਰ ਜ਼ਿਲ੍ਹੇ ’ਚ 15 ਕੋਰੋਨਾ–ਪਾਜ਼ਿਟਿਵ ਕੇਸ ਹਨ। ਦਰਅਸਲ, ਬੰਗਾ ਲਾਗਲੇ ਪਿੰਡ ਪਠਲਾਵਾ ਦੇ ਜਿਹੜੇ ਵਿਅਕਤੀ ਦੀ ਪਿਛਲੇ ਹਫ਼ਤੇ ਕੋਰੋਨਾ ਕਰਕੇ ਮੌਤ ਹੋਈ ਹੈ, ਉਹ ਬਰਾਸਤਾ ਇਟਲੀ ਹੁੰਦਾ ਹੋਇਆ ਜਰਮਨੀ ਤੋਂ ਭਾਰਤ ਪਰਤਿਆ ਸੀ।

 

 

ਨਵਾਂਸ਼ਹਿਰ ਜ਼ਿਲ੍ਹੇ ਦੇ ਬਾਕੀ 14 ਕੋਰੋਨਾ–ਪਾਜ਼ਿਟਿਵ ਮਰੀਜ਼ਾਂ ’ਚੋਂ 11 ਤਾਂ ਪਠਲਾਵਾ ਦੇ ਉਸੇ ਮ੍ਰਿਤਕ ਐੱਨਆਰਆਈ ਦੇ ਹੀ ਰਿਸ਼ਤੇਦਾਰ ਹਨ। ਦੋ ਹੋਰ ਵਿਅਕਤੀ ਉਸ ਦੇ ਨਾਲ ਹੀ ਜਰਮਨੀ ਤੋਂ ਪਰਤੇ ਹਨ ਤੇ ਪਠਲਾਵਾ ਪਿੰਡ ਦਾ ਸਰਪੰਚ ਵੀ ਪਾਜ਼ਿਟਿਵ ਹੋ ਗਿਆ ਹੈ।

 

 

ਕੱਲ੍ਹ ਸ਼ਾਮ ਤੱਕ ਪੰਜਾਬ ’ਚੋਂ 251 ਸੈਂਪਲ ਲਏ ਜਾ ਚੁੱਕੇ ਸਨ; ਉਨ੍ਹਾਂ ਵਿੱਚੋਂ ਹੀ 23 ਪਾਜ਼ਿਟਿਵ ਪਾਏ ਗਏ ਹਨ ਅਤੇ 183 ਨੈਗੇਟਿਵ ਹਨ। 45 ਸੌਂਪਲਾਂ ਦੀ ਹਾਲੇ ਰਿਪੋਰਟ ਨਹੀਂ ਆਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 more found Corona Positive Patients count now 29 in Punjab