ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

700 ਅਧਿਆਪਕਾਂ ਦੀ ਭਰਤੀ, 15 ਜਨਵਰੀ ਤੋਂ ਆਨਲਾਈਨ ਦਰਖਾਸਤ

ਚੰਡੀਗੜ੍ਰ ਸਿੱਖਿਆ ਵਿਭਾਗ ਨੇ ਨਵੇਂ ਸਾਲ ਚ ਅਧਿਆਪਕਾਂ ਦੇ ਖਾਲੀ ਪਏ ਅਹੁੱਦਿਆਂ ਨੂੰ ਭਰਨ ਲਈ ਨੌਕਰੀਆਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲਪ ਪ੍ਰਦੇਸ਼ ਸਮੇਤ ਦੇਸ਼ ਭਰ ਤੋਂ ਯੋਗ ਨੌਜਵਾਨ ਇਨ੍ਹਾਂ ਨੌਕਰੀਆਂ ਲਈ ਆਨਲਾਈਨ ਦਰਖਾਸਤ ਦੇ ਸਕਦੇ ਹਨ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ, 15 ਜਨਵਰੀ ਤੋਂ ਟੀਜੀਟੀ (ਟ੍ਰੇਂਡ ਗੈਜੂਏਟ ਟੀਚਰ) ਦੇ 196 ਅਹੁੱਦਿਆਂ ਲਈ ਵਿਗਿਆਪਨ ਜਾਰੀ ਕਰ ਦਿੱਤੇ ਜਾਣਗੇ। ਫਰਵਰੀ ਤੱਕ 70 ਐਨਟੀਟੀ (ਨਰਸਰੀ ਟੀਚਰ ਟ੍ਰੇਨਿੰਗ) ਅਹੁੱਦਿਆਂ ਤੇ ਭਰਤੀ ਲਈ ਵਿਗਿਆਪਨ ਜਾਰੀ ਹੋਣਗੇ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਸਰਵ ਸਿੱਖਿਆ ਮੁਹਿੰਮ ਤਹਿਤ ਭਰੇ ਜਾਣਗੇ ਅਹੁਦੇ

ਯੂਟੀ ਪ੍ਰਸ਼ਾਸਨ ਅਪ੍ਰੈਲੇ ਤੱਕ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਚ 700 ਐਨਟੀਟੀ, ਜੇਬੀਟੀ ਤੇ ਟੀਜੀਟੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਪੂਰੀ ਕਰ ਲਵੇਗਾ। ਅਧਿਆਪਕਾਂ ਦੇ ਇਹ ਅਹੁਦੇ ਸਰਵ ਸਿੱਖਿਆ ਮੁਹਿੰਮ (ਐਸਐਸਏ) ਤਹਿਤ ਭਰੇ ਜਾਣਗੇ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

196 ਟੀਜੀਟੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਅਗਲੇ ਕੁੱਝ ਦਿਨਾਂ ਚ ਸ਼ੁਰੂ ਹੋਵੇਗੀ। ਹਿੰਦੀ, ਅੰਗਰੇਜ਼ੀ, ਪੰਜਾਬੀ, ਸੋਸ਼ਲ ਸਾਇੰਸ, ਸਾਇੰਸ ਮੈਡੀਕਲ ਤੇ ਨਾਲ ਮੈਡੀਕਲ, ਗਣਿਤ ਵਿਸਿ਼ਆਂ ਚ ਟੀਜੀਟੀ ਅਧਿਆਪਕਾਂ ਦੀ ਨਿਯੁਕਤੀ ਹੋਵੇਗੀ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ, ਟੀਜੀਟੀ ਅਧਿਆਪਕਾਂ ਦੀ ਭਰਤੀ ਵੀ ਨਿੱਟਰ ਏਜੰਸੀ ਕਰੇਗੀ। 15 ਜਨਵਰੀ ਦੇ ਨੇੜੇਤੇੜੇ ਆਨਲਾਈਨ ਦਰਖਾਸਤ ਲਈਆਂ ਜਾਣਗੀਆਂ। ਟੀਜੀਟੀ ਅਧਿਆਪਕਾਂ ਦੀ ਭਰਤੀ ਲਿਖਤ ਪ੍ਰੀਖਿਆ ਦੇ ਅੰਕਾਂ ਦੇ ਮੈਰਿਟ ਦੇ ਆਧਾਰ ਤੇ ਹੋਵੇਗੀ। ਟੀਜੀਟੀ ਅਧਿਆਪਕਾਂ ਨੂੰ ਲਗਭਗ 46000 ਰੁਪਏ ਤਨਖਾਹ ਮਿਲੇਗੀ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:700 teachers recruitment online application from Jan 15