ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਵਾਈ ਫ਼ੌਜ ਦੇ ਸੇਵਾ–ਮੁਕਤ ਅਧਿਕਾਰੀ ਨੇ ਮੋਹਾਲੀ ’ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਹਵਾਈ ਫ਼ੌਜ ਦੇ ਸੇਵਾ–ਮੁਕਤ ਅਧਿਕਾਰੀ ਨੇ ਮੋਹਾਲੀ ’ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਇੱਕ ਸੜਕ ਹਾਦਸੇ ਤੋਂ ਬਾਅਦ ਆਪਣੀਆਂ ਨਿੱਤ ਵਧਦੀਆਂ ਜਾ ਰਹੀਆਂ ਬੀਮਾਰੀਆਂ ਤੋਂ ਡਾਢੇ ਦੁਖੀ 74 ਸਾਲਾ ਬਜ਼ੁਰਗ ਨੇ ਅੱਜ ਸੈਕਟਰ 69 ਸਥਿਤ ਆਪਣੇ ਘਰ ਵਿੱਚ ਹੀ ਆਪਣੀ ਲਾਇਸੈਂਸਸ਼ੁਦਾ ਗੰਨ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

 

 

ਮ੍ਰਿਤਕ ਦੀ ਸ਼ਨਾਖ਼ਤ ਕਰਨੈਲ ਸਿੰਘ ਵਜੋਂ ਹੋਈ ਹੈ ਤੇ ਉਹ ਹਵਾਈ ਫ਼ੌਜ ਤੋਂ ਸੇਵਾ–ਮੁਕਤ ਸਨ। ਉਹ ਆਪਣੀ ਪਤਨੀ ਹਰਪਾਲ ਕੌਰ ਤੇ ਨੂੰਹ ਨਾਲ ਪਹਿਲੀ ਮੰਜ਼ਿਲ ਉੱਤੇ ਕਿਰਾਏ ਦੇ ਇੱਕ ਘਰ ਵਿੱਚ ਰਹਿ ਰਹੇ ਸਨ। ਸ੍ਰੀਮਤੀ ਹਰਪਾਲ ਕੌਰ ਸੇਵਾ–ਮੁਕਤ ਸਰਕਾਰੀ ਅਧਿਆਪਕਾ ਹਨ।

 

 

ਪੁਲਿਸ ਮੁਤਾਬਕ ਸ੍ਰੀ ਕਰਨੈਲ ਸਿੰਘ ਦੇ ਬੱਚੇ ਰਣਵੀਰ ਸਿੰਘ, ਸੁਖਬੀਰ ਸਿੰਘ ਤੇ ਜਸਪ੍ਰੀਤ ਕੌਰ ਵਿਆਹੇ ਹਨ ਤੇ ਵਿਦੇਸ਼ਾਂ ਵਿੱਚ ਸੈਟਲ ਹਨ। ਰਣਵੀਰ ਸਿੰਘ ਤੇ ਜਸਪ੍ਰੀਤ ਕੌਰ ਆਸਟਰੇਲੀਆ ’ਚ ਰਹਿ ਰਹੇ ਹਨ; ਜਦ ਕਿ ਸੁਖਬੀਰ ਸਿੰਘ ਕੈਨੇਡਾ ਰਹਿ ਰਿਹਾ ਹੈ। ਕਰਨੈਲ ਸਿੰਘ 20 ਸਾਲ ਪਹਿਲਾਂ ਭਾਰਤੀ ਹਵਾਈ ਫ਼ੌਜ ’ਚੋਂ ਸੇਵਾ–ਮੁਕਤ ਹੋਏ ਸਨ ਤੇ ਉਸ ਤੋਂ ਬਾਅਦ ਉਹ ਮੋਹਾਲੀ ਦੀ ਆਈਸ਼ਰ ਟਰੈਕਟਰ ਫ਼ੈਕਟਰੀ ਵਿੱਚ ਮੈਨੇਜਰ ਲੱਗੇ ਰਹੇ ਸਨ।

 

 

ਫ਼ੇਸ–8 ਸਥਿਤ ਐੱਸਐੱਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਸ੍ਰੀ ਕਰਨੈਲ ਸਿੰਘ ਆਪਣੀਆਂ ਬੀਮਾਰੀਆਂ ਕਾਰਨ ਕੁਝ ਘੋਰ–ਨਿਰਾਸ਼ਾ (ਡੀਪ੍ਰੈਸ਼ਨ) ਦੇ ਸ਼ਿਕਾਰ ਸਨ। ਸਾਲ 2010 ਦੌਰਾਨ ਉਹ ਇੱਕ ਸੜਕ ਹਾਦਸੇ ਦੇ ਸ਼ਿਕਾਰ ਹੋ ਗਏ ਸਨ; ਜਿਸ ਤੋਂ ਬਾਅਦ ਉਨ੍ਹਾਂ ਦੀ ਸੁਣਨ ਤੇ ਬੋਲਣ ਦੀ ਤਾਕਤ ਖ਼ਤਮ ਹੋ ਗਈ ਸੀ। ਪਿਛਲੇ ਤਿੰਨ ਸਾਲਾਂ ਤੋਂ ਤਾਂ ਉਨ੍ਹਾਂ ਦੀ ਆਵਾਜ਼ ਤੇ ਸੁਣਨ ਦੀ ਸ਼ਕਤੀ ਬਿਲਕੁਲ ਹੀ ਚਲੀ ਗਈ ਸੀ ਤੇ ਉਹ ਲਿਖ–ਲਿਖ ਕੇ ਹੀ ਆਪਣੀ ਗੱਲ ਸਮਝਾਉਂਦੇ ਸਨ। ਉਨ੍ਹਾਂ ਦੀ ਯਾਦਦਾਸ਼ਤ ਵੀ ਹੁਣ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਸੀ।

 

 

ਸਨਿੱਚਰਵਾਰ ਬਾਅਦ ਦੁਪਹਿਰ ਉਨ੍ਹਾਂ ਆਪਣੀ ਪਤਨੀ ਤੇ ਨੂੰਹ ਨੂੰ ਬਾਜ਼ਾਰ ਤੋਂ ਅੱਖਾਂ ਦੀ ਦਵਾਈ ਲਿਆ ਕੇ ਦੇਣ ਲਈ ਆਖਿਆ। ਉਹ ਕੁਝ ਹੋਰ ਖ਼ਰੀਦਦਾਰੀ ਕਰਨ ਲਈ ਫ਼ੇਸ–10 ਸਥਿਤ ਫ਼ੌਜੀ ਕੰਟੀਨ ਚਲੀਆਂ ਗਈਆਂ। ਉਨ੍ਹਾਂ ਦੇ ਜਾਣ ਤੋਂ ਬਾਅਦ ਸ੍ਰੀ ਕਰਨੈਲ ਸਿੰਘ ਨੇ ਆਪਣੀ .12 ਬੋਰ ਸਿੰਗਲ ਬੈਰਲ ਗੰਨ ਕੱਢੀ ਤੇ ਇੱਕ ਕੱਪੜੇ ਦੀ ਮਦਦ ਨਾਲ ਟ੍ਰਿਗਰ ਖਿੱਚ ਕੇ ਖ਼ੁਦ ਦੇ ਦੋ ਗੋਲੀਆਂ ਮਾਰੀਆਂ। ਇੱਕ ਗੋਲੀ ਉਨ੍ਹਾਂ ਦੀ ਛਾਤੀ ਵਿੱਚ ਲੱਗ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:74 yrs old Karnail Singh commits suicide