ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੋਸ਼ਣ ਮੁਹਿੰਮ ਬਾਰੇ ਫਿਰੋਜ਼ਪੁਰ ਦੇ 625 ਪਿੰਡਾਂ ’ਚ ਕੱਢੀਆਂ ਰੈਲੀਆਂ

ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਖਤਰਨਾਕ ਸਮੱਸਿਆਵਾਂ ਦੇ ਖਾਤਮੇ ਲਈ, ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਪੋਸ਼ਣ ਸਕੀਮ ਨੂੰ ਲੋਕ ਲਹਿਰ ਵਿਚ ਬਦਲਣ ਲਈ ਦੇਸ਼ਭਰ ਵਿਚ ਪੋਸ਼ਣ ਮਹੀਨੇ ਦੀ ਸ਼ੁਰੂਆਤ ਪਹਿਲੀ ਸਤੰਬਰ ਤੋਂ ਕੀਤੀ ਗਈ, ਜਿਸ ਤਹਿਤ ਪੂਰਾ ਮਹੀਨੇ ਇਸ ਅਭਿਆਨ ਦੋਰਾਨ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਇਸ ਅਭਿਆਨ ਦੇ ਅੱਜ ਤੀਸਰੇ ਦਿਨ ਜ਼ਿਲੇ ਦੇ ਕਰੀਬ 625 ਪਿੰਡਾਂ ਵਿਚ ਲੋਕਾਂ ਸੰਤੁਲਿਤ ਆਹਾਰ, ਡਾਇਰੀਆ ਕੰਟਰੋਲ, ਅਨੀਮੀਆ ਅਤੇ ਸੈਨਿਟੇਸ਼ਨ ਆਦਿ ਸਬੰਧੀ ਜਾਗਰੂਕ ਕੀਤਾ ਗਿਆ

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੰਗਲਵਾਰ ਨੂੰ ਫਿਰੋਜ਼ਪੁਰ ਜ਼ਿਲੇ ਵਿਚ ਪੋਸ਼ਣ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ ਖ਼ਾਸਕਰ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, .ਐਨ.ਐਮ., ਪਿੰਡ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀਆਂ ਕੀਤੀਆਂ ਗਈਆਂ

 

ਇਨਾਂ ਰੈਲੀਆਂ ਵਿੱਚ ਲੋਕਾਂ ਨੂੰ ਰਵਾਇਤੀ ਪੰਜਾਬੀ ਗੀਤਾਂ ਰਾਹੀਂ ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਖਤਰਨਾਕ ਸਮੱਸਿਆਵਾਂ ਨਾਲ ਲੜਨ ਲਈ ਜਾਗਰੂਕ ਕੀਤਾ ਗਿਆ ਇਹ ਰੈਲੀਆਂ ਫਰੰਟ ਲਾਈਨ ਵਰਕਰਾਂ (ਆਸ਼ਾ ਵਰਕਰ, .ਐੱਨ.ਐੱਮ., ਆਂਗਣਵਾੜੀ ਵਰਕਰਾਂ, ਯੂਥ ਕਲੱਬਾਂ) ਦੁਆਰਾ ਹੀ ਆਯੋਜਿਤ ਕੀਤੀਆਂ ਗਈਆਂ, ਜਿਨਾਂ ਵਿਚ ਕੋਈ ਕਲਾਕਾਰ ਆਦਿ ਨਹੀਂ ਵਰਤੇ ਗਏ ਸਨ ਕੁ

 

ਪੋਸ਼ਣ ਦੀ ਸਮੱਸਿਆ ਨੂੰ ਜਾਗੋ ਰਾਹੀ ਪੰਜਾਬੀ ਲੋਕ ਗੀਤ/ਬੋਲੀਆਂ ਜਿਵੇਂ ਕਿਆਉਂਦੀ ਕੁੜੀਏ ਜਾਂਦੀ ਕੁੜੀਏ ਚੁੱਕ ਲਿਆ ਬਾਜਾਰ ਵਿਚ ਬੰਦੀ, ਲੋਕਾਂ ਅਸੀਂ ਜਾਗਰੂਕ ਕਰਨਾ ਪੋਸ਼ਣ ਅਭਿਆਨ ਸਬੰਧੀਆਦਿ ਰਾਹੀਂ ਹਮਲਾ ਕੀਤਾ ਗਿਆ, ਜਿਸ ਨੂੰ ਲੋਕਾਂ ਦੁਆਰਾ ਚੰਗੀ ਤਰਾਂ ਸਰਾਹਿਆ ਗਿਆ ਲੋਕਾਂ ਨੇ ਰਵਾਇਤੀ ਲੋਕ ਗੀਤਾਂ ਰਾਹੀਂ ਸਮਾਜਿਕ ਬੁਰਾਈਆਂਤੇ ਹਮਲਾ ਕਰਨ ਦੇ ਵਿਚਾਰ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ


