ਰੋਜ਼ੀ–ਰੋਟੀ ਦੀ ਭਾਲ਼ ਦੌਰਾਨ ਇੱਕ ਟ੍ਰੈਵਲ ਏਜੰਟ ਦੇ ਢਹੇ ਚੜ੍ਹ ਕੇ ਵਿਦੇਸ਼ ਗਏ ਸੱਤ ਪੰਜਾਬੀ ਨੌਜਵਾਨ ਆਖ਼ਰ ਆਪਣੇ ਵਤਨ ਪਰਤ ਆਏ ਹਨ। ਉਹ ਪਿਛਲੇ ਅੱਠ ਮਹੀਨਿਆਂ ਤੋਂ ਇਰਾਕ ’ਚ ਫਸੇ ਹੋਏ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਉੱਚ–ਪੱਧਰ ਉੱਤੇ ਬਹੁਤ ਉਪਰਾਲੇ ਕੀਤੇ ਸਨ।
ਕੱਲ੍ਹ ਜਦੋਂ ਉਹ ਨੌਜਵਾਨ ਵਤਨ ਪਰਤੇ, ਤਦ ਬਾਦਲ ਜੋੜੀ ਨੇ ਉਨ੍ਹਾਂ ਦਾ ਸੁਆਗਤ ਕੀਤਾ।
ਇਸ ਮੌਕੇ ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਠੱਗੀਆਂ ਮਾਰਨ ਵਾਲੇ ਟ੍ਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਸ੍ਰੀ ਇਸ ਮੌਕੇ ਗੁਰਦਾਸਪੁਰ ਦੀ ਵੀਨਾ ਬੇਦੀ ਦਾ ਹਵਾਲਾ ਵੀ ਦਿੱਤਾ ਗਿਆ, ਜਿਨ੍ਹਾਂ ਨੂੰ ਇੱਕ ਟ੍ਰੈਵਲ ਏਜੰਟ ਨੇ ਕੁਵੈਤ ਭੇਜ ਦਿੱਤਾ ਸੀ। ਜਿੱਥੇ ਉਨ੍ਹਾਂ ਨੂੰ ਅੱਗੇ ਵੇਚ ਦਿੱਤਾ ਗਿਆ ਸੀ।
ਇਨ੍ਹਾਂ ਸੱਤ ਨੌਜਵਾਨਾਂ ਨੂੰ ਵੀ ਭਾਰਤ ਵਾਪਸ ਲਿਆਉਣ ਲਈ ਵੀ ਭਾਰੀ ਜੁਰਮਾਨੇ ਅਦਾ ਕਰਨੇ ਪਏ ਹਨ।