ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

45 ਦਿਨਾਂ 'ਚ ਦੁੱਧ ਅਤੇ ਦੁੱਧ ਉਤਪਾਦਾਂ ਦੇ 8000 ਨਮੂਨੇ ਲਏ, FDA ਹੋਇਆ ਚੁਕੰਨਾ

 

ਮਾਨਸੂਨ ਅਤੇ ਆਉਣ ਵਾਲੇ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਭੋਜਨ ਪਦਾਰਥਾਂ ਦੀ ਜਾਂਚ ਅਤੇ ਨਮੂਨੇ ਲੈਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਈ ਹੈ ਜਿਸ ਦੇ ਸਿੱਟੇ ਵਜੋਂ ਪਿਛਲੇ 45 ਦਿਨਾਂ ਵਿੱਚ 8000 ਸੈਂਪਲ ਲਏ ਗਏ ਤਾਂ ਜੋ ਸੂਬੇ ਦੇ ਲੋਕਾਂ ਨੂੰ ਵਧੀਆ ਦਰਜੇ ਦਾ ਦੁੱਧ ਤੇ ਦੁੱਧ ਉਤਪਾਦ ਉਪਲਬੱਧ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ ਕਮਿਸ਼ਨਰ (ਸੀ.ਐਫ.ਡੀ.ਏ) ਸ੍ਰੀ  ਕਾਹਨ ਸਿੰਘ ਪੰਨੂ ਨੇ ਕੀਤਾ।

 

 


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ.ਐਫ.ਡੀ.ਏ. ਨੇ ਦੱਸਿਆ ਕਿ ਰਾਜ ਡੇਅਰੀ ਵਿਕਾਸ ਵਿਭਾਗ ਦੇ ਸਰਗਰਮ ਸਹਿਯੋਗ ਨਾਲ ਫੂਡ ਸੇਫਟੀ ਕਮਿਸ਼ਨਰੇਟ ਵੱਲੋਂ ਦੁੱਧ ਅਤੇ ਦੁੱਧ ਉਤਪਾਦਾਂ ਦੀ  ਗੁਣਵੱਤਾ ਦੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। 1 ਜੁਲਾਈ ਤੋਂ 15 ਅਗਸਤ, 2019 ਦੌਰਾਨ ਫੂਡ ਸੇਫਟੀ ਦੀਆਂ ਟੀਮਾਂ ਨੇ 1202 ਨਮੂਨੇ ਲਏ ਜਦਕਿ 2 ਫੂਡ ਸੇਫਟੀ ਵੈਨਾਂ ਨੇ ਦੁੱਧ ਅਤੇ ਦੁੱਧ ਉਤਪਾਦਾਂ ਦੇ ਕੁੱਲ 1211 ਸੈਂਪਲ ਲਏ।

 

ਇਨ੍ਹਾਂ ਵਿੱਚ ਜਲੰਧਰ, ਕਪੂਰਥਲਾ, ਲੁਧਿਆਣਾ ਤੇ ਬਠਿੰੰਡਾ ਵਰਗੇ ਹਰੇਕ ਸ਼ਹਿਰ ਵਿੱਚੋਂ 100 ਤੋਂ ਵੱਧ ਸੈਂਪਲ ਭਰੇ ਗਏ। ਡੇਅਰੀ ਵਿਕਾਸ ਵਿਭਾਗ ਦੀਆਂ ਮਿਲਕ ਟੈਸਟਿੰਗ ਵੈਨਾਂ  ਤੇ ਲੈਬਾਂ ਵੱਲੋਂ ਕ੍ਰਮਵਾਰ 5015 ਅਤੇ 552 ਸੈਂਪਲ ਲਏ ਗਏ ਜਿਸ ਨਾਲ ਭਰੇ ਗਏ ਸੈਂਪਲਾਂ ਦੀ ਕੁੱਲ ਗਿਣਤੀ 7980 ਤੱਕ ਜਾ ਪੁੱਜੀ।

 

ਵਿਭਾਗ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦਾ ਪੂਰਾ ਲਾਹਾ ਲੈਣ ਲਈ ਸਥਾਨਕ ਲੋਕਾਂ/ਕਮੇਟੀਆਂ/ਰੈਜ਼ੀਡੈਂਸ਼ੀਅਲ ਭਲਾਈ ਐਸੋਸੀਏਸ਼ਨਾਂ ਨੂੰ ਹੈਲਪਲਾਈਨ ਨੰਬਰ 0172-5027285, 2217020 'ਤੇ ਸੰਪਰਕ ਕਰਨ ਲਈ ਕਿਹਾ ਹੈ ਅਤੇ ਆਪਣੇ ਖੇਤਰ ਵਿੱਚ ਕੀਤੀ ਜਾਂਦੀ ਦੁੱਧ ਦੀ ਮਿਲਾਵਟਖੋਰੀ ਦੀ ਜਾਣਕਾਰੀ ਦੇਣ ਲਈ ਅਪੀਲ ਕੀਤੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: 8000 samples of milk and milk products drawn in 45 days