ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਤੋਂ ਦਿੱਲੀ ਪਰਤ ਰਹੇ 7 ਸ਼ਰਧਾਲੂਆਂ ਦੀ ਸੜਕ ਹਾਦਸੇ `ਚ ਮੌਤ

ਅੰਮ੍ਰਿਤਸਰ ਸੜਕ ਹਾਦਸਾ

ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਅਸਥਾਨਾਂ ਤੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਕੇ ਦਿੱਲੀ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਦੇ ਇੱਕ ਖੜ੍ਹੇ ਟਰੱਕ ਨਾਲ ਟਕਰਾ ਜਾਣ ਕਾਰਨ 7 ਵਿਅਕਤੀ ਮਾਰੇ ਗਏ। ਇਹ ਹਾਦਸਾ ਅੰਮ੍ਰਿਤਸਰ ਲਾਗੇ ਖਲਚੀਆਂ ਕੋਲ ਵਾਪਰਿਆ। ਮ੍ਰਿਤਕਾਂ ਵਿੱਚ ਇੱਕ ਬੱਚਾ ਤੇ ਤਿੰਨ ਔਰਤਾਂ ਸ਼ਾਮਲ ਹਨ। ਸਿਰਫ਼ ਤਿੰਨ ਸਾਲਾਂ ਦਾ ਇੱਕ ਬੱਚਾ ਇਸ ਹਾਦਸੇ `ਚੋਂ ਬਚ ਸਕਿਆ ਹੈ ਪਰ ਉਸ ਦੀ ਹਾਲਤ ਗੰਭੀਰ ਬਣੀ  ਹੋਈ ਹੈ। ਉਹ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਮਿਲੀ ਜਾਣਕਾਰੀ ਅਨੁਸਾਰ ਐੱਸਯੂਵੀ ਕਾਰ ਵਿੱਚ ਅੱਠ ਯਾਤਰੀ ਸਵਾਰ ਸਨ। ਉਹ ਝੱਜਰ ਤੇ ਦਿੱਲੀ ਦੇ ਦੱਸੇ ਜਾਂਦੇ ਹਨ। ਮ੍ਰਿਤਕਾਂ ਦੀ ਸ਼ਨਾਖ਼ਤ ਅਰਵਿੰਦ ਸ਼ਰਮਾ, ਸਵਿਤਾ ਸ਼ਰਮਾ, ਮਨੀ ਸ਼ਰਮਾ ਤੇ ਸ਼ੇਵਾਸ਼ ਸ਼ਰਮਾ ਵਜੋਂ ਹੋਈ ਹੈ। ਉਹ ਨਵੀਂ ਦਿੱਲੀ ਦੇ ਉੱਤਮ ਨਗਰ ਇਲਾਕੇ ਦੇ ਵਸਨੀਕ ਸਲ। ਸੁਨੀਲ ਤੇ ਪੂਨਮ ਹਰਿਆਣਾ ਦੇ ਝੱਜਰ ਦੇ ਰਹਿਣ ਵਾਲੇ ਸਨ।

ਟਰੱਕ ਖਲਚੀਆਂ `ਚ ਇੱਕ ਢਾਬੇ ਦੇ ਬਾਹਰ ਖੜ੍ਹਾ ਸੀ। ਤੜਕੇ 5:30 ਵਜੇ ਇਹ ਮੰਦਭਾਗਾ ਹਾਦਸਾ ਵਾਪਰ ਗਿਆ। ਢਾਬੇ ਦੇ ਮਾਲਕ ਨੇ ਦੱਸਿਆ ਕਿ ਡਰਾਇਵਰ ਨੇ ਹਾਲੇ ਆਪਣਾ ਟਰੱਕ ਉੱਥੇ ਖੜ੍ਹਾ ਹੀ ਕੀਤਾ ਸੀ। ਖਲਚੀਆਂ ਪੁਲਿਸ ਥਾਣੇ ਦੇ ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੁਚਿਤ ਕਰ ਦਿੱਤਾ ਗਿਆ ਹੈ ਅਤੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਇਸ ਹਾਦਸੇ ਦੇ ਅਸਲ ਕਾਰਨਾਂ ਦੀ ਤਫ਼ਤੀਸ਼ ਜਾਰੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 Pilgrimage Killed in Amritsar