ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਮਿਲੇ 9 ਹੋਰ ਕੋਰੋਨਾ–ਪਾਜ਼ਿਟਿਵ, ਕੁੱਲ ਮਰੀਜ਼ ਹੁਣ 66

ਪਠਾਨਕੋਟ ਦਾ ਉਹ ਇਲਾਕਾ, ਜਿੱਥੇ ਇੱਕ ਕੋਰੋਨਾ–ਪਾਜ਼ਿਟਿਵ ਮਰੀਜ਼ ਪਾਇਆ ਗਿਆ ਹੈ। ਤਸਵੀਰ: ਵਿਨੇ ਢੀਂਗਰਾ

ਪੰਜਾਬ ’ਚ ਅੱਜ ਐਤਵਾਰ ਨੂੰ ਬਰਨਾਲਾ 'ਚ ਸੇਖਾ ਰੋਡ 'ਤੇ ਰਹਿ ਰਹੀ ਇੱਕ ਔਰਤ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਕੱਲ੍ਹ ਸਨਿੱਚਰਵਾਰ ਨੂੰ ਅੱਠ ਨਵੇਂ ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆਉਣ ਨਾਲ ਅਜਿਹੇ ਮਰੀਜ਼ਾਂ ਦੀ ਗਿਣਤੀ 66 ਹੋ ਗਈ ਹੈ। ਇਨ੍ਹਾਂ ’ਚੋਂ ਤਿੰਨ ਵਿਅਕਤੀ ਭਾਈ ਨਿਰਮਲ ਸਿੰਘ ਖਾਲਸਾ ਦੇ ਇੱਕ ਸਹਿਯੋਗੀ ਦੇ ਪਰਿਵਾਰਕ ਮੈਂਬਰ ਹਨ। ਭਾਈ ਨਿਰਮਲ ਸਿੰਘ ਖਾਲਸਾ ਹੁਰਾਂ ਦਾ 68 ਸਾਲ ਦੀ ਉਮਰ ’ਚ ਬੀਤੇ ਵੀਰਵਾਰ ਤੜਕੇ 4:30 ਵਜੇ ਦੇਹਾਂਤ ਹੋ ਗਿਆ ਸੀ। ਉਹ ਕੋਰੋਨਾ ਤੋਂ ਪੀੜਤ ਸਨ।

 

 

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ 58 ਸਾਲਾ ਸਹਿਯੋਗੀ ਦੇ ਤਿੰਨ ਪਰਿਵਾਰਕ ਮੈਂਬਰ ਕੱਲ੍ਹ ਕੋਰੋਨਾ–ਪਾਜ਼ਿਟਿਵ ਪਾਏ ਗਏ ਸਨ। ਇਸ ਵੇਲੇ ਉਹ ਹਸਪਤਾਲ ’ਚ ਜ਼ੇਰੇ ਇਲਾਜ ਹਨ ਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

 

 

ਭਾਈ ਖਾਲਸਾ ਦੇ ਸਹਿਯੋਗੀ ਦੀ ਪਤਨੀ, ਪੁੱਤਰ ਤੇ 9 ਸਾਲਾ ਪੋਤਰਾ ਪਾਜ਼ਿਟਿਵ ਪਆਏ ਗਏ ਹਨ।

 

 

ਇੰਝ ਭਾਈ ਨਿਰਮਲ ਸਿੰਘ ਖਾਲਸਾ ਰਾਹੀਂ ਫੈਲੀ ਕੋਰੋਨਾ ਦੀ ਲਾਗ ਨੇ ਹੁਣ ਤੱਕ ਸੱਤ ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ।

 

 

ਇਸ ਤੋਂ ਪਹਿਲਾਂ ਭਾਈ ਨਿਰਮਲ ਸਿੰਘ ਖਾਲਸਾ ਦੇ ਸੰਪਰਕ ’ਚ ਆਏ ਦੋ ਹੋਰ ਵਿਅਕਤੀ ਸ਼ੁੱਕਰਵਾਰ ਨੂੰ ਕੋਰੋਨਾ–ਪਾਜ਼ਿਟਿਵ ਪਾਏ ਗਏ ਸਨ। ਉਨ੍ਹਾਂ ਦੇ ਟੈਸਟ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੀ ‘ਵਾਇਰਲ ਰੀਸਰਚ ਐਂਡ ਡਾਇਓਗਨੌਸਟਿਕ ਲੈਬਾਰੇਟਰੀ’ ’ਚ ਹੋਏ ਸਨ।

 

 

