ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

9 ਵਿਧਾਇਕ ਸੁਖਪਾਲ ਖਹਿਰਾ ਨਾਲ, ਕਿਹਾ ਖਹਿਰਾ ਨੂੰ ਹਟਾਉਣ ਦਾ ਫ਼ੈਸਲਾ ਵਾਪਸ ਲਿਆ ਜਾਵੇ

8 ਵਿਧਾਇਕ ਸੁਖਪਾਲ ਖਹਿਰਾ ਨਾਲ, ਕਿਹਾ ਪਾਰਟੀ ਨਹੀਂ ਛੱਡਾਂਗਾ, ਪੰਜਾਬ `ਚ ਮੀਟਿੰਗਾਂ ਦਾ ਐਲਾਨ

1 / 28 ਵਿਧਾਇਕ ਸੁਖਪਾਲ ਖਹਿਰਾ ਨਾਲ, ਕਿਹਾ ਪਾਰਟੀ ਨਹੀਂ ਛੱਡਾਂਗਾ, ਪੰਜਾਬ `ਚ ਮੀਟਿੰਗਾਂ ਦਾ ਐਲਾਨ

9 ਵਿਧਾਇਕ ਸੁਖਪਾਲ ਖਹਿਰਾ ਨਾਲ, ਕਿਹਾ ਪਾਰਟੀ ਨਹੀਂ ਛੱਡਾਂਗਾ, ਪੰਜਾਬ `ਚ ਮੀਟਿੰਗਾਂ ਦਾ ਐਲਾਨ

2 / 29 ਵਿਧਾਇਕ ਸੁਖਪਾਲ ਖਹਿਰਾ ਨਾਲ, ਕਿਹਾ ਪਾਰਟੀ ਨਹੀਂ ਛੱਡਾਂਗਾ, ਪੰਜਾਬ `ਚ ਮੀਟਿੰਗਾਂ ਦਾ ਐਲਾਨ

PreviousNext

ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਰਟੀ ਨੂੰ ਨਹੀਂ ਛੱਡਣਗੇ, ਸਗੋਂ ਪਾਰਟੀ ਨੂੰ ਬੁਨਿਆਦੀ ਪੱਧਰ `ਤੇ ਮਜ਼ਬੂਤ ਕਰਨ ਲਈ ਹਰੇਕ ਬਲਾਕ, ਸ਼ਹਿਰ ਤੇ ਜਿ਼ਲ੍ਹਾ ਪੱਧਰਾਂ `ਤੇ ਪਾਰਟੀ ਕਾਰਕੁੰਨਾਂ ਤੇ ਹੋਰ ਆਗੂਆਂ ਨਾਲ ਮਿਲ ਕੇ ਉਨ੍ਹਾਂ ਦੇ ਵਿਚਾਰ ਜਾਣਨਗੇ ਤੇ ਲੋੜ ਪੈਣ `ਤੇ ਉਨ੍ਹਾਂ ਨੂੰ ਸੁਝਾਅ ਵੀ ਦਿੱਤੇ ਜਾਣਗੇ। ਅਜਿਹੀ ਪਹਿਲੀ ਮੀਟਿੰਗ ਆਉਂਦੀ 2 ਅਗਸਤ ਨੂੰ ਬਠਿੰਡਾ ਵਿਖੇ ਹੋਵੇਗੀ। ਖਹਿਰਾ ਹੁਰਾਂ ਨੇ ਇਹ ਪ੍ਰਗਟਾਵਾ ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ।


ਕੱਲ੍ਹ ਜਦ ਤੋਂ ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਨੂੰ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕੀਤਾ ਸੀ, ਤਦ ਤੋਂ ਹੀ ਅਜਿਹੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਬਾਕਾਇਦਾ ਇੱਕ ਬਿਆਨ ਜਾਰੀ ਕਰ ਕੇ ਇੱਥੋਂ ਤੱਕ ਆਖ ਦਿੱਤਾ ਸੀ ਕਿ ਸੁਖਪਾਲ ਖਹਿਰਾ ਆਪਣੇ ਕੁਝ ਸਾਥੀ ਪਾਰਟੀ ਵਿਧਾਇਕਾਂ ਨਾਲ ਕਾਂਗਰਸ `ਚ ਜਾ ਰਹੇ ਸਨ ਤੇ ਜਦੋਂ ਹਾਈ ਕਮਾਂਡ ਨੂੰ ਇਸ ਦੀ ਭਿਣਕ ਲੱਗ ਗਈ, ਤਾਂ ਉਸ ਨੇ ਖਹਿਰਾ ਨੂੰ ਅਲਵਿਦਾ ਆਖ ਦਿੱਤਾ।


