ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ 7 IPS ਅਤੇ 8 PPS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਰਾਜ ਵਿਚ 7 ਆਈ.ਪੀ.ਐਸ ਅਤੇ 8 ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ।


ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਈ.ਪੀ.ਐਸ ਅਧਿਕਾਰੀਆਂ ਵਿਚ ਸ਼ਰਦ ਸਤਿਆ ਚੌਹਾਨ  ਏਡੀਜੀਪੀ ਟਰੈਫਿਕ ਨੂੰ ਵਾਧੂ ਚਾਰਜ ਏਡੀਜੀਪੀ ਆਈਵੀਸੀ, ਪ੍ਰਵੀਨ ਸਿਨਹਾ ਅਤੇ ਗੌਤਮ ਚੀਮਾ ਨੂੰ ਆਈਜੀਪੀ ਅਪਰਾਧ, ਬੀਓਆਈ ਪੰਜਾਬ, ਸੁਖਚੈਨ ਸਿੰਘ ਗਿੱਲ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਵਾਧੂ ਚਾਰਜ ਡੀਆਈਜੀ ਪ੍ਰੋਵਿੰਜਨਿੰਗ, ਗੁਰਪ੍ਰੀਤ ਸਿੰਘ ਤੂਰ ਨੂੰ ਡੀਆਈਜੀ ਪ੍ਰਸ਼ਾਸਨ, ਸੁਰਜੀਤ ਸਿੰਘ ਨੂੰ ਡੀਆਈਜੀ ਕਾਂਊਟਰ ਇੰਟੈਲੀਜੈਂਸ, ਗੁਰਪ੍ਰੀਤ ਸਿੰਘ ਗਿੱਲ ਨੂੰ ਡੀਆਈਜੀ ਕਾਨੂੰਨ ਅਤੇ ਵਿਵਸਥਾ ਅਤੇ ਵਾਧੂ ਚਾਰਜ ਡੀਆਈਜੀ ਪ੍ਰਸ਼ਾਸਨ ਆਈ.ਆਰ.ਬੀ. ਪੰਜਾਬ ਪਟਿਆਲਾ ਵਜੋ ਤਾਇਨਾਤ ਕੀਤਾ ਗਿਆ ਹੈ।

 

ਇਸੇ ਤਰਾਂ ਪੀ.ਪੀ.ਐਸ. ਅਧਿਕਾਰੀਆਂ ਵਿਚ ਗੁਰਮੀਤ ਸਿੰਘ ਨੂੰ ਐਸ.ਪੀ. ਓਪਰੇਸ਼ਨਜ ਫਿਰੋਜ਼ਪੁਰ, ਬਲਬੀਰ ਸਿੰਘ ਨੂੰ ਏਆਈਜੀ ਸੀਆਈਡੀ ਜ਼ੋਨਲ ਬਠਿੰਡਾ, ਰਾਜਵਿੰਦਰ ਸਿੰਘ ਨੂੰ ਏਆਈਜੀ ਪਰਸੋਨਲ-2, ਪ੍ਰੀਤਮ ਸਿੰਘ ਨੂੰ ਏਆਈਜੀ ਪਰਸੋਨਲ-3 ਅਤੇ ਵਾਧੂ ਚਾਰਜ ਏਆਈਜੀ ਭਲਾਈ ਭੁਪਿੰਦਰ ਸਿੰਘ ਨੂੰ ਏਆਈਜੀ ਅਪਰਾਧ, ਵਿਨੋਦ ਕੁਮਾਰ ਨੂੰ ਏਆਈਜੀ ਕਾਨੂੰਨ ਅਤੇ ਵਿਵਸਥਾ, ਗੁਰਮੇਲ ਸਿੰਘ ਨੂੰ ਐਸਪੀ ਹੈਡਕੁਆਟਰ ਸ੍ਰੀ ਮੁਕਤਸਰ ਸਾਹਿਬ ਅਤੇ ਪ੍ਰਿਤੀਪਾਲ ਸਿੰਘ ਨੂੰ ਸਹਾਇਕ ਕਮਾਂਡੈਂਟ ਪਹਿਲੀ ਆਈਆਰਬੀ ਪਟਿਆਲਾ ਵਜੋਂ ਨਿਯੁਕਤ ਕੀਤਾ ਗਿਆ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 IPS and 8 PPS officers transferred in Punjab