ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਂਸ਼ਹਿਰ ’ਚ ਮਿਲੇ 7 ਹੋਰ ਕੋਰੋਨਾ ਪਾਜ਼ਿਟਿਵ, ਪੰਜਾਬ ’ਚ ਹੋਏ ਕੁੱਲ 21 ਮਰੀਜ਼

ਨਵਾਂਸ਼ਹਿਰ ’ਚ ਮਿਲੇ 7 ਹੋਰ ਕੋਰੋਨਾ ਪਾਜ਼ਿਟਿਵ, ਪੰਜਾਬ ’ਚ ਹੋਏ ਕੁੱਲ 21 ਮਰੀਜ਼

ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਭਾਵ ਨਵਾਂਸ਼ਹਿਰ ਜ਼ਿਲ੍ਹੇ ’ਚ ਸੱਤ ਹੋਰ ਵਿਅਕਤੀ ਕੋਰੋਨਾ–ਪਾਜ਼ਿਟਿਵ ਮਿਲੇ ਹਨ। ਇਨ੍ਹਾਂ ਦੇ ਟੈਸਟ ਅੱਜ ਐਤਵਾਰ ਨੂੰ ਪਾਜ਼ਿਟਿਵ ਨਿੱਕਲੇ। ਇਹ ਸਾਰੇ ਬੰਗਾ ਲਾਗਲੇ ਪਿੰਡ ਪਠਲਾਵਾ ਦੇ ਉਸ 70 ਸਾਲਾ ਵਿਅਕਤੀ ਦੇ ਸੰਪਰਕ ਵਿੱਚ ਰਹੇ ਸਨ; ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਹੀ ਮੌਤ ਹੋ ਗਈ ਹੈ।

 

 

ਨਵਾਂਸ਼ਹਿਰ ਦੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਇਨ੍ਹਾਂ 7 ਨਵੇਂ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ।

 

 

ਨਵਾਂਸ਼ਹਿਰ ਜ਼ਿਲ੍ਹੇ ਦੇ ਕਸਬੇ ਬੰਗਾ ਲਾਗਲੇ ਪਿੰਡ ਪਠਲਾਵਾ ਦੇ ਜਿਸ 70 ਸਾਲਾ ਵਿਅਕਤੀ ਦਾ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਸੀ; ਉਸ ਦੇ ਆਪਣੇ ਛੇ ਪਰਿਵਾਰਕ ਮੈਂਬਰਾਂ ਨੂੰ ਵੀ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

 

 

ਇਨ੍ਹਾਂ ਸਾਰੇ ਛੇ ਜਣਿਆਂ ਨੂੰ ਸ਼ੁੱਕਰਵਾਰ ਦੇਰ ਰਾਤੀਂ ਆਮ ਲੋਕਾਂ ਤੋਂ ਵੱਖ ਕਰ ਦਿੱਤਾ ਗਿਆ ਸੀ। ਇਸ ਵੇਲੇ ਉਹ ਸਖ਼ਤ ਮੈਡੀਕਲ ਨਿਗਰਾਨੀ ਅਧੀਨ ਹਨ।

 

 

ਕੱਲ੍ਹ ਡਾ. ਹਰਵਿੰਦਰ ਸਿੰਘ ਨੇ ਸਿਰਫ਼ ਇੰਨੀ ਕੁ ਜਾਣਕਾਰੀ ਸਾਂਝੀ ਕੀਤੀ ਤੇ ਬਾਕੀ ਦੇ ਕੋਈ ਹੋਰ ਵੇਰਵੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

 

 

ਪਠਲਾਵਾ ਦੇ ਇਸ ਪਰਿਵਾਰ ਦੇ ਸੰਪਰਕ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਗੜ੍ਹਸ਼ੰਕਰ ਲਾਗਲੇ ਪਿੰਡ ਮੋਰਾਂਵਾਲੀ 68 ਸਾਲਾ ਵਿਅਕਤੀ ਵੀ ਕੱਲ੍ਹ ਕੋਰੋਨਾਪਾਜ਼ਿਟਿਵ ਪਾਇਆ ਗਿਆ ਸੀ।

 

 

ਉਸ ਤੋਂ ਬਾਅਦ ਪੁਲਿਸ ਨੇ ਜਿੱਥੇ ਕੱਲ੍ਹ ਹੀ ਪਿੰਡ ਮੋਰਾਂਵਾਲੀ ਦੇ ਬਾਹਰ ਪੱਕਾ ਨਾਕਾ ਲਾ ਦਿੱਤਾ ਸੀ; ਉੱਥੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਹਸਪਤਾਲ ਦੇ ਸਪੈਸ਼ਲ ਆਈਸੋਲੇਟਡ ਵਾਰਡ ਦੇ ਬਾਹਰ ਵੀ ਪੁਲਿਸ ਦਾ ਸਖ਼ਤ ਪਹਿਰਾ ਲਾਇਆ ਗਿਆ ਹੈ।

 

 

ਇਸ ਦੌਰਾਨ ਕੋਰੋਨਾ ਵਾਇਰਸ ਨਾਲ ਜੰਗ ਦੌਰਾਨ ਤੇ ਇਸ ਵਾਇਰਸ ਦੇ ਮੁਕੰਮਲ ਖਾਤਮੇ ਲਈ ਕੇਂਦਰ ਸਰਕਾਰ ਨੇ ਅੱਜ ‘ਜਨਤਾ–ਕਰਫ਼ਿਊ’ ਦਾ ਐਲਾਨ ਕੀਤਾ ਹੋਇਆ ਹੈ। ਪੰਜਾਬ ਸਮੇਤ ਸਮੁੱਚਾ ਭਾਰਤ ਅੱਜ ਬੰਦ ਹੈ – ਸਿਰਫ਼ ਜ਼ਰੂਰੀ ਸੇਵਾਵਾਂ ਹੀ ਚੱਲ ਰਹੀਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 More Corona Positive in Nawanshehar Total 21 Patients in Punjab