ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਸ਼ੈਲਟਰ ਹੋਮ ਦੇ 7 ਹੋਰ ਬੱਚੇ ਝਾਰਖੰਡ ਤੋਂ ਮਿਲੇ

ਲੁਧਿਆਣਾ ਸ਼ੈਲਟਰ ਹੋਮ ਦੇ 7 ਹੋਰ ਬੱਚੇ ਝਾਰਖੰਡ ਤੋਂ ਮਿਲੇ

ਝਾਰਖੰਡ ਪੁਲਿਸ ਨੇ ਸਨਿੱਚਰਵਾਰ ਨੂੰ ਲੁਧਿਆਣਾ ਦੇ ਫੁੱਲਾਂਵਾਲ ਇਲਾਕੇ ਦੇ ‘ਪੈਕਿਅਮ ਮਰਸੀ ਕ੍ਰਾਸ ਚਾਈਲਡ ਸ਼ੈਲਟਰ ਹੋਮ` `ਚੋਂ ਗ਼ਾਇਬ ਹੋਏ ਸੱਤ ਹੋਰ ਬੱਚਿਆਂ ਨੂੰ ਬਚਾ ਲਿਆ ਹੈ। ਇੰਝ ਇਸ ਗ਼ੈਰ-ਕਾਨੂੰਨੀ ਸ਼ੈਲਟਰ ਹੋਮ ਦੇ 38 ਬੱਚਿਆਂ ਵਿਚੋਂ 20 ਨੂੰ ਬਚਾ ਲਿਆ ਗਿਆ ਹੈ। ਇਨ੍ਹਾਂ 20 ਵਿੱਚੋਂ ਸੱਤ ਲੜਕੀਆਂ ਹਨ। ਪੱਛਮੀ ਸਿੰਘਭੂਮ ਜਿ਼ਲ੍ਹੇ ਦੇ ਐੱਸਪੀ ਜੀ. ਕ੍ਰਾਂਤੀ ਕੁਮਾਰ ਨੇ ਦੱਸਿਆ ਕਿ ਇਸ ਸ਼ੈਲਟਰ ਹੋਮ ਦੇ ਸਾਬਕਾ ਵਿਦਿਆਰਥੀ ਜੁਨੂਲ ਲੋਗਾ ਅਤੇ ਇਸ ਹੋਮ ਦੇ ਮਾਲਕ ਸਤਯੇਂਦਰ ਪ੍ਰਕਾਸ਼ ਮੋਸੇਜ਼ ਉਰਫ਼ ਮੂਸਾ (59) ਝਾਰਖੰਡ ਦੀ ਮਾਓਵਾਦੀ ਪੱਟੀ `ਚ ਰਹਿੰਦੇ ਕਬਾਇਲੀ ਪਰਿਵਾਰਾਂ ਦੇ 34 ਬੱਚੇ ਪਿਛਲੇ ਵਰ੍ਹੇ ਰੇਲਗੱਡੀ ਰਾਹੀਂ ਲੁਧਿਆਣਾ ਲਿਆਏ ਸਨ। ਇਸ ਸ਼ੈਲਟਰ ਹੋਮ ਦੇ ਹੀ ਬਚਾਏ ਗਏ ਚਾਰ ਬੱਚੇ ਬਿਹਾਰ ਤੋਂ ਹਨ।


ਲੋਗਾ ਤੇ ਮੂਸਾ ਇਸ ਵੇਲੇ ਝਾਰਖੰਡ ਪੁਲਿਸ ਦੀ ਹਿਰਾਸਤ `ਚ ਹਨ। ਮੂਸਾ `ਤੇ ਦੋਸ਼ ਹੈ ਕਿ ਉਹ ਬੱਚਿਆਂ ਦਾ ਧਰਮ-ਪਰਿਵਰਤਨ ਕਰਵਾ ਕੇ ਉਨ੍ਹਾਂ ਨੂੰ ਈਸਾਈ ਬਣਾ ਰਿਹਾ ਸੀ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ - ‘ਇਹ ਲੋਕ ਨਿੱਕੇ ਬੱਚਿਆਂ ਨੂੰ ਫੜਦੇ ਸਨ। ਉਹ ਸਿਰਫ਼ ਪੰਜ ਜਾਂ ਛੇ ਸਾਲਾਂ ਦੀ ਉਮਰ ਦੇ ਬੱਚਿਆਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ। ਉਨ੍ਹਾਂ ਧਾਰਮਿਕ ਮਾਹੌਲ `ਚ ਪਾਲਿ਼ਆ ਜਾਂਦਾ ਸੀ। ਉਨ੍ਹਾਂ ਨੂੰ ਗਲ਼ੀ-ਮੁਹੱਲੇ ਦੇ ਹੋਰ ਬੱਚਿਆਂ ਨੂੰ ਵੀ ਮਿਲਣ ਨਹੀਂ ਸੀ ਦਿੱਤਾ ਜਾਂਦਾ।`


ਲੋਗਾ ਲੁਧਿਆਣਾ ਦੀ ਈਸਾ ਨਗਰੀ ਦੇ ਇੱਕ ਪ੍ਰਾਈਵੇਟ ਮਿਸ਼ਨਰੀ ਸਕੂਲ `ਚ ਪੜ੍ਹਿਆ ਹੈ ਤੇ ਉਹ 2011 `ਚ ਝਾਰਖੰਡ ਪਰਤਿਆ ਸੀ, ਉਸ ਤੋਂ ਬਾਅਦ ਉਹ ਕਬਾਇਲੀ ਬੱਚੇ ਮੂਸਾ ਕੋਲ ਭੇਜਣ ਲੱਗਾ। ਮੂਸਾ ਬਿਹਾਰ ਦੇ ਗਯਾ ਸ਼ਹਿਰ ਦਾ ਐੱਮਐੱਡ ਹੈ।


ਲੁਧਿਆਣਾ ਦੇ ਇਸ ਸ਼ੈਲਟਰ ਹੋਮ ਨੂੰ ਪ੍ਰਸ਼ਾਸਨ ਨੇ ਹੁਣ ਗ਼ੈਰ-ਕਾਨੂੰਨੀ ਕਰਾਰ ਦੇ ਕੇ ਬੰਦ ਕਰਵਾ ਦਿੱਤਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 more children of Ludhiana shelter home found in Jharkhand