ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BRO ਨੇ ਡੇਰਾ ਬਾਬਾ ਨਾਨਕ ਲਾਗੇ ਰਾਵੀ ’ਤੇ ਪੁਲ਼ ਬਣਾ ਕੇ ਦੇਸ਼ ਨਾਲ ਜੋੜੇ 8 ਪਿੰਡ

BRO ਨੇ ਡੇਰਾ ਬਾਬਾ ਨਾਨਕ ਲਾਗੇ ਰਾਵੀ ’ਤੇ ਪੁਲ਼ ਬਣਾ ਕੇ ਦੇਸ਼ ਨਾਲ ਜੋੜੇ 8 ਪਿੰਡ

ਸੀਮਾ ਸੜਕ ਸੰਗਠਨ (ਬੀਆਰਓ – BRO – ਬਾਰਡਰ ਰੋਡ ਆਰਗੇਨਾਇਜ਼ੇਸ਼ਨ) ਨੇ ਗੁਰਦਾਸਪੁਰ ਜ਼ਿਲ੍ਹੇ ’ਚ ਡੇਰਾ ਬਾਬਾ ਨਾਨਕ ਲਾਗਲੇ ਕੱਸੋਵਾਲ ਇਨਕਲੇਵ ਦੇ 8 ਪਿੰਡ ਦੋਬਰਾ ਬਾਕੀ ਦੇਸ਼ ਨਾਲ ਜੋੜ ਦਿੱਤੇ ਹਨ। ਇਸ ਲਈ ਬੀਆਰਓ ਨੂੰ ਰਾਵੀ ਦਰਿਆ ਉੱਤੇ ਪੱਕਾ ਪੁਲ਼ ਬਣਾਉਣਾ ਪਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਈ ਬੀਆਰਓ ਨੂੰ ਮੁਬਾਰਕਬਾਦ ਦਿੱਤੀ ਹੈ।

 

 

1947 ਤੋਂ ਲੈ ਕੇ ਹੁਣ ਤੱਕ ਹਰ ਸਾਲ ਇੱਥੇ ਕੱਚਾ (ਪੌਨਟੂਨ) ਪੁਲ ਬਣਾ ਕੇ ਹੀ ਕੰਮ ਚਲਾਇਆ ਜਾਂਦਾ ਰਿਹਾ ਹੈ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਇਹ ਪੁਲ਼ ਜਾਂ ਤਾਂ ਹਟਾ ਦਿੱਤਾ ਜਾਂਦਾ ਸੀ ਤੇ ਜਾਂ ਉਹ ਪਾਣੀ ਦੇ ਤੇਜ਼ ਵਹਾਅ ਨਾਲ ਆਪੇ ਵਹਿ ਜਾਂਦਾ ਸੀ।

 

 

ਇਸ ਨਵੇਂ ਬਣੇ ਪੁਲ਼ ਦੇ ਪਾਰ ਭਾਰਤੀ ਪੰਜਾਬ ਦੇ ਕਿਸਾਨਾਂ ਦੀ 8,000 ਏਕੜ ਦੇ ਲਗਭਗ ਜ਼ਮੀਨ ਹੈ। ਇਸੇ ਲਈ ਬੀਤੇ ਦਿਨੀਂ ਜਿਉਂ ਹੀ ਇਹ ਪੱਕਾ ਪੁਲ਼ ਬਣਿਆ, ਤਾਂ ਸਭ ਤੋਂ ਪਹਿਲਾਂ ਕਿਸਾਨਾਂ ਦੀਆਂ ਕਣਕਾਂ ਨਾਲ ਲੱਦੀਆਂ ਟਰਾਲੀਆਂ ਇਸ ਉੱਤੋਂ ਦੀ ਲੰਘੀਆਂ।

 

 

ਕਿਸਾਨਾਂ ਨੇ ਉਹ ਕਣਕ ਤੁਰੰਤ ਜਾ ਕੇ ਲਾਗਲੀਆਂ ਮੰਡੀਆਂ ’ਚ ਵੇਚੀ। ਅੱਜ–ਕੱਲ੍ਹ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬੱਦਲ ਛਾਏ ਹੋਏ ਹਨ; ਇਸ ਲਈ ਕਿਸਾਨਾਂ ਨੇ ਸਭ ਤੋਂ ਪਹਿਲਾਂ ਆਪਣੀਆਂ ਕਣਕਾਂ ਸਾਂਭ ਕੇ ਮੰਡੀਆਂ ਤੱਕ ਪਹੁੰਚਾਈਆਂ।

 

 

 

ਬੀਆਰਓ ਵੱਲੋਂ ਹੁਣ ਜਿਹੜਾ ਪੁਲ ਬਣਾਇਆ ਗਿਆ ਹੈ, ਉਹ 484 ਮੀਟਰ ਲੰਮਾ ਹੈ; ਭਾਵ ਅੱਧਾ ਕਿਲੋਮੀਟਰ ਤੋਂ ਥੋੜ੍ਹਾ ਜਿਹਾ ਘੱਟ ਹੈ।

 

 

ਰਾਵੀ ਦਰਿਆ ਦੇ ਕੰਢੇ ਉੱਤੇ ਮੌਜੂਦ ਕੱਸੋਵਾਲ ਇਨਕਲੇਵ ਇਲਾਕਾ 354 ਵਰਗ ਕਿਲੋਮੀਟਰ ਰਕਬੇ ’ਚ ਫੈਲਿਆ ਹੋਇਆ ਹੈ। ਰਾਵੀ ਪਾਰ ਪਾਕਿਸਤਾਨ ਹੈ। ਇਹ ਇਲਾਕਾ ਬਹੁਤ ਉਪਜਾਊ ਹੈ।

 

 

ਬੀਆਰਓ ਨੇ ਇਸ ਨੂੰ ਚੇਤਕ–ਪ੍ਰੋਜੈਕਟ ਦਾ ਨਾਂਅ ਦੇ ਕੇ ਇਹ ਪੁਲ਼ ਉਸਾਰਿਆ ਹੈ।  49 ਬਾਰਡਰ ਰੋਡਜ਼ ਟਾਸਕ ਫ਼ੋਰਸ ਦੀ 141 ਡ੍ਰੇਨ ਮੇਂਟੀਨੈਂਸ Coy ਨੇ ਇਹ ਕੰਮ ਨੇਪਰੇ ਚਾੜਿਆ ਹੈ। ਇਸ ਉੱਤੇ 17.89 ਕਰੋੜ ਰੁਪਏ ਖ਼ਰਚ ਹੋਏ ਹਨ।

 

 

ਪਹਿਲਾਂ ਇਹ ਪੁਲ਼ ਵਿਸਾਖੀ ਵਾਲੇ ਦਿਨ ਖੋਲ੍ਹਣ ਦਾ ਪ੍ਰੋਗਰਾਮ ਤੈਅ ਸੀ ਪਰ ਲੌਕਡਾਊਨ ਕਾਰਨ ਕੰਮ ਅਧਵਾਟੇ ਰੋਕਣਾ ਪੈ ਗਿਆ ਸੀ, ਜਿਸ ਕਾਰਨ ਇਸ ਵਿੱਚ ਕੁਝ ਦੇਰੀ ਹੋ ਗਈ।

BRO ਨੇ ਡੇਰਾ ਬਾਬਾ ਨਾਨਕ ਲਾਗੇ ਰਾਵੀ ’ਤੇ ਪੁਲ਼ ਬਣਾ ਕੇ ਦੇਸ਼ ਨਾਲ ਜੋੜੇ 8 ਪਿੰਡ

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 Villages near Dera Baba Nanak Connected with country by BRO