ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਹਾਲ ਸਿੰਘ ਵਾਲਾ ’ਚ ਇੱਕੋ ਪਰਿਵਾਰ ਦੇ 7 ਮੈਂਬਰ ਭੇਤ–ਭਰੀ ਹਾਲਤ ’ਚ ਲਾਪਤਾ

ਨਿਹਾਲ ਸਿੰਘ ਵਾਲਾ ’ਚ ਇੱਕੋ ਪਰਿਵਾਰ ਦੇ 7 ਮੈਂਬਰ ਭੇਤ–ਭਰੀ ਹਾਲਤ ’ਚ ਲਾਪਤਾ

ਮੋਗਾ ਜ਼ਿਲ੍ਹੇ ਦੇ ਕਸਬੇ ਨਿਹਾਲ ਸਿੰਘ ਵਾਲਾ ਦੇ ਇੱਕੋ ਪਰਿਵਾਰ ਦੇ ਸੱਤ ਮੈਂਬਰ ਅਚਾਨਕ ਆਪਣੇ ਘਰ ਤੋਂ ਲਾਪਤਾ ਹੋ ਗਏ ਹਨ। ਪੁਲਿਸ ਹੁਣ ਉਨ੍ਹਾਂ ਦੀ ਭਾਲ਼ ਕਰ ਰਹੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਇਸ ਪਰਿਵਾਰ ਦੀ ਕੋਈ ਉੱਘ–ਸੁੱਘ ਨਹੀਂ ਮਿਲ ਸਕੀ ਸੀ।

 

 

ਸੂਤਰਾਂ ਅਨੁਸਾਰ ਘਰ ’ਚੋਂ ਕੁਝ ਹੱਥ–ਲਿਖਤ ਨੋਟਸ ਬਰਾਮਦ ਕੀਤੇ ਗਏ ਹਨ; ਜਿਨ੍ਹਾਂ ਉੱਤੇ ਲਿਖਿਆ ਗਿਆ ਹੈ ਕਿ ਉਨ੍ਹਾਂ ਕੁਝ ਕਰਜ਼ਾ ਲਿਆ ਸੀ।
 

 

ਐੱਸਪੀ ਰਤਨ ਸਿੰਘ ਬਰਾੜ ਨੇ ਦੱਸਿਆ ਕਿ ਇਸ ਪਰਿਵਾਰ ਦੇ ਸੱਤ ਮੈਂਬਰ ਮੰਗਲਵਾਰ ਦੀ ਸ਼ਾਮ ਤੋਂ ਭੇਤ–ਭਰੀ ਹਾਲਤ ’ਚ ਲਾਪਤਾ ਹਨ ਅਤੇ ਉਨ੍ਹਾਂ ਦੇ ਫ਼ੋਨ ਵੀ ਸਵਿੱਚ–ਆੱਫ਼ ਹਨ।

 

 

ਪੁਲਿਸ ਅਧਿਕਾਰੀ ਮੁਤਾਬਕ ਪਰਿਵਾਰ ਦੇ ਸਾਰੇ ਸੱਤ ਮੈਂਬਰਾਂ ਨੂੰ ਬੀਤੀ 19 ਮਾਰਚ ਨੂੰ ਇੱਕ ਕਾਰ ’ਚ ਬਹਿ ਕੇ ਆਪਣੇ ਘਰ ਤੋਂ ਰਵਾਨਾ ਹੁੰਦਿਆਂ ਤਾਂ ਸਭ ਨੇ ਵੇਖਿਆ ਸੀ। ਹੁਣ ਉਨ੍ਹਾਂ ਦੇ ਸਾਰੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਨਾਲ ਗੱਲਬਾਤ ਕਰ ਲਈ ਗਈ ਹੈ ਪਰ ਇਸ ਪਰਿਵਾਰ ਦਾ ਕੁਝ ਵੀ ਅਤਾ–ਪਤਾ ਨਹੀਂ ਲੱਗ ਰਿਹਾ।

 

 

ਇਸ ਪਰਿਵਾਰ ਦੇ ਬੈਂਕ–ਵੇਰਵੇ ਵੀ ਚੈੱਕ ਕੀਤੇ ਜਾ ਰਹੇ ਹਨ; ਕਿਉਂਕਿ ਉਨ੍ਹਾਂ ਉੱਤੇ ਬਹੁਤ ਭਾਰੀ ਕਰਜ਼ਾ ਸੀ। ਗ੍ਰਾਇਬ ਪਰਿਵਾਰਕ ਮੈਂਬਰਾਂ ਦੀ ਸ਼ਨਾਖ਼ਤ ਕੁਝ ਇੰਝ ਹੋਈ ਹੈ: 60 ਸਾਲਾ ਤਰਸੇਮ ਲਾਲ, ਉਨ੍ਹਾਂ ਦੀ 57 ਸਾਲਾ ਪਤਨੀ ਸੰਤੋਸ਼, 33 ਸਾਲਾ ਵੱਡਾ ਪੁੱਤਰ ਕ੍ਰਿਸ਼ਨ ਕੁਮਾਰ, ਉਸ ਦੀ ਪਤਨੀ ਕੈਫ਼ੀ ਸਿੰਗਲਾ (31) ਤੇ ਛੋਟਾ ਪੁੱਤਰ ਵਰੁਣ (23), ਕ੍ਰਿਸ਼ਨ ਦੇ ਜੁੜਵਾਂ ਬੱਚੇ ਫ਼ਲਕ (2) ਅਤੇ ਫਜ਼ਲ (2)।

 

 

ਇਸ ਪਰਿਵਾਰ ਦੀਆਂ ਤਿੰਨ ਚੌਲ–ਮਿੱਲਾਂ ਹਨ ਤੇ ਕੀਟ–ਨਾਸ਼ਕ ਦਵਾਈਆਂ ਦੀ ਇੱਕ ਦੁਕਾਨ ਹੈ।

 

 

ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਹੁਣ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੁਢਲੀ ਜਾਂਚ ਮੁਤਾਬਕ ਇਹ ਪਰਿਵਾਰਕ ਮੈਂਬਰ ਆਪਣੇ ਨਾਲ ਆਪਣੀਆਂ ਸਾਰੀਆਂ ਕੀਮਤੀ ਤੇ ਹੋਰ ਵਸਤਾਂ ਵੀ ਲੈ ਗਏ ਹਨ। ਹਵਾਈ ਅੱਡਿਆਂ ਉੱਤੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 Members of a family missing at Nihal Singh Wala