ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਸੀਐਸ ਜੁਡੀਸ਼ੀਅਲ ਪ੍ਰੀਖਿਆ ਦਾ ਨਤੀਜਾ ਐਲਾਨਿਆ, ਲੜਕੀਆਂ ਨੇ ਮਾਰੀ ਬਾਜ਼ੀ

ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਦੁਆਰਾ ਕਰਵਾਈ ਗਈ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ ਬਰਾਂਚ) ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ 'ਚ 78 ਫੀਸਦੀ ਮਹਿਲਾ ਉਮੀਦਵਾਰ ਹਨ। ਪੀਪੀਐਸਸੀ ਦੁਆਰਾ ਅਪ੍ਰੈਲ 2019 ਵਿੱਚ 75 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। 28 ਉਮੀਦਵਾਰਾਂ ਨੇ ਇਸ ਦੇ ਲਈ ਕੁਆਲੀਫਾਈ ਕੀਤਾ ਸੀ, ਜਿਨ੍ਹਾਂ 'ਚ ਸਿਰਫ 6 ਲੜਕੇ ਅਤੇ ਬਾਕੀ ਲੜਕੀਆਂ ਹਨ।
 

ਇਸ ਪ੍ਰੀਖਿਆ 'ਚ ਲੁਧਿਆਣਾ ਦੀ ਸ਼ਿਵਾਨੀ ਗਰਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਸ ਨੇ ਹਰਿਆਣਾ ਲੋਕ ਸੇਵਾ ਕਮਿਸ਼ਨ (ਐਚਐਸਪੀਸੀ) ਦੁਆਰਾ ਕਰਵਾਈ ਗਈ ਹਰਿਆਣਾ ਸਿਵਲ ਸਰਵਿਸ (ਨਿਆਂਇਕ) ਦੀ ਪ੍ਰੀਖਿਆ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਇਸ ਪ੍ਰੀਖਿਆ ਦਾ ਨਤੀਜਾ ਬੀਤੀ 4 ਫਰਵਰੀ ਨੂੰ ਘੋਸ਼ਿਤ ਕੀਤਾ ਗਿਆ ਸੀ।
 

ਇੱਕ ਅਧਿਕਾਰੀ ਨੇ ਦੱਸਿਆ ਕਿ ਕੁੱਲ 5200 ਉਮੀਦਵਾਰਾਂ ਨੇ ਅਸਾਮੀ ਲਈ ਅਪਲਾਈ ਕੀਤਾ ਸੀ। ਇਨ੍ਹਾਂ ਵਿੱਚੋਂ 4800 ਲਿਖਤੀ ਪ੍ਰੀਖਿਆ ਵਿੱਚ ਬੈਠੇ ਸਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਲਈ ਗਈ ਵਾਈਵਾ ਪ੍ਰੀਖਿਆ 'ਚ 56 ਉਮੀਦਵਾਰ ਆਏ ਸਨ। ਜਨਰਲ ਕੈਟਾਗਰੀ ਵਿੱਚ ਕੁੱਲ 13 ਉਮੀਦਵਾਰਾਂ ਨੇ ਕੁਆਲੀਫਾਈ ਕੀਤਾ ਹੈ, ਜਿਨ੍ਹਾਂ 'ਚ ਸਿਰਫ 2 ਮਰਦ ਉਮੀਦਵਾਰ ਹਨ।
 

ਐਚਸੀਐਸ ਨਿਆਂਇਕ ਪ੍ਰੀਖਿਆ ਵਿੱਚ 107 ਅਸਾਮੀਆਂ ਲਈ ਕੁਆਲੀਫਾਈ ਕਰਨ ਵਾਲਿਆਂ ਵਿੱਚੋਂ 66 ਫੀਸਦੀ ਮਹਿਲਾ ਉਮੀਦਵਾਰ ਸਨ। 107 ਅਸਾਮੀਆਂ ਲਈ ਸਿਰਫ 27 ਉਮੀਦਵਾਰਾਂ ਨੂੰ ਪਾਸ ਐਲਾਨਿਆ ਗਿਆ ਸੀ। 27 ਵਿੱਚੋਂ 18 ਪਾਸ ਉਮੀਦਵਾਰ ਲੜਕੀਆਂ ਸਨ।
 

ਜਨਰਲ ਕੈਟਾਗਰੀ 'ਚ ਦੂਜਾ ਨੰਬਰ ਸੰਗਮ ਕੌਸ਼ਲ ਅਤੇ ਤੀਜਾ ਨੰਬਰ ਹਰਲੀਰ ਕੌਰ ਨੇ ਪ੍ਰਾਪਤ ਕੀਤਾ।

 

 

