ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟ੍ਰੈਵਲ ਏਜੰਟਾਂ ਦੀਆਂ ਧੋਖਾਧੜੀਆਂ ਦੇ ਸ਼ਿਕਾਰ 8 ਪੰਜਾਬੀ ਨੌਜਵਾਨ ਦੁਬਈ ਤੋਂ ਪੰਜਾਬ ਪਰਤੇ

ਟ੍ਰੈਵਲ ਏਜੰਟਾਂ ਦੇ ਢਹੇ ਚੜ੍ਹ ਕੇ ਆਪਣਾ ਧਨ, ਕੀਮਤੀ ਸਮਾਂ ਤੇ ਸਿਹਤ ਖ਼ਰਾਬ ਕਰ ਕੇ ਅੱਜ 8 ਪੰਜਾਬੀ ਨੌਜਵਾਨ ਆਖ਼ਰ ਵਤਨ ਪਰਤ ਆਏ ਹਨ। ਉਨ੍ਹਾਂ ਨੂੰ ਅੱਜ ਪ੍ਰਸਿੱਧ ਸਮਾਜ–ਸੇਵਕ ਸ੍ਰੀ ਐੱਸਪੀ ਓਬਰਾਏ ਦੁਬਈ ਤੋਂ ਲੈ ਕੇ ਆਏ। ਉਹ ਅੱਜ ਸਵੇਰੇ 11:00 ਵਜੇ ਤੋਂ ਬਾਆਦ ਮੋਹਾਲੀ ਦੇ ਹਵਾਈ ਅੱਡੇ ’ਤੇ ਉੱਤਰੇ।

 

 

ਮੋਹਾਲੀ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਓਬਰਾਏ ਨੇ ਕਿਹਾ ਕਿ ਹਾਲੇ 21 ਨੌਜਵਾਨ ਹੋਰ ਦੁਬਈ ’ਚ ਫਸੇ ਹੋਏ ਹਨ ਕਿਉਂਕਿ ਉਨ੍ਹਾਂ ਦੇ ਯਾਤਰਾ–ਦਸਤਾਵੇਜ਼ ਹਾਲੇ ਮੁਕੰਮਲ ਨਹੀਂ ਸਨ। ਜਿਹੜੇ 8 ਨੌਜਵਾਨਾਂ ਦੇ ਦਸਤਾਵੇਜ਼ ਸਹੀ ਸਨ, ਸਿਰਫ਼ ਉਹੀ ਅੱਜ ਵਤਨ ਪਰਤ ਸਕੇ ਹਨ।

 

 

ਸਰਬੱਤ ਦਾ ਭਲਾ ਚੈਰਿਟੇਬਲ ਟ੍ਰੱਸਟ ਦੇ ਬਾਨੀ ਸ੍ਰੀ ਓਬਰਾਏ ਨੇ ਕਿਹਾ ਕਿ ਬਾਕੀ ਸਾਰੇ ਨੌਜਵਾਨ ਵੀ ਅਗਲੇ ਕੁਝ ਦਿਨਾਂ ਅੰਦਰ ਵਤਨ ਪਰਤ ਆਉਣਗੇ। ਤਦ ਤੱਕ ਉਹ ਸਾਰੇ ਸ੍ਰੀ ਓਬਰਾਏ ਦੀ ਮੇਜ਼ਬਾਨੀ ਹੇਠ ਹੀ ਦੁਬਈ ’ਚ ਰਹਿਣਗੇ।

 

 

ਅੱਜ ਪੰਜਾਬ ਦੇ 8 ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਵੇਂ ਵੇਖ ਕੇ ਸੁੱਖ ਦਾ ਸਾਹ ਲਿਆ।

 

 

ਸ੍ਰੀ ਓਬਰਾਏ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਪਿਛਲੇ ਦੋ ਤੋਂ ਛੇ ਮਹੀਨਿਆਂ ਦੀਆਂ ਤਨਖ਼ਾਹਾਂ ਨਹੀਂ ਮਿਲੀਆਂ ਹਨ। ਟ੍ਰੈਵਲ ਏਜੰਟਾਂ ਨੇ ਜਿਹੜੇ ਵਾਅਦੇ ਕਰ ਕੇ ਇਨ੍ਹਾਂ ਨੂੰ ਵਿਦੇਸ਼ ਭੇਜਿਆ ਸੀ, ਉਹ ਸਹੂਲਤਾਂ ਤੇ ਤਨਖ਼ਾਹਾਂ ਬਿਲਕੁਲ ਵੀ ਇਨ੍ਹਾਂ ਨੌਜਵਾਨਾਂ ਨੂੰ ਨਹੀਂ ਮਿਲੀਆਂ।
 

 

ਇਹ ਸਾਰੇ ਨੌਜਵਾਨ ਲਗਭਗ ਤਿੰਨ ਤੋਂ ਛੇ ਮਹੀਨੇ ਪਹਿਲਾਂ ਦੁਬਈ ਸਥਿਤ ਮਦਲ ਫਜ ਸਕਿਓਰਿਟੀ ਸਰਵਿਸੇਜ਼ ’ਚ ਨੌਕਰੀ ਕਰਨ ਲਈ ਦੁਬਈ ਗਏ ਸਨ ਪਰ ਉਸ ਕੰਪਨੀ ਦਾ ਮਾਲਕ ਹੀ ਗ਼ਾਇਬ ਹੋ ਗਿਆ ਤੇ ਜਿਸ ਕੈਂਪ ’ਚ ਉਹ ਰਹਿ ਰਹੇ ਸਨ, ਉੱਥੋਂ ਉਨ੍ਹਾਂ ਨੂੰ ਵੀ ਕੱਢ ਦਿੱਤਾ ਗਿਆ। ਕੰਪਨੀ ਨੇ ਉਨ੍ਹਾਂ ਨਾਲ ਧੋਖਾ ਕੀਤਾ; ਜਿਸ ਕਾਰਨ ਉਹ ਸੜਕ ’ਤੇ ਆ ਗਏ।

 

 

ਕੰਪਨੀ ਬੰਦ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਤਨਖ਼ਾਹਾਂ ਵੀ ਨਹੀਂ ਦਿੱਤੀਆਂ ਗਈਆਂ; ਜਿਸ ਕਾਰਨ ਉਹ ਉੱਥੇ ਰੋਟੀ ਖਾਣ ਤੋਂ ਵੀ ਮੁਥਾਜ ਹੋ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 Punjabi Youths return Punjab from Dubai were defrauded by travel agents