ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਸੁਖਨਾ ਝੀਲ ਤੇ ਰੌਕ ਗਾਰਡਨ ’ਚ 75% ਘਟੀ ਸੈਲਾਨੀਆਂ ਦੀ ਆਮਦ

ਚੰਡੀਗੜ੍ਹ ਸੁਖਨਾ ਝੀਲ ਤੇ ਰੌਕ ਗਾਰਡਨ ’ਚ 75% ਘਟੀ ਸੈਲਾਨੀਆਂ ਦੀ ਆਮਦ

ਕੋਰੋਨਾ ਵਾਇਰਸ ਦੀ ਦਹਿਸ਼ਤ ਇਸ ਵੇਲੇ ਪੰਜਾਬ, ਹਰਿਆਣਾ, ਚੰਡੀਗੜ੍ਹ ਜਾਂ ਦਿੱਲੀ ਤੱਕ ਹੀ ਮਹਿਦੂਦ ਨਹੀਂ ਹੈ; ਸਗੋਂ ਹੁਣ ਇਹ ਦੁਨੀਆ ਦੇ ਕੋਣੇ–ਕੋਣੇ ਤੱਕ ਫੈਲ ਚੁੱਕੀ ਹੈ। ਜੇ ਚੰਡੀਗੜ੍ਹ ਦੀ ਗੱਲ ਕਰੀਏ, ਤਾਂ ਇਸ ਖ਼ੂਬਸੂਰਤ ਸ਼ਹਿਰ ‘ਚ ਸੈਰ–ਸਪਾਟੇ ਦੇ ਮੁੱਖ ਕੇਂਦਰ ਰੌਕ ਗਾਰਡਨ ਤੇ ਸੁਖਨਾ ਝੀਲ ਉੱਤੇ ਸੈਲਾਨੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਵੇਖੀ ਗਈ ਹੈ।

 

 

ਇਕੱਠੀ ਕੀਤੀ ਜਾਣਕਾਰੀ ਮੁਤਾਬਕ ਸੁਖਨਾ ਝੀਲ ਤੇ ਰੌਕ ਗਾਰਡਨ ਉੱਤੇ ਰੋਜ਼ਾਨਾ ਪੁੱਜਣ ਵਾਲੇ ਲੋਕਾਂ ਦੀ ਗਿਣਤੀ ਵਿੱਚ 75 ਫ਼ੀ ਸਦੀ ਕਮੀ ਦਰਜ ਕੀਤੀ ਗਈ ਹੈ।

 

 

ਵਿਸ਼ਵ ਵਿਰਾਸਤੀ ਸਥਾਨ – ਕੈਪੀਟਲ ਕੰਪਲੈਕਸ ਨੂੰ ਆਮ ਤੌਰ ਉੱਤੇ 50 ਕੁ ਜਣੇ ਰੋਜ਼ਾਨਾ ਵੇਖਣ ਲਈ ਆਉਂਦੇ ਰਹੇ ਹਨ ਪਰ ਪਿਛਲੇ ਦੋ ਕੁ ਦਿਨਾਂ ਤੋਂ ਉੱਥੇ ਕੋਈ ਵੀ ਵਿਦੇਸ਼ੀ ਟੂਰਿਸਟ ਨਹੀਂ ਆਇਆ। ਸੈਲਾਨੀ ਸੂਚਨਾ ਕੇਂਦਰ ਤੋਂ ਮਿਲੀ ਜਾਣਕਾਰੀ ਮੁਤਾਬਕ ਲੀ ਕਾਰਬੂਜ਼ੀਏ ਵੱਲੋਂ ਡਿਜ਼ਾਇਨ ਕੀਤੇ 100 ਏਕੜ ਰਕਬੇ ’ਚ ਫੈਲੇ ਇਸ ਕੈਪੀਟਲ ਕੰਪਲੈਕਸ ਵਿੱਚ ਪਿਛਲੇ ਦਿਨਾਂ ਦੌਰਾਨ ਸਿਰਫ਼ ਸ਼ਹਿਰ ਦੇ ਹੀ ਕੁਝ ਲੋਕ ਘੁੰਮਣ ਲਈ ਆਏ ਸਨ।

 

 

ਸੁਖਨਾ ਝੀਲ ਤੇ ਰੌਕ ਗਾਰਡਨ ’ਚ ਵੀ ਸੈਲਾਨੀਆਂ ਦੀ ਗਿਣਤੀ 75 ਫ਼ੀ ਸਦੀ ਘਟ ਗਈ ਹੈ। ਕੱਲ੍ਹ ਸਨਿੱਚਰਵਾਰ ਨੂੰ ਸਿਰਫ਼ 170 ਵਿਅਕਤੀ ਹੀ ਸੁਖਨਾ ਝੀਲ ’ਚ ਕਿਸ਼ਤੀਆਂ ਦੀ ਸੈਰ ਕਰਨ ਲਈ ਪੁੱਜੇ; ਜਦ ਕਿ ਪਿਛਲੇ ਕੁਝ ਸਨਿੱਚਰਵਾਰਾਂ ਨੂੰ ਇਹ ਗਿਣਤੀ 500 ਤੱਕ ਵੀ ਹੁੰਦੀ ਰਹੀ ਹੈ।

 

 

ਇੰਝ ਹੀ ਰੌਕ ਗਾਰਡਨ ’ਚ ਵੀ ਸਿਰਫ਼ 3,000 ਟਿਕਟਾਂ ਵਿਕੀਆਂ; ਜਦ ਕਿ ਉੱਥੇ ਰੋਜ਼ਾਨਾ ਔਸਤਨ 12,000 ਸੈਲਾਨੀ ਪੁੱਜਦੇ ਹਨ। ਰੌਕ ਗਾਰਡਨ ਦੇ ਮੈਂਬਰ ਸਕੱਤਰ ਸ੍ਰੀ ਸੀਬੀ ਓਝਾ ਨੇ ਦੱਸਿਆ ਕਿ ਹੋਰਨਾਂ ਸ਼ਹਿਰਾਂ ਤੋਂ ਆਉਣ ਵਾਲੇ ਤੇ ਵਿਦੇਸ਼ੀ ਸੈਲਾਨੀਆਂ ਦੀ ਹੀ ਨਹੀਂ, ਸਗੋਂ ਚੰਡੀਗੜ੍ਹ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵੀ ਹੁਣ ਘਟ ਗਈ ਹੈ।

 

 

ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ’ਚ ਸਿਨੇਮਾ ਹਾਲ ਵੀ ਕੱਲ੍ਹ ਦੁਪਹਿਰ ਤੋਂ ਬੰਦ ਪਏ ਹਨ। ਇੰਝ ਸੜਕਾਂ ਉੱਤੇ ਵੀ ਆਵਾਜਾਈ ਕੁਝ ਘੱਟ ਵੇਖਣ ਨੂੰ ਮਿਲ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:75 per cent drop in footfall at Rock Garden Sukhna Lake