ਖਰੜ ਤੋਂ ਵਿਧਾਇਕ ਕੰਵਰ ਸੰਧੂ ਵੀ ਇਸ ਮੌਕੇ ਸੁਖਪਾਲ ਸਿੰਘ ਖਹਿਰਾ ਹੁਰਾਂ ਦੇ ਨਾਲ ਸਨ। ਉਨ੍ਹਾ ਦੱਸਿਆ ਕਿ ਉਨ੍ਹਾਂ ਦੇ 9 ਪਾਰਟੀ ਵਿਧਾਇਕਾਂ ਨੇ ਪਾਰਟੀ ਕਮਾਂਡ ਨੂੰ ਇੱਕ ਚਿੱਠੀ ਲਿਖੀ ਹੈ। ਸ੍ਰੀ ਸੰਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਖਹਿਰਾ ਹੁਰਾਂ ਖਿ਼ਲਾਫ਼ ਪਿਛਲੇ ਕੁਝ ਦਿਨਾਂ ਤੋਂ ਕੁਝ ਕਨਸੋਆਂ ਮਿਲ ਤਾਂ ਰਹੀਆਂ ਸਨ ਪਰ ਉਨ੍ਹਾਂ ਨੂੰ ਅਜਿਹੀ ਆਸ ਨਹੀਂ ਸੀ ਕਿ ਅਜਿਹਾ ਕੋਈ ਕਦਮ ਉਨ੍ਹਾਂ ਦੀ ਸਲਾਹ ਤੋਂ ਬਗ਼ੈਰ ਚੁੱਕਿਆ ਜਾਵੇਗਾ।


ਕੰਵਰ ਸੰਧੂ ਨੇ ਇਹ ਵੀ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਨੂੰ ਹਰ ਬੁਨਿਆਦੀ ਪੱਧਰ `ਤੇ ਮਜ਼ਬੂਤ ਕਰਨਗੇ। ਇਸ ਲਈ ਸਾਰੇ ਪਾਰਟੀ ਕਾਰਕੁੰਨਾਂ ਤੇ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਜਾਣਗੀਆਂ। ਸ੍ਰੀ ਸੰਧੂ ਨੇ ਵੀ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ `ਚੋਂ ਕੋਈ ਵੀ ਪਾਰਟੀ ਨਹੀਂ ਛੱਡਣ ਜਾ ਰਿਹਾ ਪਰ ਜਿਹੜੇ ਕੁਝ ਵਿਅਕਤੀ ਅੰਦਰੂਨੀ ਤੌਰ `ਤੇ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਕੋਸਿ਼ਸ਼ਾਂ ਕਰ ਰਹੇ ਹਨ, ਉਨ੍ਹਾਂ ਖਿ਼ਲਾਫ਼ ਪਾਰਟੀ ਹਾਈ ਕਮਾਂਡ ਨੂੰ ਬਹੁਤ ਸਪੱਸ਼ਟ ਤਰੀਕੇ ਨਾਲ ਲਿਖ ਕੇ ਭੇਜਿਆ ਗਿਆ ਹੈ।


ਹਾਈ ਕਮਾਂਡ ਨੂੰ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਉਹ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਉਣ ਦੇ ਆਪਣੇ ਫ਼ੈਸਲੇ `ਤੇ ਮੁੜ ਗ਼ੌਰ ਕਰਨ। ਇਹ ਵੀ ਆਖ ਦਿੱਤਾ ਗਿਆ ਹੈ ਕਿ ਇਸ ਬਾਰੇ ਅਗਲੇਰਾ ਫ਼ੈਸਲਾ 2 ਅਗਸਤ ਦੀ ਮੀਟਿੰਗ ਵਿੱਚ ਲਿਆ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 MLAs with Sukhpal Khaira says will not quit