ਅਗਲੀ ਕਹਾਣੀ

ਅੱਜ ਪਠਾਨਕੋਟ ਏਅਰਬੇਸ ’ਤੇ IAF ’ਚ ਸ਼ਾਮਲ ਹੋਣਗੇ 8 ਜੰਗੀ ਅਪਾਚੇ ਹੈਲੀਕਾਪਟਰ

ਅੱਜ ਪਠਾਨਕੋਟ ਏਅਰਬੇਸ ’ਤੇ IAF ’ਚ ਸ਼ਾਮਲ ਹੋਣਗੇ 8 ਜੰਗੀ ਅਪਾਚੇ ਹੈਲੀਕਾਪਟਰ

ਭਾਰਤੀ ਹਵਾਈ ਫ਼ੌਜ (IAF) ਦੀ ਤਾਕਤ ਅੱਜ ਉਸ ਵੇਲੇ ਹੋਰ ਵੀ ਵਧ ਜਾਵੇਗੀ, ਜਦੋਂ ਇਸ ਫ਼ੌਜ ਵਿੱਚ ਅੱਠ ਅਪਾਚੇ ਹੈਲੀਕਾਪਟਰਜ਼ ਦੇ ਸ਼ਾਮਲ ਹੋਣ ਨਾਲ ਉਸ ਦੀ ਤਾਕਤ ਹੋਰ ਵੀ ਘਾਤਕ ਹੋ ਜਾਵੇਗੀ। ਭਾਰਤੀ ਹਵਾਈ ਫ਼ੌਜ ਦੀ ਜੰਗੀ ਸਮਰੱਥਾ ਵਧਾਉਣ ਲਈ ਅਮਰੀਕਾ ਵਿੱਚ ਬਣੇ ਅੱਠ ਜੰਗੀ ਏਐੱਚ–64ਈ ਹੈਲੀਕਾਪਟਰਜ਼ ਨੂੰ ਅੱਜ ਮੰਗਲਵਾਰ ਨੂੰ ਇਸ ਫ਼ੌਜ ਹਵਾਲੇ ਕਰ ਦਿੱਤਾ ਜਾਵੇਗਾ।

 

 

ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ ਪਠਾਨਕੋਟ ਏਅਰਫ਼ੋਰਸ ਸਟੇਸ਼ਨ ਵਿਖੇ ਆਯੋਜਿਤ ਹੋਣ ਵਾਲੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ।

 

 

ਹਵਾਈ ਫ਼ੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੰਗੀ ਏਐੱਚ–64ਈ ਹੈਲੀਕਾਪਟਰਜ਼ ਦੁਨੀਆ ਦੇ ਸਭ ਤੋਂ ਵੱਧ ਅਗਾਂਹ–ਵਧੂ ਬਹੁ–ਭੂਮਿਕਾ ਵਾਲੇ ਜੰਗੀ ਹੈਲੀਕਾਪਟਰਜ਼ ਹਨ ਤੇ ਅਮਰੀਕੀ ਫ਼ੌਜ ਵੀ ਇਹੋ ਵਰਤਦੀ ਹੈ। ਇਨ੍ਹਾਂ ਨਾਲ IAF ਦੀ ਸਮਰੱਥਾ ਯਕੀਨੀ ਤੌਰ ’ਤੇ ਵਧ ਜਾਵੇਗੀ।

 

 

ਭਾਰਤੀ ਹਵਾਈ ਫ਼ੌਜ ਨੇ ਅਪਾਚੇ ਹੈਲੀਕਾਪਟਰਜ਼ ਲਈ ਅਮਰੀਕੀ ਸਰਕਾਰ ਤੇ ਬੋਇੰਗ ਲਿਮਿਟੇਡ ਨਾਲ ਸਤੰਬਰ 2015 ’ਚ ਕਈ ਅਰਬ ਡਾਲਰ ਦਾ ਇਕਰਾਰ ਕੀਤਾ ਸੀ ਇਸ ਅਧੀਨ ਬੋਇੰਗ ਨੇ 27 ਜੁਲਾਈ ਨੂੰ 22 ਹੈਲੀਕਾਪਟਰਜ਼ ਵਿੱਚੋਂ ਪਹਿਲੇ ਚਾਰ ਹੈਲੀਕਾਪਟਰਜ਼ ਦੇ ਦਿੱਤੇ ਸਨ।

 

 

ਕਈ ਅਰਬ ਡਾਲਰ ਦਾ ਕੰਟਰੈਕਟ ਹੋਣ ਦੇ ਲਗਭਗ ਚਾਰ ਸਾਲਾਂ ਪਿੱਛੋਂ ਹਿੰਡਨ ਏਅਰ–ਬੇਸ ਵਿਖੇ ਭਾਰਤੀ ਹਵਾਈ ਫ਼ੌਜ ਨੂੰ ਅਪਾਚੇ ਹੈਲੀਕਾਪਟਰਜ਼ ਦੇ ਪਹਿਲੇ ਬੈਚ ਦੀ ਡਿਲੀਵਰੀ ਕੀਤੀ ਗਈ ਸੀ। ਕੰਪਨੀ ਨੇ ਸਮੁੱਚੇ ਵਿਸ਼ਵ ਵਿੱਚ ਆਪਣੇ ਖਪਤਕਾਰਾਂ ਨੂੰ 2,200 ਤੋਂ ਵੱਧ ਅਪਾਚੇ ਹੈਲੀਕਾਪਟਰਜ਼ ਦੀ ਸਪਲਾਈ ਕੀਤੀ ਹੈ।

 

 

ਭਾਰਤ 14ਵਾਂ ਦੇਸ਼ ਹੈ, ਜਿਸ ਨੇ ਉਸ ਨੂੰ ਆਪਣੀ ਫ਼ੌਜ ਲਈ ਚੁਣਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 Combat Apache Helecopters are being inducted in IAF at Pathankot Airbase