ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਲਾਂਟੇ ਮਾੱਲ 'ਚ ਔਰਤ ਨਾਲ ਛੇੜਛਾੜ, ਪੁਲਿਸ ਖਾਲੀ ਹੱਥ

ਐਲਾਂਟੇ ਮਾੱਲ

ਐਲਾਂਟੇ ਮਾੱਲ ਦੀ ਬੇਸਮੈਂਟ ਪਾਰਕਿੰਗ ਵਿੱਚ ਇੱਕ ਔਰਤ ਨਾਲ ਹੋਈ ਛੇੜਛਾੜ ਦੀ ਘਟਨਾ ਦੇ 48 ਘੰਟੇ ਬਾਅਦ ਪੁਲਿਸ ਅਜੇ ਵੀ ਦੋਸ਼ੀ ਦੀ ਪਛਾਣ ਨਹੀਂ ਕਰ ਪਾਈ ਹੈ।

 

ਸੈਕਟਰ 32 ਵਾਸੀ 27 ਸਾਲਾ ਔਰਤ,ਜੋ ਮਾਲ ਦੇ ਇੱਕ ਸਟੋਰ ਵਿੱਚ ਕੰਮ ਕਰਦੀ ਹੈ, ਨੇ ਦੋਸ਼ ਲਾਇਆ ਕਿ ਇੱਕ ਆਦਮੀ ਨੇ ਪਾਰਕਿੰਗ ਵਿੱਚ ਉਸ ਨਾਲ ਛੇੜਛਾੜ ਕੀਤੀ, ਮਾੱਲ ਵਿੱਚ ਇਹ ਪਾਰਕਿੰਗ ਖਾਸ ਤੌਰ 'ਤੇ ਸਿਰਫ ਔਰਤਾਂ ਲਈ ਬਣਾਈ ਗਈ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਰਾਤ ਲਗਭਗ 9.46 ਵਜੇ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਆਪਣੀ ਕਾਰ ਵੱਲ ਜਾ ਰਹੀ ਸੀ ਤਾਂ ਮੁਲਜ਼ਮ ਉਸ ਨੂੰ ਪਿੱਛੋ ਫੜ ਲਿਆ ਤੇ ਨਾਜਾਇਜ਼ ਤਰੀਕੇ ਨਾਲ ਛੂਹਦੇ ਹਏ ਉਸ ਨਾਲ ਧੱਕਾ ਕਰਨ ਦੀ ਵੀ ਕੋਸ਼ਿਸ ਕੀਤੀ।

 

ਐਲਾਂਟੇ ਚੰਡੀਗੜ੍ਹ ਸ਼ਹਿਰ ਦਾ ਪਹਿਲਾ ਮਾਲ ਹੈ ਜਿੱਥੇ ਪਿੰਕ ਪਾਰਕਿੰਗ ਦੀ ਸ਼ੁਰੂਆਤ ਕੀਤੀ ਗਈ ਸੀ . ਇਹ ਪਾਰਕਿੰਗ ਸਿਰਫ ਔਰਤਾਂ ਲਈ ਹੈ।

 

ਆਪਣੀ ਸ਼ਿਕਾਇਤ ਵਿੱਚ ਪੀੜਤਾ ਨੇ ਕਿਹਾ ਕਿ ਮੁਲਜ਼ਮ ਦੌੜ ਕੇ ਆਇਆ ਤੇ ਉਸ ਨੂੰ ਫੜ ਲਿਆ. ਜਦੋਂ ਉਹ ਚੀਕੀ ਤਾਂ ਉਹ ਮੁਲਜ਼ਮ ਭੱਜ ਗਿਆ।

 

ਜਾਂਚ ਕਰ ਰਹੇ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਾਰਕਿੰਗ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਫ਼ ਨਹੀ ਹੈ ਤੇ ਮੁਲਜ਼ਮ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ। ਇੱਕ ਪੁਲਸ ਅਧਿਕਾਰੀ ਨੇ ਕਿਹਾ ਕਿ " ਜਿਸ ਪਾਸੇ ਘਟਨਾ ਹੋਈ ਉੱਥੇ ਕੈਮਰੇ ਨਹੀਂ ਚੱਲ ਰਹੇ ਸਨ ਕਿਉਂਕਿ ਉਸਾਰੀ ਦਾ ਕੰਮ ਚੱਲ ਰਿਹਾ ਹੈ।"

 

ਪੁਲਿਸ ਨੇ ਕਿਹਾ ਕਿ ਘਟਨਾ ਵਾਪਰਨ ਵਾਲੀ ਜਗ੍ਹਾ ਬੰਦ ਕਰ ਦਿੱਤੀ ਗਈ ਹੈ।

 

ਅਣਪਛਾਤੇ ਮੁਲਜ਼ਮਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 354 ਤੇ 354-ਏ (ਯੌਨ ਉਤਪੀੜਨ) ਤਹਿਤ ਉਦਯੋਗਿਕ ਖੇਤਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

 

ਚੰਡੀਗੜ ਪੁਲਿਸ ਦੇ ਡੀਐਸਪੀ (ਜਨਸੰਪਰਕ) ਪਵਨ ਕੁਮਾਰ ਨੇ ਕਿਹਾ,"ਅਸੀਂ ਮੁਲਜ਼ਮਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਕੈਮਰੇ ਦੇ ਫੁਟੇਜ ਨੂੰ ਸਕੈਨ ਕਰ ਰਹੇ ਹਾਂ। ਸਬੰਧਤ ਐਸਐਚਓ ਨੂੰ ਸਹੀ ਸੁਰੱਖਿਆ ਯਕੀਨੀ ਬਣਾਉਣ ਲਈ ਮਾਲ ਦੀ ਪ੍ਰਬੰਧਨ ਟੀਮ ਨਾਲ ਮੀਟਿੰਗ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। "

 

ਐਲਾਂਟੇ ਮਾਲ ਦੇ ਇੱਕ ਬੁਲਾਰੇ ਨੇ ਕਿਹਾ, "ਉਹ ਔਰਤ ਇੱਕ ਸਟੋਰ ਵਿੱਚ ਕੰਮ ਕਰਦੀ ਸੀ ਤੇ Elante ਦੀ ਕਰਮਚਾਰੀ ਨਹੀਂ ਹੈ। ਉਸ ਦੀ ਡਿਊਟੀ ਖਤਮ ਹੋਣ ਤੋਂ ਬਾਅਦ ਉਹ ਉਸ ਇਲਾਕੇ ਵਿੱਚ ਦਾਖਲ ਹੋ ਗਈ, ਜਿਸ ਨੂੰ ਮੁਰੰਮਤ ਕਰਕੇ ਬੰਦ ਕਰ ਦਿੱਤਾ ਗਿਆ ਸੀ। ਘਟਨਾ ਤੋਂ ਬਾਅਦ, ਉਸਨੇ ਆਪਣੇ ਮੈਨੇਜਰ ਨੂੰ ਦੱਸਿਆ ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 hours after a man outraged the modesty of a woman in the basement parking of Elante mall the police is still clueless