ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਹਾਲ ਸਿੰਘ ਵਾਲਾ ਤੋਂ ਲਾਪਤਾ ਇੱਕੋ ਪਰਿਵਾਰ ਦੇ 7 ਮੈਂਬਰ ਗਵਾਲੀਅਰ ’ਚ ਸਹੀ–ਸਲਾਮਤ

ਨਿਹਾਲ ਸਿੰਘ ਵਾਲਾ ਤੋਂ ਲਾਪਤਾ ਇੱਕੋ ਪਰਿਵਾਰ ਦੇ 7 ਮੈਂਬਰ ਗਵਾਲੀਅਰ ’ਚ ਸਹੀ–ਸਲਾਮਤ

ਚਾਰ ਦਿਨ ਪਹਿਲਾਂ ਇੱਕੋ ਪਰਿਵਾਰ ਦੇ ਜਿਹੜੇ ਸੱਤ ਮੈਂਬਰ ਭੇਤ ਭਰੀ ਹਾਲਤ ’ਚ ਲਾਪਤਾ ਹੋ ਗਏ ਸਨ, ਉਹ ਮੱਧ ਪ੍ਰਦੇਸ਼ ਦੇ ਸ਼ਹਿਰ ਗਵਾਲੀਅਰ ’ਚੋਂ ਲੱਭ ਗਏ ਹਨ।

 

 

ਪੁਲਿਸ ਮੁਤਾਬਕ ਗਵਾਲੀਅਰ ਤੋਂ ਉਨ੍ਹਾਂ ਨੇ ਆਪਣੇ ਇੱਕ ਰਿਸ਼ਤੇਦਾਰ ਨੂੰ ਇੱਕ ਵਿਡੀਓ ਕਲਿਪਿੰਗ ਭੇਜੀ ਹੈ ਤੇ ਉਹ ਸਾਰੇ ਠੀਕਠਾਕ ਹਨ। ਡੀਐੱਸਪੀ ਮਨਜੀਤ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਉਹ ਸਾਰੇ ਸਹੀ–ਸਲਾਮਤ ਹਨ।

 

 

ਐੱਸਐੱਸਪੀ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਜਿਹੜੀ ਵਿਡੀਓ ਮੋਗਾ ਰਹਿੰਦੇ ਰਿਸ਼ਤੇਦਾਰ ਨੂੰ ਭੇਜੀ ਗਈ ਹੈ, ਉਸ ਕਲਿਪਿੰਗ ਵਿੱਚ ਉਹ ਸਾਰੇ ਸੱਤ ਜਣੇ ਸਹੀ–ਸਲਾਮਤ ਵਿਖਾਈ ਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਗਵਾਲੀਅਰ ’ਚ ਹਨ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਜਿਹੜੇ ਵਿਅਕਤੀ ਲਾਪਤਾ ਸਨ, ਵਿਡੀਓ ’ਚ ਸਾਰੇ ਉਹੀ ਹਨ।

 

 

ਪਰਿਵਾਰ ਦੇ ਲਾਪਤਾ ਮੈਂਬਰਾਂ ’ਚ 60 ਸਾਲਾ ਤਰਸੇਮ ਲਾਲ, ਉਨ੍ਹਾਂ ਦੀ 57 ਸਾਲਾ ਪਤਨੀ ਸੰਤੋਸ਼, 33 ਸਾਲਾ ਵੱਡਾ ਪੁੱਤਰ, ਉਸ ਦੀ ਪਤਨੀ ਕੈਫ਼ੀ ਸਿੰਗਲਾ (31), ਛੋਟਾ ਪੁੱਤਰ ਵਰੁਣ (23), ਜੁੜਵਾਂ ਬੱਚੇ ਫ਼ਲਕ (2) ਤੇ ਫ਼ਜ਼ਲ (2) ਸ਼ਾਮਲ ਹਨ।

 

 

ਡੀਐੱਸਪੀ ਨੇ ਦੱਸਿਆ ਕਿ ਵਿਡੀਓ ’ਚ ਕ੍ਰਿਸ਼ਨ ਕੁਮਾਰ ਆਖਦਾ ਸੁਣਦਾ ਹੈ ਕਿ ਉਹ ਆਪਣੀ ਮਾੜੀ ਕਾਰੋਬਾਰੀ ਹਾਲਤ ਤੋਂ ਖ਼ੁਸ਼ ਨਹੀਂ ਸਨ। ਗਵਾਲੀਅਰ ਦੇ ਕੁਝ ਸਥਾਨਕ ਕਾਰੋਬਾਰੀ ਵੀ ਉਸ ਵਿਡੀਓ ਕਾੱਲ ’ਚ ਇਸ ਦੀ ਪੁਸ਼ਟੀ ਕਰਦੇ ਵਿਖਾਈ ਦਿੰਦੇ ਹਨ।

 

 

ਡੀਐੱਸਪੀ ਨੇ ਕਿਹਾ ਕਿ ਜੇ ਕਿਸੇ ਕਰਜ਼–ਦਾਤਾ ਨੇ ਸ਼ਿਕਾਇਤ ਦਰਜ ਕਰਵਾਈ, ਪੁਲਿਸ ਕੇਵਲ ਤਦ ਹੀ ਇਸ ਪਰਿਵਾਰ ਵਿਰੁੱਧ ਕਾਰਵਾਈ ਕੀਤੀ।

 

 

ਇਸ ਪਰਿਵਾਰ ਸਿਰ ਵੱਡਾ ਕਰਜ਼ਾ ਹੈ। ਇਹ ਸਾਰੇ ਮੋਗਾ ਜ਼ਿਲ੍ਹੇ ਦੇ ਕਸਬੇ ਨਿਹਾਲ ਸਿੰਘ ਵਾਲਾ ਤੋਂ ਬੀਤੇ ਮੰਗਲਵਾਰ ਤੋਂ ਲਾਪਤਾ ਸਨ ਤੇ ਉਨ੍ਹਾਂ ਨੇ ਆਪਣੇ ਫ਼ੋਨ ਵੀ ਸਵਿੱਚ–ਆੱਫ਼ ਕੀਤੇ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 missing Members of Nihal Singh Wala family found OK in Gwaliior