ਜ਼ਿਲਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਗਰਭਵਤੀ ਅੋਰਤਾਂ, 0 ਤੋਂ 6 ਸਾਲ ਦੇ ਬੱਚਿਆਂ ਅਤੇ ਲੜਕੀਆਂ ਉਪਰ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਇਸ ਵਿਚ ਉਨਾਂ ਦੀ ਖੁਰਾਕ, ਸਿਹਤ, ਟੀਕਾਕਰਨ ਅਤੇ ਸਿੱਖਿਆ ਦਾ ਧਿਆਨ ਰੱਖਿਆ ਜਾਂਦਾ ਹੈ ਕਿਉਂਕਿ ਇਹ ਲੜਾਈ ਕੁਪੋਸ਼ਣ ਦੇ ਵਿਰੁੱਧ ਹੈ ਇਸ ਲਈ ਗਰਭਵਤੀ ਅੋਰਤਾਂ ਦੀ ਸਿਹਤ ਦੀ ਸਮੇਂ ਸਮੇਂ ਜਾਂਚ ਕਰਵਾਈ ਜਾਂਦੀ ਹੈ ਜਨਮ ਤੋਂ ਹੀ ਕਮਜ਼ੋਰ ਅਤੇ ਘੱਟ ਭਾਰ ਵਾਲੇ ਬੱਚਿਆਂ ਦੀ ਚੰਗੀ ਸਿਹਤ ਲਈ, ਇਸ ਯੋਜਨਾ ਦੇ ਤਹਿਤ ਉਨਾਂ ਦੇ ਇਲਾਜ ਅਤੇ ਖੁਰਾਕ ਸਮੇਤ, ਬਹੁਤ ਸਾਰੀਆਂ ਸਹਾਇਤਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ


ਇਸ ਯੋਜਨਾ ਦਾ ਉਦੇਸ਼ ਦੇਸ਼ ਵਿਚੋਂ ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਸਮੱਸਿਆਵਾਂ ਦਾ ਖਾਤਮਾ ਕਰਨਾ ਹੈ, ਇਸ ਲਈ ਸਰਕਾਰ ਨੇ ਹੁਣ ਇਸ ਮੁਹਿੰਮ ਨੂੰ ਇਕ ਲੋਕ ਲਹਿਰ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ ਦੇ ਤਹਿਤ ਪੋਸ਼ਣ ਮਹੀਨਾ ਸ਼ੁਰੂ ਕੀਤਾ ਗਿਆ ਹੈ ਮਹੀਨੇ ਭਰ ਵਿੱਚ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ ਇਨਾਂ ਗਤੀਵਿਧੀਆਂ ਤਹਿਤ ਪਿੰਡਾਂ ਵਿੱਚ ਪੰਚਾਇਤਾਂ, ਯੂਥ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸੂੰਹ ਚੁਕਾਨਾ, ਰੈਲੀਆਂ ਕਰਨਾ, ਗਰਭਵਤੀ ਅੋਰਤਾਂ ਨਾਲ ਘਰ ਘਰ ਜਾ ਕੇ ਮੁਲਾਕਾਤ ਕਰਨਾ, ਨੁਕੜ ਨਾਟਕਾਂ ਰਾਹੀਂ ਜਾਗਰੂਕ ਕਰਨਾ, ਮਾ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਣਾ, 5 ਸਾਲ ਤੱਕ ਦੇ ਬੱਚੇ ਦੀ ਦੇਖਭਾਲ ਕਰਨਾ, ਸਿਹਤ ਚੈੱਕਅਪ, ਪੋਸਟਰ ਮੁਕਾਬਲੇ, ਸਵੱਛਤਾ ਅਭਿਆਨ ਆਦਿ ਕਰਨਾ ਹੈ

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਪੋਸ਼ਣ ਮਹੀਨਾ ਫਿਰੋਜ਼ਪੁਰ ਜ਼ਿਲੇ ਵਿੱਚ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਵੇਗਾ ਕਿਉਂਕਿ ਇੱਕ ਸਰਹੱਦੀ ਜ਼ਿਲਾ ਹੋਣ ਦੇ ਨਾਤੇ ਇਸ ਖੇਤਰ ਵਿੱਚ ਇਸ ਮੁਹਿੰਮ ਦੀ ਮਹੱਤਤਾ ਵਧੇਰੇ ਵੱਧਦੀ ਹੈ ਸਰਹੱਦੀ ਇਲਾਕੇ ਦੇ ਪਿੰਡਾਂ ਦੀਆਂ ਮਹਿਲਾਵਾਂ ਅਤੇ ਲੋਕਾਂ ਨੂੰ ਇਸ ਮੁਹਿੰਮ ਬਾਰੇ ਜਿਆਦਾ ਤੋਂ ਜਿਆਦਾ ਜਾਗਰੂਕ ਕਰਨ ਲਈ ਖਾਸ ਤੋਰ ਤੇ ਯੋਜਨਾ ਬਣਾਈ ਗਈ ਹੈ, ਜਿਸ ਤਹਿਤ ਇਨਾਂ ਪਿੰਡਾਂ ਤੇ ਜਿਆਦਾ ਫੋਕਸ ਕੀਤਾ ਜਾਵੇਗਾ

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:625 village rallies in Ferozepur about nutrition campaign