ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਦੇ ਬੁੱਢੇ ਨਾਲੇ ਦੀ ਕਾਇਆ ਕਲਪ ਕਰਨ ਲਈ ਖਰਚੇ ਜਾਣਗੇ 650 ਕਰੋੜ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਮਵਾਰ ਨੂੰ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦੇਣ ਨਾਲਲੁਧਿਆਣਾ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਬੁੱਢੇ ਨਾਲੇ ਦੀ ਹੁਣ ਪੂਰੀ ਤਰ੍ਹਾਂ ਕਾਇਆ ਕਲਪ ਹੋ ਜਾਵੇਗੀ ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਇਹ ਪ੍ਰਾਜੈਕਟ ਦੋ ਸਾਲ ਦੇ ਸਮੇਂ ਅੰਦਰ ਹਰ ਹੀਲੇ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਹੈ

 

ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਸੰਜੇ ਕੁਮਾਰ ਨੂੰ ਨਿਰਦੇਸ਼ ਦਿੱਤੇ ਕਿ ਬੁੱਢੇ ਨਾਲੇ ਦੀ ਕਾਇਆ ਕਲਪ ਕਰਨ ਲਈ ਲੋੜੀਂਦੇ ਸਾਰੇ ਕਦਮ ਚੁੱਕੇ ਜਾਣ ਜਿਸ ਦੀ ਕੁੱਲ ਲੰਬਾਈ 47.55 ਕਿਲੋਮੀਟਰ ਹੈ ਇਸ ਵਿੱਚੋਂ 14 ਕਿਲੋ ਮੀਟਰ ਇਹ ਨਾਲਾ ਲੁਧਿਆਣਾ ਸ਼ਹਿਰ ਵਿੱਚੋਂ ਗੁਜ਼ਰਦਾ

 

 

ਨਾਲੇ ਵਿੱਚ ਸਨਅਤੀ ਅਤੇ ਘਰੇਲੂ ਕੂੜਾ ਵੱਡੀ ਮਾਤਰਾ ਵਿੱਚ ਸੁੱਟਣ ਨਾਲ ਸ਼ਹਿਰ ਭਾਰੀ ਪ੍ਰਦੂਸ਼ਿਤ ਹੋਇਆ ਹੈ ਜਿਸ ਨਾਲ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਨੂੰ ਵੱਡਾ ਖਤਰਾ ਹੈ

 

ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਾਜੈਕਟ ਨੂੰ ਮਿਸ਼ਨ ਦੇ ਤੌਰ 'ਤੇ ਅੱਗੇ ਲਿਜਾਣ ਲਈ ਲੋਕਾਂ ਦੀ ਵੱਡੇ ਪੱਧਰ 'ਤੇ ਹਿੱਸੇਦਾਰੀ ਪਾਉਣ ਲਈ ਸਥਾਨਕ ਸਨਅਤਾਂ, ਸ਼ਹਿਰ ਵਾਸੀਆਂ ਤੇ ਸਮਾਜਿਕ ਸੰਸਥਾਵਾਂ ਨੂੰ ਵੀ ਅੱਗੇ ਆਉਣ ਦਾ ਸੱਦਾ ਦਿੱਤਾ ਹੈ

 

 

ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਨੇ ਨਾਮਧਾਰੀ ਮੁਖੀ ਸਤਿਗੁਰੂ ਠਾਕੁਰ ਉਦੈ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਨਿੱਜੀ ਤੌਰ 'ਤੇ ਪਹਿਲਕਦਮੀ ਕਰਦਿਆਂ ਨਗਰ ਨਿਗਮ ਲੁਧਿਆਣਾ ਨਾਲ ਤਾਲਮੇਲ ਬਿਠਾ ਕੇ ਬੁੱਢੇ ਨਾਲੇ ਦੀ ਸਫਾਈ ਸ਼ੁਰੂ ਕੀਤੀ ਹੈ

 