ਇਹ ਉਹੀ ਵਿਅਕਤੀ ਹਨ, ਜਿਹੜੇ ਭਾਈ ਨਿਰਮਲ ਸਿੰਘ ਖਾਲਸਾ ਨਾਲ ਇੰਕ ਧਾਰਮਿਕ ਸਮਾਰੋਹ ’ਚ ਸ਼ਾਮਲ ਹੋਣ ਲਈ ਚੰਡੀਗੜ੍ਹ ਗਏ ਸਨ।

 

 

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਲ ਵਾਰਡ ’ਚ ਇਸ ਵੇਲੇ 10 ਕੋਰੋਨਾ–ਪਾਜ਼ਿਟਿਵ ਮਰੀਜ਼ ਜ਼ੇਰੇ ਇਲਾਜ ਹਨ। ਇਨ੍ਹਾਂ ’ਚੋਂ ਇੱਕ ਮਰੀਜ਼ ਪਠਾਨਕੋਟ ਦਾ ਹੈ।

 

 

ਉੱਧਰ ਮੋਹਾਲੀ ਦੇ ਸੈਕਟਰ–91 ਦੀਆਂ ਦੋ ਔਰਤਾਂ ਕੋਰੋਨਾ–ਪਾਜ਼ਿਟਿਵ ਪਾਈਆਂ ਗਈਆਂ ਹਨ। ਇਹ ਦੋਵੇਂ ਲੁਧਿਆਣਾ ਦੀ ਪਾਜ਼ਿਟਿਵ ਔਰਤ ਦੇ ਨੇੜਲੇ ਸੰਪਰਕ ’ਚ ਰਹੀਆਂ ਸਨ। ਇਸ ਦੌਰਾਨ ਡੇਰਾ ਬੱਸੀ ਦੇ ਪਿੰਡ ਜਵਾਹਰਪੁਰ ਦਾ 42 ਸਾਲਾ ਪੰਚ ਵੀ ਪਾਜ਼ਿਟਿਵ ਪਾਇਆ ਗਿਆ ਹੈ। ਇੰਝ ਮੋਹਾਲੀ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ।

 

 

ਸੈਕਟਰ 91 ਦੀਆਂ ਵਸਨੀਕ ਔਰਤਾਂ ਦੀ ਉਮਰ 55 ਅਤੇ 80 ਸਾਲ ਹੈ। ਉਹ ਲੁਧਿਆਣਾ ਦੀ ਸ਼ਿਮਲਾਪੁਰੀ ਦੀ ਉਸ 69 ਸਾਲਾ ਔਰਤ ਦੀਆਂ ਰਿਸ਼ਤੇਦਾਰ ਹਨ, ਜਿਹੜੀ ਬੀਤੀ 2 ਅਪ੍ਰੈਲ ਨੂੰ ਪਾਜ਼ਿਟਿਵ ਪਾਈ ਗਈ ਸੀ ਤੇ ਉਹ ਉਨ੍ਹਾਂ ਨਾਲ ਰਹਿ ਰਹੀ ਸੀ।

 

 

ਲੁਧਿਆਣਾ ਦੀ ਔਰਤ ਨੂੰ ਬੀਤੀ 23 ਮਾਰਚ ਨੂੰ ਮੋਹਾਲੀ ਦੇ ਫ਼ੌਰਟਿਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ; ਜਦੋਂ ਉਸ ਦੇ ਸ਼ੂਗਰ ਲੈਵਲ ਅਚਾਨਕ ਵਧ ਗਏ ਸਨ, ਉਸ ਨੂੰ ਦਸਤ ਵੀ ਲੱਗ ਗਏ ਸਨ ਤੇ ਸਾਹ ਲੈਣ ’ਚ ਔਖ ਪੇਸ਼ ਆ ਰਹੀ ਸੀ। ਬਾਅਦ ’ਚ ਉਸ ਨੂੰ ਲੁਧਿਆਣਾ ਸ਼ਿਫ਼ਟ ਕਰ ਦਿੱਤਾ ਗਿਆ ਸੀ; ਜਿੱਥੇ ਬੀਤੀ 2 ਅਪ੍ਰੈਲ ਨੂੰ ਉਸ ਦੀ ਕੋਵਿਡ–19 ਰਿਪੋਰਟ ਪਾਜ਼ਿਟਿਵ ਆਈ ਸੀ।

 

 

ਕੱਲ੍ਹ ਹੀ ਫ਼ਰੀਦਕੋਟ ਦਾ 35 ਸਾਲਾ ਇੱਕ ਮਨੀ–ਐਕਸਚੇਂਜਰ ਵੀ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 more found Corona Positive in Punjab Total Patients now 65