ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਾਜ਼ਿਲਕਾ ਨਹਿਰ ’ਚ ਕਾਰ ਡਿੱਗਣ ਨਾਲ 7 ਮੌਤਾਂ - ਹਾਦਸਾ ਨਹੀਂ, ਕਤਲ ਸਨ

ਫ਼ਾਜ਼ਿਲਕਾ ਨਹਿਰ ’ਚ ਕਾਰ ਡਿੱਗਣ ਨਾਲ 7 ਮੌਤਾਂ - ਹਾਦਸਾ ਨਹੀਂ, ਕਤਲ ਸਨ

ਬੀਤੀ 26 ਸਤੰਬਰ ਨੂੰ ਪਿੰਡ ਤੂਤਵਾਲਾ ਕੋਲ ਨਹਿਰ ’ਚ ਡੁੱਬਣ ਨਾਲ ਇੱਕੋ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਕੋਈ ਹਾਦਸਾ ਨਹੀਂ ਸੀ, ਸਗੋਂ ‘ਉਹ ਕਤਲ ਸੀ।‘ ਥਾਣਾ ਖੂਈਖੇੜਾ ਪੁਲਿਸ ਦੀ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਹਾਦਸੇ ’ਚ ਬਚੇ ਇੱਕੋ–ਇੱਕ ਵਿਅਕਤੀ ਬਲਵਿੰਦਰ ਸਿੰਘ ਨੇ ਹੀ ਜਾਣਬੁੱਝ ਕੇ ਚੱਲਦੀ ਕਾਰ ਨੂੰ ਨਹਿਰ ਵੱਲ ਮੋੜ ਕੇ ਉਸ ’ਚ ਸੁੱਟਿਆ ਸੀ। ਕਾਰ ਉਹ ਆਪ ਹੀ ਚਲਾ ਰਿਹਾ ਸੀ।

 

 

ਜਾਂਚ ਅਧਿਕਾਰੀਆਂ ਮੁਤਾਬਕ ਮੁਲਜ਼ਮ ਆਪਣੇ ਪਰਿਵਾਰਕ ਮੈਂਬਰਾਂ ਦੀ ਟੋਕ–ਟੁਕਾਈ ਤੋਂ ਬਹੁਤ ਪਰੇਸ਼ਾਨ ਸੀ। ਉਸ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਹੈ। ਹੁਣ ਉਸ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੁੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਅਮਰਪੁਰਾ ਦੇ ਸੁਰਿੰਦਰ ਸਿੰਘ, ਉਨ੍ਹਾਂ ਦੀ ਪਨੀ ਕੁਲਵਿੰਦਰ ਕੌਰ, ਮਾਂ ਸਵਰਨ ਕੌਰ, ਧੀਆਂ ਸੋਨਾ ਤੇ ਸਿਮਰਨ, ਪੁੱਤਰ ਸਾਜਨ, ਵੱਡਾ ਭਰਾ ਬਲਵਿੰਦਰ ਤੇ ਉਸ ਦਾ ਅੰਗਹੀਣ ਪੁੱਤਰ ਲਖਵਿੰਦਰ ਸਿੰਘ ਕਾਰ ਰਾਹੀਂ ਪਿੰਡ ਅਚਾੜਿਕੀ ਜਾ ਰਹੇ ਸਨ।

 

 

ਕਾਰ ਨੂੰ ਨਹਿਰ ਵਿੱਚ ਡੇਗਣ ਤੋਂ ਬਾਅਦ ਬਲਵਿੰਦਰ ਸਿੰਘ ਤੈਰ ਕੇ ਬਾਹਰ ਆ ਗਿਆ ਸੀ। ਉਸ ਨੇ ਸਭ ਨੂੰ ਇਹੋ ਦੱਸਿਆ ਸੀ ਕਿ ਸਟੀਅਰਿੰਗ ਲਾੱਕ ਹੋਣ ਕਾਰਨ ਕਾਰ ਨਹਿਰ ’ਚ ਜਾ ਡਿੱਗੀ ਸੀ।

 

 

ਪਰ ਇਸ ਹਾਦਸੇ ’ਚ ਮਾਰੀ ਗਈ ਕੁਲਵਿੰਦਰ ਕੌਰ  ਦੇ ਭਰਾ ਹਰਬੰਸ ਸਿੰਘ ਨਿਵਾਸੀ ਪਿੰਡ ਪੱਕਾ ਚਿਸ਼ਤੀ ਨੂੰ ਬਲਵਿੰਦਰ ਸਿੰਘ ਦੀ ਕਹਾਣੀ ਉੱਤੇ ਯਕੀਨ ਨਾ ਆਇਆ ਤੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਉਸ ਤੋਂ ਬਾਅਦ ਬਲਵਿੰਦਰ ਸਿੰਘ ਤੋਂ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ।

 

 

ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁਰਿੰਦਰ ਸਿੰਘ ਤੇ ਪਰਿਵਾਰ ਦੇ ਹੋਰ ਬਹੁਤ ਸਾਰੇ ਮੈਂਬਰ ਉਸ ਨਾਲ ਕੁੱਟਮਾਰ ਕਰਦੇ ਰਹਿੰਦੇ ਸਨ ਤੇ ਉਸ ਨੂੰ ਟੋਕਦੇ ਰਹਿੰਦੇ ਸਨ। ਉਸੇ ਦਾ ਬਦਲਾ ਲੈਣ ਲਈ ਉਸ ਨੇ ਆਪਣੇ ਸਮੁੱਚੇ ਪਰਿਵਾਰ ਨੂੰ ਹੀ ਖ਼ਤਮ ਕਰਨ ਦੀ ਸਾਜ਼ਿਸ਼ ਰਚ ਲਈ ਤੇ ਅਚਾੜਿਕੀ ਜਾਣ ਦੇ ਬਹਾਨੇ ਸਮੁੱਚੇ ਪਰਿਵਾਰ ਨੂੰ ਕਾਰ ਵਿੱਚ ਬਿਠਾ ਕੇ ਨਹਿਰ ਵਿੱਚ ਸੁੱਟ ਦਿੱਤਾ।

 

 

ਪੁਲਿਸ ਦੀ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਬਲਵਿੰਦਰ ਸਿੰਘ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦਾ ਆਪਣਾ ਚਰਿੱਤਰ ਠੀਕ ਨਹੀਂ ਹੈ। ਇਸੇ ਲਈ ਸਾਰੇ ਉਸ ਨੂੰ ਟੋਕਦੇ ਰਹਿੰਦੇ ਸਨ। ਇਸ ਤੋਂ ਇਲਾਵਾ ਉਸ ਦੇ ਮਨ ਵਿੱਚ ਜਾਇਦਾਦ ਦਾ ਲਾਲਚ ਵੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 deaths incident due to car fell in Fazilka canal was not accident rather murders