ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਤੋਂ ਮੋਹਾਲੀ ਪਰਤੇ 6 ਜਣਿਆਂ ’ਤੇ ਪੰਜਾਬ ਦੇ ਸਿਹਤ ਵਿਭਾਗ ਦੀ ਚੌਕਸ ਨਜ਼ਰ

ਚੀਨ ਤੋਂ ਮੋਹਾਲੀ ਪਰਤੇ 6 ਜਣਿਆਂ ’ਤੇ ਪੰਜਾਬ ਦੇ ਸਿਹਤ ਵਿਭਾਗ ਦੀ ਚੌਕਸ ਨਜ਼ਰ

ਮੋਹਾਲੀ ਜ਼ਿਲ੍ਹੇ ਦੇ 11 ਵਿਅਕਤੀ ਬੀਤੇ ਦਿਨੀਂ ਚੀਨ ਦੇਸ਼ ਗਏ ਸਨ ਜਾਂ ਉੱਥੋਂ ਪਰਤੇ ਹਨ। ਪੰਜਾਬ ਦੇ ਸਿਹਤ ਵਿਭਾਗ ਨੇ ਉਨ੍ਹਾਂ ਸਭਨਾਂ ਨੂੰ ਮੈਡੀਕਲ ਨਿਗਰਾਨੀ ’ਚ ਰੱਖਿਆ ਗਿਆ ਹੈ। ਉਂਝ ਉਹ ਸਾਰੇ ਆਪੋ–ਆਪਣੇ ਘਰਾਂ ’ਚ ਹੀ ਹਨ। ਉਨ੍ਹਾਂ ਸਾਰਿਆਂ ਦੇ ਬਲੱਡ–ਸੈਂਪਲ ਪੁਣੇ ਦੀ NIV ਲੈਬ. ’ਚ ਭੇਜੇ ਗਏ ਹਨ।

 

 

ਚੇਤੇ ਰਹੇ ਕਿ ਕੋਰੋਨਾ ਵਾਇਰਸ ਕਾਰਨ ਚੀਨ ’ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 304 ਹੋ ਗਈ ਹੈ ਤੇ 20,000 ਦੇ ਲਗਭਗ ਬੀਮਾਰ ਹਨ। ਚੀਨ ਦੇ ਵੁਹਾਨ ’ਚ ਇਸ ਵਾਇਰਸ ਨੇ ਸਭ ਤੋਂ ਵੱਧ ਤਬਾਹੀ ਮਚਾਈ ਹੈ।

 

 

ਵਿਸ਼ਵ ਸਿਹਤ ਸੰਗਠਨ (WHO) ਦੀਆਂ ਹਦਾਇਤਾਂ ਮੁਤਾਬਕ ਕੇਂਦਰ ਸਰਕਾਰ ਨੇ ਸਾਰੇ ਰਾਜਾਂ ਨੂੰ 15 ਜਨਵਰੀ ਤੋਂ ਬਾਅਦ ਚੀਨ ਤੋਂ ਆਏ ਲੋਕਾਂ ਨੂੰ ਮੈਡੀਕਲ ਨਿਗਰਾਨੀ ਹੇਠ ਰੱਖਣ ਦੇ ਨਾਲ ਹੀ ਉਨ੍ਹਾਂ ਦੇ ਬਲੱਡ ਸੈਂਪਲ ਵੀ ਜਾਂਚ ਲਈ ਭੇਜਣ ਦੇ ਹੁਕਮ ਦਿੱਤੇ ਹਨ।

 

 

ਮੋਹਾਲੀ ਜ਼ਿਲ੍ਹੇ ਦੇ 11 ਵਿਅਕਤੀਆਂ ਨੇ ਪਿਛਲੇ ਜਨਵਰੀ ਮਹੀਨੇ ਦੌਰਾਨ ਚੀਨ ਦੀ ਯਾਤਰਾ ਕੀਤੀ ਸੀ; ਉਹ ਸਾਰੇ ਹੀ ਮੈਡੀਕਲ ਨਿਗਰਾਨੀ ’ਤੇ ਹਨ। ਇਨ੍ਹਾਂ ’ਚੋਂ ਕੁਝ ਅਜਿਹੇ ਵੀ ਹਨ, ਜਿਨ੍ਹਾਂ ਨੇ ਬਰਾਸਤਾ ਚੀਨ ਯਾਤਰਾ ਕੀਤੀ ਸੀ। ਮੋਹਾਲੀ ਦੇ ਸਿਹਤ ਵਿਭਾਗ ਨੇ ਬੀਤੀ 15 ਜਨਵਰੀ ਤੋਂ ਬਾਅਦ ਚੀਨ ਤੋਂ ਆਏ ਜ਼ਿਲ੍ਹੇ ਦੇ 6 ਵਿਅਕਤੀਆਂ ਦੇ ਸੈਂਪਲ ਪੁਣੇ ਦੀ NIV ਲੈਬਾਰੇਟਰੀ ’ਚ ਜਾਂਚ ਲਈ ਭੇਜੇ ਗਏ ਹਨ।

 

 

ਹਸਪਤਾਲ ਦੇ ਸੂਤਰਾਂ ਮੁਤਾਬਕ ਜਿਹੜੇ ਛੇ ਵਿਅਕਤੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ, ਉਨ੍ਹਾਂ ’ਚੋਂ ਹੁਣ ਕਿਸੇ ਨੂੰ ਵੀ ਬੁਖ਼ਾਰ, ਖੰਘ ਜਾਂ ਸਾਹ ਵਿੱਚ ਤਕਲੀਫ਼ ਜਿਹੀ ਕੋਈ ਸ਼ਿਕਾਇਤ ਨਹੀਂ ਹੈ। ਫਿਰ ਵੀ ਸਾਵਧਾਨੀ ਵਜੋਂ ਉਨ੍ਹਾਂ ਨੂੰ ਨਿਗਰਾਨੀ ਅਧੀਨ ਰੱਖਿਆ ਗਿਆ ਹੈ। ਇਸੇ ਲਈ ਉਨ੍ਹਾਂ ਨੂੰ ਹਸਪਤਾਲ ਦੇ ਕਿਸੇ ਵੱਖਰੇ ਵਾਰਡ ’ਚ ਰੱਖਣ ਦੀ ਵੀ ਜ਼ਰੂਰਤ ਮਹਿਸੂਸ ਨਹੀਂ ਹੋਈ।

 

 

ਮੈਡੀਕਲ ਟੀਮ ਉਨ੍ਹਾਂ ਸਾਰਿਆਂ ਨੂੰ ਦਿਨ ’ਚ ਦੋ ਵਾਰ ਫ਼ੋਨ ਕਰ ਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲੈ ਰਹੀ ਹੈ। ਇਸ ਤੋਂ ਇਲਾਵਾ ਹਰ ਦੂਜੇ ਦਿਨ ਇਨ੍ਹਾਂ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਦੀ ਪੂਰੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਪੁਣੇ ਤੋਂ ਰਿਪੋਰਟ ਆਉਣ ’ਚ ਹਾਲੇ ਇੱਕ–ਦੋ ਦਿਨ ਲੱਗ ਸਕਦੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 people who returned from China are under Medical surveillance of Punjab Health dept