ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ੈਰ ਕ਼ਾਨੂੰਨੀ ਰੇਤ ਪੁਟਾਈ ਦਾ ਗੜ੍ਹ ਬਣਿਆ ਜ਼ਿਲ੍ਹਾ ਫਿਰੋਜ਼ਪੁਰ

ਸੰਕੇਤਕ ਫ਼ੋਟੋ

ਮੌਜੂਦਾ ਵਰ੍ਹੇ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਰੇਤਾ ਪੁਟਾਈ ਦੇ 80 ਕੇਸ ਦਰਜ ਕੀਤੇ ਗਏ ਹਨ,  ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਗਈ ਹੈ।

 

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ 59 ਕੇਸਾਂ ਦੀ ਜਾਂਚ ਚੱਲ ਰਹੀ ਹੈ, 20 ਮਾਮਲਿਆਂ ਵਿੱਚ ਚਲਾਨ ਜਾਰੀ ਕੀਤੇ ਗਏ ਤੇ ਗੈਰ ਕਾਨੂੰਨੀ  ਰੇਤ ਪੁਟਾਈ ਲਈ ਵਰਤੇ ਜਾਣ ਵਾਲੇ 34 ਵਾਹਨਾਂ ਨੂੰ ਬਰਾਮਦ ਕੀਤਾ ਗਿਆ ਹੈ।

 

ਹੁਣ ਡੀਸੀ ਗ਼ੈਰਕਾਨੂੰਨੀ ਪੁਟਾਈ ਰੋਕਣ ਲਈ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦੇ ਰਹੇ ਹਨ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਜ਼ਿਲੇ ਵਿਚ ਗੈਰ ਕਾਨੂੰਨੀ ਮਾਈਨਿੰਗ ਵਰਕਰਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਹਨ।

 

ਉਨ੍ਹਾਂ ਨੇ ਕਿਹਾ ਕਿ ਜਿਲ੍ਹੇ ਵਿੱਚ ਸਾਰੇ ਕਾਨੂੰਨੀ ਰੇਤਾਂ ਪੁਟਾਈ ਖੇਤਰਾਂ ਦੀ ਪਛਾਣ ਯਕੀਨੀ ਬਣਾਉਣ ਲਈ ਕਾਰਵਾਈ ਕੀਤੀ ਜਾਾਾਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:80 cases have been booked for illegal mining in the ferozpur