ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਈਆ ’ਚ ਬਜ਼ੁਰਗ 'ਤੇ ਚਾਕੂ ਨਾਲ ਕੀਤੇ 17 ਵਾਰ, ਮੌਤ

ਰਈਆ ’ਚ ਬਜ਼ੁਰਗ 'ਤੇ ਚਾਕੂ ਨਾਲ ਕੀਤੇ 17 ਵਾਰ, ਮੌਤ

ਅੰਮ੍ਰਿਤਸਰ ਤੋਂ 37 ਕਿਲੋਮੀਟਰ ਦੂਰ ਰਈਆ ਕਸਬੇ ’ਚ ਕੁਝ ਅਣਪਛਾਤੇ ਵਿਅਕਤੀਆਂ ਨੇ 65 ਸਾਲਾਂ ਦੇ ਇੱਕ ਬਜ਼ੁਰਗ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਚਾਕੂ ਨਾਲ ਬਜ਼ੁਰਗ ਦੇ 17 ਵਾਰ ਕੀਤੇ ਗਏ। ਪੁਲਿਸ ਮੁਤਾਬਕ ਇਹ ਵਾਰਦਾਤ ਅੱਜ ਮੰਗਲਵਾਰ ਬਾਅਦ ਦੁਪਹਿਰ ਵਾਪਰੀ। ਜਦੋਂ ਇਹ ਭਾਣਾ ਵਰਤਿਆ, ਤਦ ਸਤਪਾਲ ਰਾਜਪੂਤ ਨਾਂਅ ਦੇ ਬਜ਼ੁਰਗ ਆਪਣੀ ਗ੍ਰੌਸਰੀ ਦੀ ਦੁਕਾਨ ਉੱਤੇ ਇਕੱਲੇ ਹੀ ਸਨ।

 

 

ਮ੍ਰਿਤਕ ਦੇ ਪੁੱਤਰ ਸੁਖਵਿੰਦਰਪਾਲ ਰਾਜਪੂਤ ਨਿਵਾਸੀ ਫ਼ਤਿਹਗੜ੍ਹ ਚੂੜੀਆਂ ਰੋਡ – ਅੰਮ੍ਰਿਤਸਰ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸੁਖਵਿੰਦਰਪਾਲ ਰਾਜਪੂਤ ਨੇ ਦੱਸਿਆ ਕਿ – ‘ਮੈਂ ਅੰਮ੍ਰਿਤਸਰ ’ਚ ਆਪਣੇ ਪਰਿਵਾਰ ਨਾਲ ਵੱਖ ਰਹਿੰਦਾ ਹਾਂ; ਜਦ ਕਿ ਮੇਰੇ ਪਿਤਾ ਤੇ ਮੇਰੀ ਭੈਣ ਕੰਵਲਪ੍ਰੀਤ ਕੌਰ ਰਈਆ ਵਿਖੇ ਰਹਿੰਦੇ ਰਹੇ ਹਨ।’

 

 

ਸ਼ਿਕਾਇਤਕਰਤਾ ਪੁੱਤਰ ਸੁਖਵਿੰਦਰਪਾਲ ਰਾਜਪੂਤ ਨੇ ਦੱਸਿਆ ਕਿ – ‘ਮੇਰੇ ਪਿਤਾ ਗ੍ਰੌਸਰੀ ਦੀ ਦੁਕਾਨ ਚਲਾਉਂਦੇ ਸਨ ਤੇ ਮੰਗਲਵਾਰ ਦੁਪਹਿਰ ਨੂੰ ਉਹ ਇਕੱਲੇ ਹੀ ਦੁਕਾਨ ਉੱਤੇ ਸਨ ਤੇ ਮੇਰੀ ਭੈਣ ਕਿਸੇ ਘਰੇਲੂ ਕੰਮ ਲਈ ਅੰਮ੍ਰਿਤਸਰ ਗਈ ਹੋਈ ਸੀ। ਮੇਰੀ ਭੈਣ ਨੇ ਜਦੋਂ ਪਿਤਾ ਜੀ ਨੂੰ ਫ਼ੋਨ ਕੀਤਾ, ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਤਦ ਉਸ ਨੇ ਆਪਣੇ ਇੱਕ ਗੁਆਂਢੀ ਮਾਇਆ ਦਾਸ ਨੂੰ ਇ ਬਾਰੇ ਦੱਸਿਆ। ਮਾਇਆ ਦਾਸ ਨੇ ਆਪਣੇ ਪੁੱਤਰ ਮਿੰਟੂ ਨੂੰ ਮੇਰੇ ਪਿਤਾ ਦੀ ਦੁਕਾਨ ਉੱਤੇ ਭੇਜਿਆ। ਮਿੰਟੂ ਨੇ ਵੇਖਿਆ ਕਿ ਮੇਰੇ ਪਿਤਾ ਦੀ ਲਾਸ਼ ਖ਼ੂਨ ਦੇ ਛੱਪੜ ਵਿੱਚ ਪਈ ਸੀ। ਉਸ ਤੋਂ ਬਾਅਦ ਮੇਰੀ ਭੈਣ ਨੇ ਮੈਨੂੰ ਇਸ ਵਰਤੇ ਭਾਣੇ ਬਾਰੇ ਦੱਸਿਆ।’

 

 

ਪੁੱਤਰ ਨੇ ਦੱਸਿਆ,‘ਮੈਂ ਤੇ ਮੇਰੀ ਭੈਣ ਸ਼ਾਮੀਂ 5:00 ਕੁ ਵਜੇ ਰਈਆ ਪੁੱਜ ਗਏ ਸਾਂ। ਮੇਰੇ ਪਿਤਾ ਦੀ ਲਾਸ਼ ਉੱਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਹੋਏ ਸਨ।’

 

 

ਕਤਲ ਦੀ ਇਸ ਖ਼ਬਰ ਦੇ ਤੁਰੰਤ ਬਾਅਦ ਡੀਐੱਸਪੀ–ਹੈੱਡਕੁਆਰਟਰਜ਼ ਦਿਨੇਸ਼ ਸਿੰਘ, ਡੀਐੱਸਪੀ ਬਾਬਾ ਬਕਾਲਾ ਅਸ਼ਵਨੀ ਕੁਮਾਰ, ਸੀਆਈ ਵਿੰਗ ਦੇ ਅਧਿਕਾਰੀ, ਐੱਸਐੱਚਓ ਬਿਆਸ ਅਮਰੀਕ ਸਿੰਘ ਭਾਰੀ ਪੁਲਿਸ ਬਲ ਨਾਲ ਘਟਨਾ–ਸਥਾਨ ਉੱਤੇ ਪੁੱਜੇ। ਐੱਸਐੱਚਓ ਅਮਰੀਕ ਸਿੰਘ ਨੇ ਦੱਸਿਆ ਕਿ ਉਂਗਲਾਂ ਦੇ ਨਿਸ਼ਾਨਾਂ ਦੀ ਜਾਂਚ ਲਈ ਇੱਕ ਟੀਮ ਮੌਕੇ ਉੱਤੇ ਸੱਦੀ ਗਈ ਹੈ। ਇਸ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਵੀ ਖੰਗਾਲ਼ੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਉੱਤੇ ਚਾਕੂ ਦੇ 17 ਵਾਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:65 year old stabbed for 17 times in Rayya dies