ਸਤਿਗੁਰੂ ਜੀ ਵੱਲੋਂ ਇਸ ਨੇਕ ਕੰਮ ਲਈ ਮਸ਼ੀਨਰੀ ਖਰੀਦਣ ਵਾਸਤੇ 30 ਲੱਖ ਰੁਪਏ ਦਾ ਯੋਗਦਾਨ ਵੀ ਪਾਇਆ ਗਿਆ ਹੈ

 

 

ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਬੁੱਢੇ ਨਾਲੇ ਦੀ ਨਵੀਨੀਕਰਣ ਯੋਜਨਾ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾੳਂਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਕੁੱਲ ਲਾਗਤ 650 ਕਰੋੜ ਰੁਪਏ ਵਿੱਚੋਂ ਸੂਬਾ ਸਰਕਾਰ 342 ਕਰੋੜ ਰੁਪਏ ਖਰਚ ਕਰੇਗੀ, ਜਦੋਂ ਕਿ 208 ਕਰੋੜ ਰੁਪਏ ਭਾਰਤ ਸਰਕਾਰ ਵੱਲੋਂ ਦਿੱਤੇ ਜਾਣਗੇ ਅਤੇ 100 ਕਰੋੜ ਰੁਪਏ ਨਿੱਜੀ ਆਪਰੇਟਰ ਦੁਆਰਾ ਖ਼ਰਚਿਆ ਜਾਵੇਗਾ

 

ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਸੀਵਰੇਜ ਟਰੀਟਮੈਂਟ ਸਹੂਲਤ ਦੇ ਵਾਧੇ ਅਤੇ ਨਵੀਨੀਕਰਨ, ਡੇਅਰੀ ਰਹਿੰਦ-ਖੂੰਹਦ ਸਬੰਧੀ ਟਰੀਟਮੈਂਟ, ਉਦਯੋਗਿਕ ਗੰਦੇ ਪਾਣੀ ਲਈ ਗੁੰਮ ਹੋਏ ਲਿੰਕਾਂ ਦਾ ਪਤਾ ਲਗਾਉਣ ਲਈ ਸਰਵੇਖਣ ਅਤੇ ਲੋੜ ਪੈਣ 'ਤੇ ਉਦਯੋਗਾਂ ਦੇ ਗੰਦੇ ਪਾਣੀ ਨੂੰ ਸਾਂਝੇ ਟਰੀਟਮੈਂਟ ਪਲਾਂਟ ਤੱਕ ਪਹੁੰਚਾਉਣ ਲਈ ਲਈ ਇੱਕ ਸੁਚੱਜੀ ਕਨਵੇਨਸ ਪ੍ਰਣਾਲੀ ਰੱਖੀ ਗਈ ਹੈ ਦੂਜੇ ਪੜਾਅ ਵਿੱਚ 150 ਕਰੋੜ ਰੁਪਏ ਦੀ ਲਾਗਤ ਨਾਲ ਸਾਫ ਕੀਤੇ ਪ੍ਰਦੂਸ਼ਿਤ ਪਾਣੀ ਦੀ ਮੁੜ ਵਰਤੋਂ ਅਤੇ 283 ਕਰੋੜ ਰੁਪਏ ਦੀ ਲਾਗਤ ਨਾਲ ਬੁੱਢੇ ਨਾਲ਼ੇ ਦੇ ਨਾਲੋ-ਨਾਲ ਫੁੱਲ-ਬੂਟੇ ਲਗਾ ਕੇ  ਸੁੰਦਰਤਾ ਵਧਾਉੁਣ ਵਰਗੇ ਕੰਮ ਆਦਿ ਸ਼ਾਮਲ ਹਨ

 

 

