ਪਾਕਿਸਤਾਨ ਦੇ ਵਾਹਗਾ ਰੇਲਵੇ ਸਟੇਸ਼ਨ ’ਤੇ ਤਾਇਨਾਤ ਰੇਲਵੇ ਪੁਲਿਸ ਨੇ ਸਮਝੌਤਾ ਐਕਸਪ੍ਰੈੱਸ ਮਾਲਗੱਡੀ ਦੇ ਇੱਕ ਡੱਬੇ ਨੰਬਰ 60113 ਦੇ ਹੇਠਾਂ ਲੱਗੇ ਸਿਲੰਡਰ ਵਿੱਚ ਲੁਕਾ ਕੇ ਰੱਖੀ ਅੱਠ ਕਿਲੋਗ੍ਰਾਮ ਹੈਰੋਇਨ ਦੇ 11 ਪੈਕੇਟ ਬਰਾਮਦ ਕੀਤੇ ਹਨ। ਇਹ ਸਮਝੌਤਾ ਐਕਸਪ੍ਰੈੱਸ ਪਾਕਿਸਤਾਨ ਵਾਹਗਾ ਸਟੇਸ਼ਨ ਤੋਂ ਅਟਾਰੀ ਰੇਲਵੇ ਸਟੇਸ਼ਨ ਪੁੱਜਣੀ ਸੀ।
ਵਾਹਗਾ ਸਟੇਸ਼ਨ ’ਤੇ ਖੜ੍ਹੀ ਮਾਲਗੱਡੀ ਦੇ ਇਸ ਡੱਬੇ ਵਿੱਚ ਹੈਰੋਇਨ ਦੇ ਪੈਕੇਟ ਕਦੋਂ ਰੱਖੇ ਗਏ, ਇਸ ਬਾਰੇ ਤਫ਼ਤੀਸ਼ ਚੱਲ ਰਹੀ ਹੈ। ਪਾਕਿਸਤਾਨੀ ਅਧਿਕਾਰੀ ਰੇਲਵੇ ਸਟੇਸ਼ਨ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਦੀ ਪੂਰੀ ਬਾਰੀਕਬੀਨੀ ਨਾਲ ਜਾਂਚ ਕਰ ਰਹੀ ਹੈ।
ਵਾਹਗਾ ਰੇਲਵੇ ਸਟੇਸ਼ਨ ਉੱਤੇ ਪਾਕਿਸਤਾਨ ਦੀ ਪੁਲਿਸ ਨੇ ਪਹਿਲੀ ਵਾਰ ਇੰਝ ਹੈਰੋਇਨ ਬਰਾਮਦ ਕੀਤੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਬਹੁਤ ਵਾਰ ਇਸੇ ਰੇਲਗੱਡੀ ਰਾਹੀਂ ਹੈਰੋਇਨ ਦੀ ਖੇਪ ਭਾਰਤ ਭੇਜੀ ਜਾਂਦੀ ਰਹੀ ਹੈ ਤੇ ਬਹੁਤ ਵਾਰ ਭਾਰਤੀ ਕਸਟਮ ਅਧਿਕਾਰੀਆਂ ਨੇ ਹੈਰੋਇਨ ਫੜੀ ਹੈ।