ਗੁਰਦਾਸਪੁਰ ਦੀ ਰਵਨੀਤ ਕੌਰ ਬੇਦੀ ਚੌਥੇ ਨੰਬਰ 'ਤੇ :
ਡੇਰਾ ਬਾਬਾ ਨਾਨਕ ਕਸਬੇ ਦੇ ਗੁਰੂ ਨਾਨਕ ਵੰਸ਼ਜ਼ ਪਰਿਵਾਰ ਨਾਲ ਸਬੰਧਤ ਬਾਬਾ ਸੁਖਦੀਪ ਸਿੰਘ ਬੇਦੀ ਅਮੀਸ਼ਾਹੀਆ ਦੀ ਧੀ ਰਵਨੀਤ ਕੌਰ ਬੇਦੀ ਦੇ ਪੀ.ਸੀ.ਐਸ. (ਜੂਡੀਸ਼ੀਅਲ ਬਰਾਂਚ) ਪਾਸ ਕਰ ਕੇ ਜੱਜ ਬਣਨ ਨਾਲਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਰਵਨੀਤ ਕੌਰ ਨੇ ਐਲ.ਐਲ.ਬੀ. ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਟੀ ਆਫ ਲਾਅ ਪਟਿਆਲਾ ਤੋਂ ਪਾਸ ਕੀਤੀ। ਰਵਨੀਤ ਕੌਰ ਪਹਿਲੀ ਵਾਰ ਇਸ ਪ੍ਰੀਖਿਆ ਵਿੱਚ ਅਸਫਲ ਰਹੀ ਪਰ ਰਵਨੀਤ ਨੇ ਘਰ ਵਾਲਿਆਂ ਦੀ ਹੌਸਲਾ ਅਫਜ਼ਾਈ ਮਿਲਣ ਨਾਲ ਹੋਰ ਮਿਹਨਤ ਕਰਦਿਆਂ ਇਸ ਵਾਰ ਪੰਜਾਬ ਸਿਵਲ ਸਰਵਿਸਿਜ਼ ਜੂਡੀਸ਼ੀਅਲ ਵਿੱਚ ਪੰਜਾਬ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ।

 

 

ਫ਼ਰੀਦਕੋਟ ਦੀ ਲਵਪ੍ਰੀਤ ਕੌਰ ਪੰਜਵਾਂ ਨੰਬਰ 'ਤੇ :
ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਦੇ ਐਲਾਨੇ ਗਏ ਨਤੀਜਿਆਂ 'ਚ ਫ਼ਰੀਦਕੋਟ ਸ਼ਹਿਰ ਦੀ ਲਵਪ੍ਰੀਤ ਕੌਰ ਬਰਾੜ ਪੁੱਤਰੀ ਜਗਸੀਰ ਸਿੰਘ ਬਰਾੜ ਨੇ ਪੰਜਾਬ 'ਚੋਂ ਪੰਜਵਾਂ  ਸਥਾਨ ਪ੍ਰਾਪਤ ਕੀਤਾ ਹੈ। ਲਵਪ੍ਰੀਤ ਕੌਰ ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੀ ਵਿਦਿਆਰਥਣ ਸੀ। 


 

ਐਸਸੀ ਕੈਟਾਗਰੀ 'ਚ ਪਹਿਲੇ ਨੰਬਰ 'ਤੇ ਨੀਲਮ, ਦੂਜੇ 'ਤੇ ਰਮਨਪ੍ਰੀਤ ਕੌਰ, ਤੀਜੇ 'ਤੇ ਜਸਪ੍ਰੀਤ ਕੌਰ ਅਤੇ ਚੌਥੇ 'ਤੇ ਮਨਦੀਪ ਕੌਰ ਰਹੀ।
ਬਾਲਮੀਕ/ਮਜ਼ਹਬੀ ਸਿੱਖ ਕੈਟਾਗਰੀ 'ਚ ਅਮਨਦੀਪ ਕੌਰ ਰਾਠੌਰ ਪਹਿਲੇ, ਯੋਗੇਸ਼ ਗਿੱਲ ਦੂਜੇ ਅਤੇ ਸਿਮਰਨ ਤੀਜੇ ਨੰਬਰ 'ਤੇ ਰਹੀ।

 

ਬੀਸੀ ਕੈਟਾਗਰੀ 'ਚ ਵਕੀਲਣ ਬੀਬੀ ਪਹਿਲੇ, ਪ੍ਰਭਜੋਤ ਕੌਰ ਦੂਜੇ, ਖੁਸ਼ਦੀਪ ਕੌਰ ਤੀਜੇ ਅਤੇ ਮੋਹਿੰਦਰ ਪ੍ਰਤਾਪ ਸਿੰਘ ਲਿਬੜਾ ਚੌਥੇ ਨੰਬਰ 'ਤੇ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:78 percent of PCS judicial qualifiers are women candidates