ਉਦਯੋਗਿਕ ਰਹਿੰਦ-ਖੂੰਹਦ ਦੇ ਟਰੀਟਮੈਂਟ ਲਈ 105 ਐਮ.ਐਲ.ਡੀ ਦੀ ਕੁੱਲ ਸਮਰੱਥਾ ਵਾਲੇ ਸਾਂਝੇ ਟਰੀਟਮੈਂਟ ਪਲਾਂਟ (ਸੀ..ਟੀ.ਪੀਜ਼) ਦਾ ਜ਼ਿਕਰ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਨੇ ਮੀਟਿੰਗ ਨੂੰ ਦੱਸਿਆ ਕਿ ਇਸ ਸਾਲ ਮਈ ਮਹੀਨੇ ਤੱਕ ਤਾਜਪੁਰ ਰੋਡ, ਜਮਾਲਪੁਰ ਖੇਤਰ ਵਿੱਚ 50 ਐਮਐਲਡੀ ਦੀ ਸਮਰੱਥਾ ਵਾਲਾ ਸੀ..ਟੀ.ਪੀ ਲਗਾਇਆ ਜਾਵੇਗਾ ਫੋਕਲ ਪੁਆਇੰਟ ਇੰਡਸਟਰੀਅਲ ਏਰੀਆ, ਜਮਾਲਪੁਰ ਵਿਖੇ 40 ਐਮ.ਐਲ.ਡੀ. ਸਮਰੱਥਾ ਦਾ ਇੱਕ ਹੋਰ ਸੀ..ਟੀ.ਪੀ. ਮਾਰਚ 2020 ਤੱਕ ਚਾਲੂ ਕਰ ਦਿੱਤਾ ਜਾਵੇਗਾ ਜਦੋਂ ਕਿ ਬਹਾਦਰਕੇ ਰੋਡ ਵਿਖੇ ਇਕ ਸੀ..ਟੀ.ਪੀ. ਪਹਿਲਾਂ ਹੀ 31 ਦਸੰਬਰ 2019 ਤੱਕ ਚਾਲੂ ਕਰ ਦਿੱਤਾ ਗਿਆ ਹੈ

 

ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸ਼ਹਿਰ ਵਿੱਚ ਪੈਦਾ ਹੁੰਦਾ ਅਸਲ ਕੂੜਾ-ਕਰਕਟ 711 ਐਮ.ਐਲ.ਡੀ. ਹੈ ਜਿਸ ਵਿੱਚ ਘਰੇਲੂ ਸੀਵਰੇਜ ਦਾ ਡਿਸਚਾਰਜ 610 ਐਮ.ਐਲ.ਡੀ., ਡੇਅਰੀ ਕੰਪਲੈਕਸ ਤੋਂ 15 ਐਮ.ਐਲ.ਡੀ ਡਿਸਚਾਰਜ ਅਤੇ 86 ਐਮ.ਐਲ.ਡੀ ਦੇ ਉਦਯੋਗਿਕ ਪਦਾਰਥ ਡਿਸਚਾਰਜ ਸ਼ਾਮਲ ਹਨ ਇਸ ਸਮੇਂ ਸ਼ਹਿਰ ਵਿੱਚ ਸੀਵਰੇਜ ਵਾਟਰ ਟਰੀਟਮੈਂਟ ਲਈ 466 ਐਮ.ਐਲ.ਡੀ. ਸਮਰੱਥਾ ਵਾਲਾ ਟਰੀਟਮੈਂਟ ਪਲਾਂਟ ਸਥਾਪਤ ਕੀਤਾ ਗਿਆ ਹੈ ਅਤੇ ਉਦਯੋਗਿਕ ਰਹਿੰਦ-ਖੂੰਹਦ ਦੇ ਪਾਣੀ ਨਾਲ ਨਜਿੱਠਣ ਲਈ 105 ਐਮ.ਐਲ.ਡੀ. ਸਮਰੱਥਾ ਵਾਲਾ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ (ਸੀ..ਟੀ.ਪੀ.) ਨਿਰਮਾਣ ਅਧੀਨ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:650 crores will be spent on Ludhiana s Buddha Nalla improvement